ਕੈਪਟਨ ਵਲੋਂ ਐਲਾਨ ਕਿ ਕਿਸਾਨ ਨੂੰ ਤਬਾਹ ਹੋਣੋਂ ਬਚਾਉਣ ਲਈ, ਸੁਪ੍ਰੀਮ ਕੋਰਟ ਜਾਣ ਸਮੇਤ ਹਰ ਕਦਮ ਚੁੱਕ
Published : Sep 29, 2020, 12:41 am IST
Updated : Sep 29, 2020, 12:41 am IST
SHARE ARTICLE
image
image

ਕੈਪਟਨ ਵਲੋਂ ਐਲਾਨ ਕਿ ਕਿਸਾਨ ਨੂੰ ਤਬਾਹ ਹੋਣੋਂ ਬਚਾਉਣ ਲਈ, ਸੁਪ੍ਰੀਮ ਕੋਰਟ ਜਾਣ ਸਮੇਤ ਹਰ ਕਦਮ ਚੁੱਕਾਂਗੇ

ਕਿਸਾਨ ਨੂੰ ਰੋਟੀਉਂ ਆਵਜ਼ਾਰ ਬਣਾ ਦਿਤਾ ਤਾਂ ਪਾਕਿਸਤਾਨ ਮੌਕੇ ਦਾ ਲਾਭ ਜ਼ਰੂਰ ਉਠਾਏਗਾ

  to 
 

ਚੰਡੀਗੜ੍ਹ, 28 ਸਤੰਬਰ (ਜੀ.ਸੀ.ਭਾਰਦਵਾਜ): ਪਹਿਲਾਂ ਖੇਤੀ ਫ਼ਸਲਾਂ ਦੇ 3 ਬਿਲ, ਕੇਂਦਰ ਸਰਕਾਰ ਵਲੋਂ ਜਾਰੀ ਕਰਨ ਤੇ ਮਗਰੋਂ ਸੰਸਦ ਵਲੋਂ ਬਿਨਾਂ ਬਹਿਸ ਬਿਲ ਪਾਸ ਕਰਨ ਅਤੇ ਹੁਣ ਰਾਸ਼ਟਰਪਤੀ ਵਲੋਂ ਦਸਤਖਤ ਕਰਨ ਉਪਰੰਤ ਖੇਤੀ ਐਕਟ ਲਾਗੂ ਕਰਨ ਦੇ ਵਿਰੋਧ ਵਿਚ ਪੰਜਾਬ ਦੇ ਕਿਸਾਨਾਂ, ਆਮ ਲੋਕਾਂ ਅਤੇ ਸੱਤਾਧਾਰੀ ਕਾਂਗਰਸ ਪਾਰਟੀ ਤੇ ਹੋਰ ਵਿਰੋਧੀ ਧਿਰਾਂ ਵਲੋਂ ਛੇੜਿਆ ਸੰਘਰਸ਼ ਤੇ ਅੰਦੋਲਨ ਅੱਜ ਖਟਕੜ ਕਲਾਂ ਦੀ ਭਰਵੀਂ ਮੀਟਿੰਗ ਨਾਲ ਹੋਰ ਤੇਜ਼ ਹੋ ਗਿਆ, ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਰੀਸ਼ ਰਾਵਤ ਨੇ ਕੇਂਦਰ ਨੂੰ ਸਖ਼ਤ ਤਾੜਨਾ ਕੀਤੀ ਕਿ ਇਸ ਸਰਹੱਦੀ ਸੂਬੇ ਵਿਚ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ।
ਮਗਰੋਂ ਬਾਅਦ ਦੁਪਹਿਰ ਇਥੇ ਕਾਂਗਰਸ ਭਵਨ ਵਿਚ ਇਕ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅੰਕੜੇ ਤੇ ਵੇਰਵੇ ਦਿੰਦਿਆਂ ਦਸਿਆ ਕਿ ਇਸ ਕਾਲੇ ਕਾਨੂੰਨ ਦੇ ਲਾਗੂ ਹੋਣ ਨਾਲ ਮੰਡੀ ਬੋਰਡ ਨੂੰ 4000 ਕਰੋੜ ਦੀ ਫ਼ੀਸ, ਦਿਹਾਤੀ ਵਿਕਾਸ ਫ਼ੰਡ ਦਾ ਨੁਕਸਾਨ ਹੋਵੇਗਾ, ਪੰਜਾਬ ਦਾ ਅਰਥਚਾਰਾ ਤਬਾਹ ਹੋ ਜਾਵੇਗਾ ਅਤੇ 130 ਲੱਖ ਟਨ ਕਣਕ ਤੇ 180 ਲੱਖ ਟਨ ਝੋਨੇ ਦੀ ਖ਼ਰੀਦ ਲਈ ਕਾਰਪੋਰੇਟ ਘਰਾਣਿਆਂ ਦੇ ਹੱਥ ਕਿਸਾਨ ਦੀ ਗਰਦਨ ਫੜਾ ਦਿਤੀ ਜਾਵੇਗੀ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਕਿ ਮੁਲਕ ਵਿਚ ਸੱਭ ਤੋਂ ਵੱਧ ਅੰਨ ਪੈਦਾ ਕਰਨ ਵਾਲੇ ਪੰਜਾਬ ਦੇ 15 ਲੱਖ ਕਿਸਾਨਾਂ ਨੂੰ ਪੁਛਿਆ ਨਹੀਂ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਸਲਾਹ ਨਹੀਂ ਲਈ ਗਈ, ਕਿਸਾਨ ਵਿਰੋਧੀ ਐਕਟ ਥੋਪ ਦਿਤਾ, ਇਸ ਨਾਲ ਪੰਜਾਬੀ ਭੜਕ ਗਏ ਅਤੇ ਇਨ੍ਹਾਂ ਭੜਕਦੀਆਂ ਭਾਵਨਾਵਾਂ ਦਾ ਫ਼ਾਇਦਾ, ਗੁਆਂਢੀ ਮੁਲਕ ਪਾਕਿਸਤਾਨ, ਇਸ ਦੀ ਏਜੰਸੀ ਆਈ.ਐਸ.ਆਈ ਉਠਾਉਣ ਦੀ ਕੋਸ਼ਿਸ਼ ਕਰੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿਚ ਅਮਨ ਸ਼ਾਂਤੀ ਚਾਹੁੰਦੀ ਹੈ ਹਾਲਾਤ ਵਿਗੜਨ ਨਹੀਂ ਦੇਵੇਗੀ, ਹੁਣ ਤਕ 150 ਵਿਅਕਤੀ ਫੜੇ ਵੀ ਹਨ ਅਤੇ 600 ਘਾਤਕ ਹਥਿਆਰ ਵੀ ਬਰਾਮਦ ਕੀਤੇ ਹਨ।
ਗੁੱਸੇ ਤੇ ਰੋਸ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਆਮਦਨੀ ਸਰੋਤਾਂ 'ਤੇ ਬੰਦਸ਼ ਕੇਂਦਰ ਸਰਕਾਰ ਨੇ ਲਗਾ ਦਿਤੀ ਹੈ, ਉਤੋਂ 9000 ਕਰੋੜ ਦਾ ਜੀ.ਐਸ.ਟੀ. ਬਕਾਇਆ, ਸਤੰਬਰ 2020 ਤਕ ਦਾ ਬਣਦਾ ਅਜੇ ਤਕ ਨਹੀਂ ਦਿਤਾ, ਰਾਜ ਦੀਆਂ ਸਾਰੀਆਂ ਆਰਥਕ ਸ਼ਕਤੀਆਂ ਅਤੇ ਅਧਿਕਾਰ ਖੋਹ ਲਏ ਹਨ ਜਿਸ ਨਾਲ ਫ਼ੈਡਰਲ ਢਾਂਚੇ ਨੂੰ ਸੱਟ ਵੱਜੀ ਹੈ। ਇਸ ਖੇਤੀ ਕਾਨੂੰਨ ਨੂੰ ਰੱਦ ਕਰਨ ਲਈ ਜਾਂ ਪ੍ਰਸਤਾਵ ਪਾਸ ਕਰਨ ਵਾਸਤੇ, ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਢੋਂ ਨਕਾਰਦਿਆਂ ਸਪਸ਼ਟ ਕੀਤਾ ਕਿ ਇਸ ਕੇਂਦਰੀ ਐਕਟ ਨੂੰ ਚੈਲੰਜ ਸੁਪਰੀਮ ਕੋਰਟ ਵਿਚ ਕੀਤਾ ਜਾਵੇਗਾ ਅਤੇ ਲੀਗਲ ਟੀਮ ਇਸ 'ਤੇ ਡੂੰਘਾ ਵਿਚਾਰ ਕਰ ਰਹੀ ਹੈ। ਛੇਤੀ ਹੀ ਕੇਸ ਦਰਜ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਲੀਡਰਾਂ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਮੌਕੇ ਸਿਆਸਤ ਤੋਂ ਉਪਰ ਉਠ ਕੇ ਇਕੱਠੇ ਹੋ ਕੇ ਕਿਸਾਨਾਂ ਦੀ ਭਲਾਈ ਵਾਸਤੇ ਕੇਂਦਰ ਸਰਕਾਰ ਵਿਰੁਧ ਮਜ਼ਬੂਤੀ ਨਾਲ ਖੜੇ ਹੋਈਏ। ਉਨ੍ਹਾਂ ਕਿਹਾ ਕਿ ਕਾਂਗਰਸ ਉਦੋਂ ਤਕ ਸੰਘਰਸ਼ ਜਾਰੀ ਰੱਖੇਗੀ ਜਦੋਂ ਤਕ ਇਹ ਐਕਟ ਵਾਪਸ ਨਹੀਂ ਲਿਆ ਜਾਂਦਾ ਜਾਂ ਘੱਟੋ ਘੱਟ ਕਣਕ ਝੋਨੇ ਅਤੇ ਹੋਰ ਫ਼ਸਲਾਂ ਦੀ ਸਰਕਾਰੀ ਖ਼ਰੀਦ ਯਕੀਨੀ ਬਣਾਉਣ ਦੀ ਧਾਰਾ, ਇਸ ਕਾਨੂੰਨ ਵਿਚ ਨਹੀਂ ਜੋੜ ਦਿਤੀ ਜਾਂਦੀ।
ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰੀਸ਼ ਰਾਵਤ ਨੇ ਕਿਹਾ ਕਿ 2 ਅਕਤੂਬਰ ਤੋਂ 14 ਨਵੰਬਰ ਤਕ 2 ਕਰੋੜ ਕਿਸਾਨਾਂ ਦੇ ਦਸਤਖਤ ਕਰਵਾ ਕੇ ਰਾਸ਼ਟਰਪਤੀ ਨੂੰ ਦਿਤੇ ਜਾਣਗੇ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਕਿ ਖੇਤੀ ਐਕਟ ਦੇ ਵਿਰੋਧ ਵਿਚ ਕਾਂਗਰਸ 'ਸਾਮ, ਧਾਮ, ਦੰਡ, ਭੇਤ' ਸਾਰੇ ਹਥਿਆਰ ਵਰਤੇਗੀ ਅਤੇ ਚੈਨ ਨਾਲ ਨਹੀਂ ਬੈਠੇਗੀ।

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement