
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਦੂਜੀ ਕੈਬਨਿਟ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਮੀਟਿੰਗ ਵਿਚ ਕਰੀਬ ਸਾਰੇ ਮੰਤਰੀ ਸ਼ਾਮਲ ਹਨ।
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਦੂਜੀ ਕੈਬਨਿਟ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਮੀਟਿੰਗ ਵਿਚ ਕਰੀਬ ਸਾਰੇ ਮੰਤਰੀ ਸ਼ਾਮਲ ਹਨ।
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਪੈਦਾ ਹੋਏ ਵੱਡੇ ਸੰਕਟ ਵਿਚਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ 12.30 ਵਜੇ ਪ੍ਰੈੱਸ ਕਾਨਫਰੰਸ ਵੀ ਕਰਨਗੇ।
Punjab Cabinet meeting
ਹੋਰ ਪੜ੍ਹੋ: ਦੋ ਗੁੱਟਾਂ ਵਿਚਾਲੇ ਜ਼ਬਰਦਸਤ ਝੜਪ, ਗੋਲੀ ਲੱਗਣ ਕਾਰਨ ਚਾਚੇ-ਭਤੀਜੇ ਦੀ ਮੌਤ
ਸੂਤਰਾਂ ਅਨੁਸਾਰ ਇਸ ਮੀਟਿੰਗ ਦੌਰਾਨ ਨਵਜੋਤ ਸਿੱਧੂ ਨੂੰ ਮਨਾਉਣ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ। ਦਰਅਸਲ ਨਵਜੋਤ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਜ਼ਿਆਦਾਤਰ ਮੰਤਰੀਆਂ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ ਹੈ।
Punjab Cabinet meeting
ਹੋਰ ਪੜ੍ਹੋ: NEET PG 2021: ਨੀਟ PG ਦੇ ਨਤੀਜੇ ਜਾਰੀ, ਇੱਥੇ ਚੈੱਕ ਕਰੋ ਅਪਣਾ Result
ਇਸ ਦੇ ਚਲਦਿਆਂ ਕਈ ਮੰਤਰੀ ਦੇਰ ਰਾਤ ਤੱਕ ਸਿੱਧੂ ਨੂੰ ਮਨਾਉਣ ਲਈ ਉਹਨਾਂ ਦੇ ਘਰ ਵਿਚ ਰਹੇ। ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਤੱਕ ਪੰਜਾਬ ਸਕੱਤਰੇਤ ਵਿਚ ਬੈਠੇ ਰਹੇ। ਉਹਨਾਂ ਨੇ ਕਈ ਮੰਤਰੀਆਂ ਨਾਲ ਬੈਠਕ ਕੀਤੀ।