ਕੇਜਰੀਵਾਲ ਦੇ CM ਚੰਨੀ ਨੂੰ ਪੁੱਛੇ ਤਿੱਖੇ ਸਵਾਲਾਂ ਦਾ ਰਾਜ ਕੁਮਾਰ ਵੇਰਕਾ ਨੇ ਦਿੱਤਾ ਜਵਾਬ
Published : Sep 29, 2021, 7:50 pm IST
Updated : Sep 29, 2021, 7:50 pm IST
SHARE ARTICLE
Cabinet Minister Raj Kumar Verka
Cabinet Minister Raj Kumar Verka

ਰਾਜਕੁਮਾਰ ਵੇਰਕਾ ਵੱਲੋਂ ਕਿਹਾ ਗਿਆ ਕਿ ਪਰਸੋਂ ਫਿਰ ਇੱਕ ਵੱਡਾ ਫੈਸਲਾ ਲਿਆ ਜਾਵੇਗਾ।

 

ਚੰਡੀਗੜ੍ਹ: ਕੇਜਰੀਵਾਲ ਦੇ ਮੁੱਖ ਮੰਤਰੀ ਚਰਨਜੀਤ ਚੰਨੀ (CM Charanjit Channi) ਤੋਂ ਪੁੱਛੇ ਤਿੱਖੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ (Arvind Kejriwal) ਕਹਿ ਰਹੇ ਨੇ ਕਿ ਦਾਗ਼ੀ ਵਿਧਾਇਕਾਂ ਅਤੇ ਅਫ਼ਸਰਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ, ਪਰ ਕੇਜਰੀਵਾਲ ਤਾਂ ਆਪ ਹੀ ਦਾਗ਼ੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ IAS, IPS ਅਫ਼ਸਰਾਂ ਨੂੰ ਗਾਲ ਕੱਢ ਰਿਹਾ ਹੈ। ਦਾਗ਼ੀ ਹਰ ਜਗ੍ਹਾ ’ਤੇ ਹੁੰਦੇ ਹਨ, ਪਰ ਹਰ ਕੋਈ ਦਾਗ਼ੀ ਨਹੀਂ ਹੁੰਦਾ। ਰਾਜਕੁਮਾਰ ਵੇਰਕਾ (Rajkumar Verka) ਵੱਲੋਂ ਕਿਹਾ ਗਿਆ ਕਿ ਪਰਸੋਂ ਫਿਰ ਇੱਕ ਵੱਡਾ ਫੈਸਲਾ ਲਿਆ ਜਾਵੇਗਾ।

ਹੋਰ ਪੜ੍ਹੋ: ਨਵਜੋਤ ਸਿੱਧੂ ਦੀ ਨਾਰਾਜ਼ਗੀ ਬਾਰੇ ਬੋਲੇ ਮੁੱਖ ਮੰਤਰੀ, “ਉਹਨਾਂ ਨਾਲ ਬੈਠ ਕੇ ਕਰਾਂਗੇ ਗੱਲਬਾਤ”

Raj Kumar VerkaRaj Kumar Verka

ਹੋਰ ਪੜ੍ਹੋ: ਵੱਡੀ ਲਾਪਰਵਾਹੀ: ਇੱਕ ਵਿਅਕਤੀ ਨੂੰ ਕੋਰੋਨਾ ਵੈਕਸੀਨ ਦੀ ਥਾਂ ਲਗਾਇਆ Rabies ਦਾ ਟੀਕਾ, ਨਰਸ ਮੁਅੱਤਲ

ਇਸ ਦੇ ਨਾਲ ਹੀ ਪੰਜਾਬ ਸਰਕਾਰ ’ਚ ਚੱਲ ਰਹੀ ਹਲਚਲ ਅਤੇ ਅਸਤੀਫ਼ਿਆਂ ਨੂੰ ਲੈ ਕੇ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕੁਝ ਮੁੱਦੇ ਹਨ, ਜਿਨ੍ਹਾਂ ਨੂੰ ਲੈ ਕੇ ਨਵਜੋਤ ਸਿੱਧੂ (Navjot Sidhu) ਨੂੰ ਸ਼ਿਕਾਇਤ ਹੈ ਅਤੇ ਉਨ੍ਹਾਂ ਦੀ ਸ਼ਿਕਾਇਤ ਜਲਦ ਹੀ ਦੂਰ ਕਰ ਦਿੱਤੀ ਜਾਵੇਗੀ ਤੇ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਨਾ ਤਾਂ ਸਾਡੇ ਨਾਲ ਹੋਈ ਅਜਿਹੀ ਸ਼ਿਕਾਇਤ ਕੀਤੀ ਹੈ ਅਤੇ ਨਾ ਹੀ ਮੀਡੀਆ ਅੱਗੇ ਰੱਖੀ ਹੈ, ਤਾਂ ਉਨ੍ਹਾਂ ਨੇ ਹਾਈਕਮਾਨ ਸਾਹਮਣੇ ਕੁੱਝ ਮੁੱਦੇ ਰੱਖੇ ਹੋਣਗੇ। ਜਿਨ੍ਹਾਂ ਦਾ ਹੱਲ ਜ਼ਰੂਰ ਨਿਕਲੇਗਾ।

Location: India, Chandigarh

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement