
ਉਹਨਾਂ ਅੱਗੇ ਕਿਹਾ ਕਿ ਐਲਕੇ ਯਾਦਵ ਨੂੰ ਏਡੀਜੀਪੀ ਨਿਯੁਕਤ ਕਰਕੇ ਐਸਆਈਟੀ ਦਾ ਮੁਖੀ ਬਣਾਉਣ ਦਾ ਸਾਰਾ ਕੰਮ ਕੈਪਟਨ ਸਰਕਾਰ ਨੇ ਕੀਤਾ ਹੈ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਵੀ ਸਦਨ ਵਿਚ ਕਾਫ਼ੀ ਹੰਗਾਮਾ ਹੋਇਆ। ਪਹਿਲਾਂ ਤਾਂ ਵਿਰੋਧੀਆਂ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਬਰਖ਼ਾਸਤਗੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ, ਫਿਰ ਸਦਨ ਦੇ ਬਾਹਰ ਮਾਨ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਦੂਜੇ ਪਾਸੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ ਦਾ ਮੁੱਦਾ ਚੁੱਕਦਿਆਂ ਸੁਖਬੀਰ ਬਾਦਲ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਮਾਮਲਾ ਗੰਭੀਰ ਹੈ। ਕਾਂਗਰਸ ਨੇ ਪੰਜ ਸਾਲ ਪੰਜਾਬ ਨਾਲ ਬਹੁਤ ਗਲਤ ਕੀਤਾ ਹੈ।
ਲਾਲ ਕ੍ਰਿਸ਼ਨ ਯਾਦਵ ਦੀ ਅਗਵਾਈ SIT ਨੇ ਸੁਖਬੀਰ ਬਾਦਲ ਤੋਂ ਕੋਈ ਪੁੱਛ-ਪੜਤਾਲ ਨਹੀਂ ਕੀਤੀ, ਸਿਰਫ ਚਾਹ-ਪਕੌੜੇ ਖੁਆ ਕੇ ਵਾਪਸ ਭੇਜ ਦਿੱਤਾ ਅਤੇ ਕਿਹਾ ਗਿਆ ਕਿ ਤੁਹਾਨੂੰ ਕੁੰਵਰ ਵਿਜੇ ਪ੍ਰਤਾਪ ਕਰਕੇ ਬੁਲਾਇਆ ਗਿਆ ਸੀ। ਉਹਨਾਂ ਅੱਗੇ ਕਿਹਾ ਕਿ ਐਲਕੇ ਯਾਦਵ ਨੂੰ ਏਡੀਜੀਪੀ ਨਿਯੁਕਤ ਕਰਕੇ ਐਸਆਈਟੀ ਦਾ ਮੁਖੀ ਬਣਾਉਣ ਦਾ ਸਾਰਾ ਕੰਮ ਕੈਪਟਨ ਸਰਕਾਰ ਨੇ ਕੀਤਾ ਹੈ।