ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਵਿਚਕਾਰ ਹੋਈ ਮਿਲਣੀ
Published : Oct 29, 2018, 11:58 am IST
Updated : Oct 29, 2018, 11:58 am IST
SHARE ARTICLE
Gurdas Singh Badal with Parkash Singh Badal
Gurdas Singh Badal with Parkash Singh Badal

ਪੰਜਾਬ ਦੀ ਰਾਜਨੀਤੀ ਅਤੇ ਖ਼ਾਸ ਕਰਕੇ ਅਕਾਲੀ ਦਲ ਵਿਚ ਚੱਲ ਰਹੀ ਹਲਚਲ ਦੇ ਮਾਹੌਲ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ....

ਬਠਿੰਡਾ (ਪੀਟੀਆਈ) : ਪੰਜਾਬ ਦੀ ਰਾਜਨੀਤੀ ਅਤੇ ਖ਼ਾਸ ਕਰਕੇ ਅਕਾਲੀ ਦਲ ਵਿਚ ਚੱਲ ਰਹੀ ਹਲਚਲ ਦੇ ਮਾਹੌਲ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਵਿਚਕਾਰ ਇਕ ਅਹਿਮ ਮਿਲਣੀ ਹੋਈ ਹੈ। ਪਰਿਵਾਰ ਨਾਲ ਜੁੜੇ ਇਹਨਾਂ ਦੇ ਨੇੜਲੇ ਹਲਕਿਆਂ ਵਿਚ ਚਰਚਾ ਦਾ ਮਾਹੌਲ ਚਲ ਰਿਹਾ ਹੈ। ਵੇਸੇ ਤਾਂ ਦੋਵਾਂ ਭਰਾਵਾਂ ਦੀ ਆਪਸੀ ਮਿਲਣੀ ਕੋਈ ਨਵੀਂ ਗੱਲ ਹੈ, ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਭਰਾ ਗੁਰਦਾਸ ਸਿੰਘ ਬਾਦਲ ਵਿਚ ਹੋਈ ਮੁਲਾਕਾਤ ਦੀ ਖਾਸ ਗੱਲ ਇਹ ਹੈ ਕਿ ਵੱਡੇ ਬਾਦਲ ਦੇ ਪਿੰਡ ਵਿਚ ਘਰ ਕੋਈ ਭਾਵ ਗੁਰਦਾਸ ਸਿੰਘ ਬਾਦਲ ਆਪ ਬਾਦਲ ਦੇ ਘਰ ਗਏ।

Gurdas Singh Badal with parkash singh badal Gurdas Singh Badal with parkash singh badal

ਆਮ ਤੌਰ ‘ਤੇ ਪਿਛਲੇ ਸਮੇਂ ਬਾਦਲ ਵੀ ਗੁਰਦਾਸ ਸਿੰਘ ਬਾਦਲ ਦੀ ਸਿਹਤ ਦੀ ਖ਼ਬਰ ਲੈਣ ਲਈ ਉਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਹਨ। ਇਸ ਵਾਰ ਗੁਰਦਾਸ ਸਿੰਘ ਬਾਦਲ ਅਪਣੇ ਭਰਾ ਨੂੰ ਮਿਲਣ ਲਈ ਗਏ ਸੀ। ਬੀਤੀ ਕੱਲ੍ਹ ਸ਼ਾਮ ਨੂੰ ਹੋਈ ਇਸ ਮੀਟਿੰਗ ਵਿਚ ਗੱਲਬਾਤ ਦਾ ਕੋਈ ਵੇਰਵਾ ਤਾਂ ਨਹੀਂ ਮਿਲਿਆ ਪਰ ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਮੁਲਾਕਾਤ ਸਿਆਸੀ ਨਹੀਂ ਸੀ ਇਹ ਮੁਲਾਕਾਤ ਸਿਰਫ਼ ਭਰਾ ਦੀ ਸਿਹਤ ਦਾ ਹਾਲਚਾਲ ਪੁੱਛਣ ਲਈ ਹੀ ਸੀ। ਫਿਰ ਵੀ ਸ਼ਾਇਦ ਇਹ ਸੰਭਵ ਨਹੀਂ ਕਿ ਦੋਹਾਂ ਵਿਚਕਾਰ ਮੌਜੂਦਾ ਮਾਹੌਲ ਬਾਰੇ ਕੋਈ ਵਾਰਤਾਲਾਪ ਨਾ ਹੋਇਆ ਹੋਵੇ।

Gurdas Singh Badal with parkash singh badal Gurdas Singh Badal with parkash singh badal

ਇਕ ਦੋ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦਾਸ ਦੇ ਘਰ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਸਬੱਬ ਨਾਲ ਉਹ ਘਰ ਨਹੀਂ ਸਨ। ਇਹ ਵੀ ਜ਼ਿਕਰਯੋਗ ਹੈ ਕਿ ਜਿਥੇ ਇਕ ਪਾਸੇ ਅਕਾਲੀ ਦਲ ਨੂੰ ਦਰਪੇਸ਼ ਸਿਆਸੀ ਸੰਕਟ ਦੇ ਮੱਦ ਮਜ਼ਰ, ਵੱਡੇ ਬਾਦਲ ਮੁੜ ਬਹੁਤ ਸਰਗਰਮ ਹੋ ਗਏ ਨੇ, ਪਰ ਛੋਟੇ-ਵੱਡੇ ਮਸਲੇ ਵਿਚ ਮੂਹਰੇ ਹੋ ਕੇ ਚੱਲਣ ਲੱਗੇ ਹਨ। ਦੂਜੇ ਪਾਸੇ ਗੁਰਦਾਸ ਸਿੰਘ ਬਾਦਲ ਨੇ ਰਾਜਨੀਤੀ ਵਿਚ ਅਪਣੀ ਸਰਮਰਮੀ ਅਤੇ ਦਿਲਚਸਪੀ ਲਗਭਗ ਨਾ ਮਾਤਰ ਹੀ ਕਰ ਲਈ ਹੈ।

Parkash Singh Badal Gurdas Singh BadalParkash Singh Badal Gurdas Singh Badal

ਮਨਪ੍ਰੀਤ ਸਿੰਘ ਬਾਦਲ ਵੱਲੋਂ ਅਕਾਲੀ ਦਲ ਛੱਡਣ ਤੋਂ ਬਾਅਦ ਤੋਹਾਂ ਪਰਿਵਾਰਾਂ ਵਿਚਾਕਰ ਬੇਹੱਦ ਕੁੱੜਤਣ ਭਰੇ ਮਾਹੌਲ ਅਧੀਨ ਵੀ ਦੋਹਾਂ ਭਰਾਵਾਂ ਦੀਆਂ ਮਿਲਣੀਆਂ ਵੀ ਬੰਦ ਨਹੀਂ ਹੋਈਆਂ। ਉਦੋਂ ਪਹਿਲਕਦਮੀਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਸਰ ਕੀਤੀ ਜਾਂਦੀ ਸੀ। ਉਹ ਮੁੱਖ ਮੰਤਰੀ ਹੁੰਦੇ ਹੋਏ ਵੀ, ਗੁਰਦਾਸ ਸਿੰਘ ਬਾਦਲ ਲਈ ਉਨ੍ਹਾਂ ਦੇ ਘਰ ਚਲੇ ਜਾਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement