
ਪਾਕਿਸਤਾਨ ਪੰਜਾਬ ਵਿਚ ਇਕ ਦਰਦਨਾਕ ਘਟਨਾ ਵਾਪਰੀ ਹੈ ਜਿਸ ਵਿਚ ਇਕ 15 ਸਾਲਾ ਸਿੱਖ ਲੜਕੀ ਦਾ 2...
ਨਨਕਾਣਾ ਸਾਹਿਬ (ਪੀਟੀਆਈ) : ਪਾਕਿਸਤਾਨ ਪੰਜਾਬ ਵਿਚ ਇਕ ਦਰਦਨਾਕ ਘਟਨਾ ਵਾਪਰੀ ਹੈ ਜਿਸ ਵਿਚ ਇਕ 15 ਸਾਲਾ ਸਿੱਖ ਲੜਕੀ ਦਾ 2 ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ, ਜਾਣਕਾਰੀ ਮੁਤਾਬਿਕ ਦੋਸ਼ੀਆਂ ਨੇ ਇਕ ਐਂਬੂਲੈਂਸ ਵਿਚ ਲੜਕੀ ਦਾ ਬਲਾਤਕਾਰ ਕੀਤਾ ਗਿਆ ਹੈ, ਸਿੱਖ ਲੜਕੀ ਦਿਮਾਗੀ ਤੌਰ ‘ਤੇ ਅਸਥਿਰ ਹੈ ਅਤੇ ਉਹ ਨਨਕਾਣਾ ਸਾਹਿਬ ਸ਼ਹਿਰ ‘ਚ ਸਥਿਤ ਗੁਰਦੁਆਰਾ ਸਾਹਿਬ ਵਿਚੋਂ ਗਾਇਬ ਹੋ ਗਈ ਸੀ। ਲੜਕੀ ਦੇ ਘਰ ਵਾਪਸ ਨਾ ਆਉਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
Rape Case
ਰਿਪੋਰਟ ਮੁਤਾਬਿਕ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਪਰਿਵਾਰ ਨੇ ਨਨਕਾਣਾ ਬਾਇਪਾਸ ਉੱਤੇ ਪੰਜਾਬ ਐਮਰਜੈਂਸੀ ਸੇਵਾ ਦੀ ਇਕ ਐਂਬੂਲੈਂਸ ਦੇਖੀ ਸੀ ਜਿਸ ਵਿਚੋਂ ਇਕ ਲੜਕੀ ਦੀਆਂ ਚੀਕਾਂ ਦੀ ਆਵਾਜ਼ ਸੁਣਾਈ ਦਿਤੀ ਸੀ। ਉਹਨਾਂ ਨੇ ਕਿਹਾ ਕਿ ਲੜਕੀ ਐਂਬੂਲੈਂਸ ਕੋਲ ਜਾਣ ‘ਤੇ ਪਤਾ ਲੱਗਾ ਕਿ ਦੋ ਵਿਅਕਤੀ ਬੱਚੀ ਦਾ ਬਲਾਤਕਾਰ ਕਰ ਰਹੀ ਸੀ। ਤੇ ਉਨ੍ਹਾਂ ਨੇ ਲੜਕੀ ਨੂੰ ਦੋ ਕਿਲੋਮੀਟਰ ਦੂਰ ਗੱਡੀ ਤੋਂ ਬਾਹਰ ਸੁੱਟ ਦਿਤਾ ਅਤੇ ਭੱਜ ਗਏ। ਇਸ ਮਾਮਲੇ ‘ਚ ਦੋ ਵਿਅਕਤੀਆਂ ਖ਼ਿਲਾਫ਼ ਮਮਲਾ ਦਰਜ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਹੀ ਸਰਕਾਰੀ ਕਰਮਚਾਰੀ ਹਨ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Rape Case
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ 'ਚ ਪੈਦਾ ਹੋਏ ਮੀ ਟੂ ਵਿਵਾਦ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਹਾਲਾਂਕਿ ਕਈ ਅਜਿਹੀਆਂ ਗਾਈਡਲਾਈਨਾਂ ਪਹਿਲਾਂ ਤੋਂ ਲਾਗੂ ਹਨ, ਪਰ ਉਨ੍ਹਾਂ ਨੂੰ ਮੰਨਿਆ ਨਹੀਂ ਜਾ ਰਿਹਾ।
ਹੇਠ ਲਿਖੇ ਨਿਰਦੇਸ਼ ਹੋਏ ਜਾਰੀ :-
- ਡਿਊਟੀ ਸਮੇਂ ਤੋਂ ਬਾਅਦ ਕੋਈ ਵੀ ਮੰਤਰੀ ਮਹਿਲਾ ਅਧਿਕਾਰੀ ਨੂੰ ਆਪਣੇ ਨਹੀਂ ਬੁਲਾਏਗਾ।
- ਡਿਊਟੀ ਦੌਰਾਨ ਕੋਈ ਵੀ ਮੰਤਰੀ ਇਕੱਲਿਆਂ ਮਹਿਲਾ ਅਧਿਕਾਰੀ ਨਾਲ ਮੀਟਿੰਗ ਨਹੀਂ ਕਰ ਸਕਦਾ।
- ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ 'ਚ ਇਹ ਨਿਯਮ ਹੋਣਗੇ ਲਾਗੂ।
ਜ਼ਿਕਰਯੋਗ ਹੈ ਕਿ ਇਹ ਦਿਸ਼ਾ ਨਿਰਦੇਸ਼ 2013 'ਚ ਬਣਾਏ ਗਏ ਸਨ। ਪਰ ਹੁਣ ਜਦੋਂ ਪੰਜਾਬ ਕੈਬਿਨੇਟ ਦੇ ਮੰਤਰੀ 'ਤੇ ਮੀ ਟੂ ਦੀ ਗਾਜ ਡਿੱਗੀ ਤਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਇੰਨ੍ਹਾਂ ਨਿਯਮਾਂ ਨੂੰ ਤੁਰੰਤ ਲਾਗੂ ਕਰਨ ਲਈ ਪੰਜਾਬ ਦੇ ਸਾਰੇ ਦਫਤਰਾਂ ਨੂੰ ਨਿਰਦੇਸ਼ ਜਾਰੀ ਕਰਨ ਲਈ ਕਿਹਾ ਗਿਆ ਹੈ।