ਖ਼ਬਰਾਂ |

ਤਾਜ਼ਾ |

ਗਾਇਕ ਸ਼ਿੰਦਾ ਸ਼ੌਂਕੀ ਬਲਾਤਕਾਰ ਮਾਮਲੇ ‘ਚ ਆਇਆ ਨਵਾਂ ਮੋੜ
Published : Oct 26, 2018, 4:29 pm IST
Updated : Oct 26, 2018, 4:29 pm IST
SHARE ARTICLE
Singer Shinda Shonki
Singer Shinda Shonki

ਪੰਜਾਬੀ ਲੋਕ ਗਾਇਕ ਸ਼ਿੰਦਾ ਸ਼ੌਂਕੀ ਉਤੇ ਬੀਤੇ ਦਿਨੀਂ ਭਤੀਜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ......

ਚੰਡੀਗੜ੍ ਪੰਜਾਬੀ ਲੋਕ ਗਾਇਕ ਸ਼ਿੰਦਾ ਸ਼ੌਂਕੀ ਉਤੇ ਬੀਤੇ ਦਿਨੀਂ ਭਤੀਜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਪੰਜਾਬੀ ਗਾਇਕ ਵਿਰੁੱਧ ਬਲਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਮਾਮਲਾ ਦਰਜ ਕਰਵਾਉਣ ਵਾਲੀ  ਗਾਇਕਾ ਨੇ ਹੁਣ ਸੋਸ਼ਲ ਮੀਡੀਆ 'ਚ ਇਕ ਵੀਡੀਓ ਜਾਰੀ ਕਰ ਕੇ ਪੂਰੇ ਮਾਮਲੇ ਨੂੰ ਨਕਾਰ ਦਿਤਾ ਹੈ। ਪਹਿਲਾਂ ਇਹ ਦੋਸ਼ ਲਗਾਇਆ ਸੀ ਕਿ ਗਾਇਕ ਸ਼ਿੰਦਾ ਸ਼ੌਂਕੀ ਮੰਗਲਵਾਰ ਨੂੰ ਉਸ ਦੇ ਘਰ ਆਇਆ। ਉਸ ਸਮੇਂ ਉਹ ਆਪਣੀ ਭਾਣਜੀ ਨੂੰ ਸਕੂਲ ਛੱਡਣ ਜਾ ਰਹੀ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਹੈ ਕਿ ਗਾਇਕ ਸ਼ਿੰਦਾ ਨੇ ਉਸ ਦੀ ਭਾਣਜੀ ਨੂੰ ਸਕੂਲ ਛੱਡਣ ਦੀ ਪੇਸ਼ਕਸ਼ ਕੀਤੀ ਸੀ।

Singer Shinda ShonkiSinger Shinda Shonki

ਦੱਸ ਦੇਈਏ ਕਿ ਪੀੜਤ 11ਵੀਂ ਦੀ ਵਿਦਿਆਰਥਣ ਹੈ। ਸ਼ਿਕਾਇਤਕਰਤਾ ਦੇ ਦੋਸ਼ ਮੁਤਾਬਕ ਉਹ ਉਸ ਨੂੰ ਸਕੂਲ ਲੈ ਕੇ ਜਾਣ ਦੀ ਬਜਾਏ ਫਿਰੋਜ਼ਪੁਰ ਦੇ ਤਲਵੰਡੀ ਭਾਈ ਜਾ ਕੇ ਉਸ ਨਾਲ ਬਲਾਤਕਾਰ ਕੀਤਾ। ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕਿ ਮੀਡੀਆ ਨੇ ਜਦੋਂ ਗਾਇਕਾ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਮੀਡੀਆ 'ਚ ਗਲਤ ਖਬਰਾਂ ਫੈਲ ਰਹੀਆਂ ਹਨ।

ਜਦੋਂ ਗਾਇਕਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਖੁਦ ਹੀ ਥਾਣਾ ਸਿਵਿਲ ਲਾਈਨ 'ਚ ਸ਼ਿੰਦਾ ਸ਼ੌਂਕੀ 'ਤੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ ਤਾਂ ਉਨ੍ਹਾਂ ਨੇ ਇਕ ਹੀ ਜਵਾਬ ਦਿਤਾ ਕਿ ਮੈਂ ਬਾਹਰ ਹਾਂ, ਟੈਂਸ਼ਨ ਵਿਚ ਹਾਂ,  ਬਠਿੰਡਾ ਆ ਕੇ ਪੂਰੇ ਮਾਮਲੇ ਬਾਰੇ ਦੱਸਾਂਗੀ।

Singer Shinda ShonkiSinger Shinda Shonki

ਦੱਸ ਦਈਏ ਕਿ ਦੂਜੇ ਪਾਸੇ ਦੋਸ਼ੀ ਸ਼ਿੰਦਾ ਸ਼ੌਂਕੀ ਦਾ ਕਹਿਣਾ ਸੀ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ। ਗਾਇਕਾ ਮੇਰੇ ਨਾਲ 10 ਸਾਲਾਂ ਤੋਂ ਕੰਮ ਕਰ ਰਹੀ ਹੈ। ਮੇਰੇ ਉਸ ਨਾਲ ਅਤੇ ਉਸ ਦੇ ਪਰਵਾਰ ਨਾਲ ਪਰਵਾਰਕ ਸਬੰਧ ਹਨ। ਅਜਿਹਾ ਕੁਝ ਵੀ ਨਹੀਂ ਹੋਇਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਮਾਮਲੇ 'ਚ ਕਿਤੇ ਸਮਝੌਤਾ ਤਾਂ ਨਹੀਂ ਹੋ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਸ਼ਿੰਦਾ ਸ਼ੌਂਕੀ 'ਝੋਨਾ', 'ਝੋਨਾ 2', 'ਕਾਲਜ', 'ਅੰਨਦਾਤਾ', 'ਵੈਲੀ', 'ਮੋਬਾਈਲ', 'ਸਰੂਰ' ਵਰਗੇ ਗੀਤਾਂ ਨਾਲ ਕਾਫੀ ਲੋਕਪ੍ਰਿਯਤਾ ਹਾਸਲ ਕਰ ਚੁਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement