
ਪਟਾਕਿਆਂ ਦੇ ਅਸਥਾਈ ਲਾਇਸੰਸ ਦੇ ਲਈ 29 ਅਕਤੂਬਰ ਨੂੰ ਡੀਸੀ ਦਫ਼ਤਰ ਵਿਚ ਡਰਾਅ ਕੱਢਿਆ ਜਾਵੇਗਾ। ਲਾਇਸੰਸ ਦੇ ਲਈ...
ਚੰਡੀਗੜ੍ਹ (ਪੀਟੀਆਈ) : ਪਟਾਕਿਆਂ ਦੇ ਅਸਥਾਈ ਲਾਇਸੰਸ ਦੇ ਲਈ 29 ਅਕਤੂਬਰ ਨੂੰ ਡੀਸੀ ਦਫ਼ਤਰ ਵਿਚ ਡਰਾਅ ਕੱਢਿਆ ਜਾਵੇਗਾ। ਲਾਇਸੰਸ ਦੇ ਲਈ ਵਿਭਾਗ ਦੇ ਕੋਲ ਕੁੱਲ 1043 ਅਰਜ਼ੀਆਂ ਆਈਆਂ ਹਨ। ਜਿਸ ਵਿਚੋਂ ਇਸ ਵਾਰ 96 ਲੋਕਾਂ ਨੂੰ ਹੀ ਪਟਾਕਿਆਂ ਦੇ ਅਸਥਾਈ ਲਾਇਸੰਸ ਦਿੱਤੇ ਜਾਣਗੇ। ਡੀਸੀ ਦਫ਼ਤਰ ਨੇ ਪਟਾਕਿਆਂ ਦੀਆਂ ਦੁਕਾਨਾਂ ਲਗਾਉਣ ਲਈ 9 ਸਾਈਟਸ ਹੀ ਨਿਸ਼ਚਿਤ ਕੀਤੀਆਂ ਹਨ। ਇਸ ਵਾਰ ਵੀ ਮਾਰਕਿਟ ਦੇ ਅੱਗੇ ਪਟਾਕਿਆਂ ਦੀਆਂ ਦੁਕਾਨਾਂ ਨਹੀਂ ਲੱਗਣਗੀਆਂ।
ਪਟਾਕਿਆਂ ਦੀ ਦੁਕਾਨ
ਪਟਾਕਿਆਂ ਲਈ ਮੇਨ ਮਾਰਕਿਟ ਤੋਂ ਲਗਭਗ 200 ਤੋਂ 300 ਮੀਟਰ ਦੀ ਦੂਰੀ ਦੇ ਖ਼ੇਤਰ ‘ਤੇ ਇਹ ਕਈਂ ਥਾਵਾਂ ਉਤੇ ਦੁਕਾਨਾਂ ਲਗਾਉਣ ਲਈ ਥਾਂ ਦਿੱਤੀ ਗਈ ਹੈ। 9 ਸਾਈਟਸ ਹਨ, ਜਿਥੇ ਪਟਾਕੇ ਵਿਕਰੇਤਾ ਅਪਣੀ ਦੁਕਾਨਾਂ ਲਗਾ ਸਕਣਗੇ। ਚੰਡੀਗੜ੍ਹ ਕੇਕਰਸ ਡੀਲਰਜ਼ ਐਸੋਸ਼ੀਏਸ਼ਨ ਦੇ ਅਹੁਦੇ ਦਾਰਾਂ ਨੇ ਏਡੀਸੀ ਸਚਿਨ ਰਾਣਾ ਤੋਂ ਕੁਝ ਡਿਮਾਂਡ ਕੀਤੀ ਹੈ ਤਾਂਕਿ ਪਟਾਕਿਆਂ ਦੇ ਲਾਈਸੰਸ ਦੇ ਲਈ ਡਰਾਅ ਸਹੀ ਢੰਗ ਨਾਲ ਕੱਢਿਆ ਜਾਵੇ। ਚਿਰਾਗ ਨੇ ਕਿਹਾ ਕਿ ਡੀਸੀ ਦਫ਼ਤਰ ਨੇ ਕੁਲ 9 ਸਾਈਟਸ ਹੀ ਨਿਸ਼ਾਨਬੰਧ ਕੀਤੀਆਂ ਹਨ। ਜਿਥੇ ਪਟਾਕਿਆਂ ਦੀਆਂ ਦੁਕਾਨਾਂ ਲਗਾਈਆਂ ਜਾਣਗੀਆਂ। ਕੁੱਲ 96 ਲੋਕਾਂ ਨੂੰ ਹੀ ਲਾਇਸੰਸ ਦਿਤਾ ਜਾਣਾ ਹੈ।
ਪਟਾਕਿਆਂ ਦੀ ਦੁਕਾਨ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੈਕਟਰ 43, ਮਨੀਮਾਜਰਾ ਅਤੇ 46 ਸੈਕਟਰ ਤੋਂ ਜ਼ਿਆਦਾ ਅਰਜ਼ੀਆਂ ਆਈਆਂ ਹਨ। ਇਸ ਲਿਹਾਜ਼ ਤੋਂ ਇਹਨਾਂ ਸਾਈਟਸ ਤੋਂ ਜ਼ਿਆਦਾ ਲਾਇਸੰਸ ਦੇ ਕੇ ਹੋਰ ਸਾਈਟਸ ਦਾ ਲਾਈਸੰਸ ਦਿਤੇ ਜਾਣ ਗਾ ਗ੍ਰਾਫ਼ ਘੱਟ ਕਰ ਦਿਤਾ ਗਿਆ ਹੈ। ਇਸ ਲਈ ਐਸੋਸੀਏਸ਼ਨ ਨੇ ਏਡੀਸੀ ਨਾਲ ਮੁਲਾਕਾਤ ਕਰਕੇ ਹਰਕੇ ਸਾਈਟਸ ਉਤੇ ਘੱਟੋਂ ਘੱਟ 10 ਲੋਕਾਂ ਨੂੰ ਪਟਾਕਿਆਂ ਦੇ ਲਾਇਸੰਸ ਡਰਾਅ ਦੇ ਜ਼ਰੀਏ ਦਿੱਤੇ ਜਾਣ ਦੀ ਮੰਗ ਹੈ।