ਡੇਰਾ ਪ੍ਰੇਮੀਆਂ ਦੀ ਹੱਥ ਲਿਖਤ ਮੇਲ ਖਾ ਜਾਣ ਦੀ ਘਟਨਾ ਨੇ ਪੰਥਕ ਹਲਕਿਆਂ ’ਚ ਮਚਾਈ ਤਰਥੱਲੀ
Published : Oct 29, 2021, 8:03 am IST
Updated : Oct 29, 2021, 8:03 am IST
SHARE ARTICLE
CBI
CBI

ਸੀਬੀਆਈ ਵਲੋਂ ਕੀਤੀ ਜਾਂਚ ’ਤੇ ਉਠੇ ਸਵਾਲ, ਐਸ.ਆਈ.ਟੀ. ਨੂੰ ਮਿਲੀ ਵੱਡੀ ਸਫ਼ਲਤਾ

 

ਕੋਟਕਪੂਰਾ (ਗੁਰਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਵੇਂ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਦੀ ਫ਼ਰੀਦਕੋਟ ਅਦਾਲਤ ਵਿਚ ਪੇਸ਼ੀ ’ਤੇ ਰੋਕ ਲਾ ਦਿਤੀ ਹੈ ਪਰ ਫ਼ਰੀਦਕੋਟ ਦੀ ਅਦਾਲਤ ਵਿਚ ਇਤਰਾਜ਼ਯੋਗ ਪੋਸਟਰਾਂ ਦੀ ਡੇਰਾ ਪੇ੍ਰਮੀਆਂ ਦੀ ਹੱਥ ਲਿਖਤ ਨਾਲ ਮੇਲ ਖਾ ਜਾਣ ਦੀ ਘਟਨਾ ਨੇ ਪੰਥਕ ਹਲਕਿਆਂ ’ਚ ਤਰਥੱਲੀ ਮਚਾ ਕੇ ਰੱਖ ਦਿਤੀ ਹੈ। ਪੰਥਕ ਹਲਕੇ ਹੈਰਾਨ ਤੇ ਪ੍ਰੇਸ਼ਾਨ ਹਨ ਕਿ ਉਕਤ ਮਾਮਲੇ ਵਿਚ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਅਕਾਲੀ ਦਲ, ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਚੁੱਪ ਕਿਉਂ ਹੈ?

Gurmeet Ram Rahim 

ਜ਼ਿਕਰਯੋਗ ਹੈ ਕਿ ਫ਼ੈਰੌਂਜ਼ਿਕ ਲੈਬਾਰਟਰੀ ਵਲੋਂ ਸੀਲ ਬੰਦ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ ਤਾਂ ਸੀਬੀਆਈ ਦਾ ਉਹ ਦਾਅਵਾ ਰੱਦ ਹੋ ਗਿਆ, ਜਿਸ ਵਿਚ ਸੀਬੀਆਈ ਨੇ ਕਿਹਾ ਸੀ ਕਿ ਇਤਰਾਜ਼ਯੋਗ ਪੋਸਟਰ ਡੇਰਾ ਪੇ੍ਰਮੀਆਂ ਵਲੋਂ ਨਹੀਂ ਲਿਖੇ ਗਏ ਸਨ। ਐਸਆਈਟੀ ਨੇ ਦਾਅਵਾ ਕੀਤਾ ਸੀ ਕਿ ਇਤਰਾਜ਼ਯੋਗ ਪੋਸਟਰ ਡੇਰਾ ਪੇ੍ਰਮੀਆਂ ਵਲੋਂ ਹੀ ਲਿਖੇ ਗਏ ਸਨ ਅਤੇ ਇਸ ਸਬੰਧੀ ਜਾਂਚ ਟੀਮ ਨੇ ਉਹ ਗਵਾਹ ਵੀ ਲੱਭ ਲਏ ਹਨ, ਜਿਨ੍ਹਾਂ ਪਾਸੋਂ ਪੋਸਟਰ ਤੇ ਸਕੈੱਚ ਪੈੱਨ ਖ਼ਰੀਦੇ ਗਏ ਸਨ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement