
ਪੋਸਟਰ ਸਿਰਫ਼ ਉਨ੍ਹਾਂ ਨੂੰ ਲੱਭਣ ਲਈ ਨਹੀਂ ਲਗਾਏ ਗਏ ਸਗੋਂ ਉਨ੍ਹਾਂ ਨੂੰ ਲੱਭ ਕੇ ਜੁੱਤੀਆਂ ਦੇ ਹਰ ਪਾਏ ਜਾਣਗੇ : ਪ੍ਰਦਰਸ਼ਨਕਾਰੀ
ਗੁਰਦਾਸਪੁਰ : ਗੁਰਦਾਸਪੁਰ ਵਿਚ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਹਨ ਅਤੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ ਹੈ। ਦੱਸ ਦੇਈਏ ਕਿ ਇਲਾਕਾ ਵਾਸੀਆਂ ਵਲੋਂ ਕਿਸਾਨਾਂ ਨਾਲ ਮਿਲ ਕੇ ਦਿਓਲ ਦੇ ਪੋਸਟਰ ਪੂਰੇ ਇਲਾਕੇ ਵਿਚ ਲਗਾਏ ਗਏ ਹਨ। ਉ
ਨ੍ਹਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੂੰ ਜਦੋਂ ਦੀ ਹਲਕੇ ਦੀ ਨੁਮਾਇੰਦਗੀ ਮਿਲੀ ਹੈ ਉਹ ਕਦੇ ਵੀ ਗੁਰਦਾਸਪੁਰ ਮੁੜ ਕੇ ਨਹੀਂ ਆਏ ਸਗੋਂ BJP ਦੇ ਹੀ ਬਣ ਕੇ ਰਹਿ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਚਲਦਿਆਂ ਅੱਜ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਹਨ ਤਾਂ ਜੋ ਕਿਸੇ ਨੂੰ ਵੀ ਜੇਕਰ ਸੰਨੀ ਮਿਲਦੇ ਹਨ ਤਾਂ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਕਿਉਂਕਿ ਇਲਾਕਾ ਵਾਸੀ ਉਨ੍ਹਾਂ ਨੂੰ ਲੱਭ ਰਹੇ ਹਨ।
protest
ਇਹ ਵੀ ਪੜ੍ਹੋ : ਮੌੜ ਮੰਡੀ ਬੰਬ ਧਮਾਕਾ : ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਤੁਹਾਨੂੰ ਦੱਸ ਦਈਏ ਕਿ ਕਿਸਾਨ ਮਜ਼ਦੂਰ ਯੂਥ ਮੋਰਚਾ ਵਲੋਂ BSF ਦੇ ਵਧਾਏ ਅਧਿਕਾਰ ਖੇਤਰ ਦੇ ਵਿਰੋਧ ਵਿਚ ਮੋਦੀ ਅਤੇ ਅਮਿਤ ਸ਼ਾਹ ਦਾ ਪੁਤਲਾ ਸਾੜਿਆ ਗਿਆ ਆਏ ਜਮ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਵੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ।
protest
ਉਨ੍ਹਾਂ ਦੀਆਂ ਮੰਗਾਂ ਤਾਂ ਸਰਕਾਰ ਮੰਨ ਨਹੀਂ ਰਹੀ ਪਰ ਲਗਾਤਾਰ ਹਾਦਸੇ ਵਾਪਰ ਰਹੇ ਹਨ ਅਤੇ ਹਾਲ ਹੀ ਵਿਚ ਟਿਕਰੀ ਬਾਰਡਰ 'ਤੇ ਕਿਸਾਨ ਬੀਬੀਆਂ ਨੂੰ ਟਰੱਕ ਨਾਲ ਦਰੜ ਦਿਤਾ ਗਿਆ ਜਿਸ ਦਾ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਦੇ ਪੋਸਟਰ ਸਿਰਫ਼ ਉਨ੍ਹਾਂ ਨੂੰ ਲੱਭਣ ਲਈ ਨਹੀਂ ਲਗਾਏ ਗਏ ਸਗੋਂ ਉਨ੍ਹਾਂ ਨੂੰ ਲੱਭ ਕੇ ਜੁੱਤੀਆਂ ਦੇ ਹਰ ਪਾਏ ਜਾਣਗੇ।