
ਹਰਵਿੰਦਰ ਸਿੰਘ ਨੇ ਕਿਹਾ ਕਿ ਖੇਡ ਮਨੁੱਖ ਦਾ ਅੰਗ ਅਤੇ ਪੰਜਾਬੀਆਂ ਦੀ ਵਿਸ਼ੇਸ਼ ਪਛਾਣ ਹੈ।
ਮੋਗਾ: ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਸਲੀਨਾ ਨੂੰ ਇੰਗਲੈਂਡ 'ਚ ਮਿਸਟਰ ਬਾਡੀ ਬਿਲਡਿੰਗ ਵਰਲਡ ਚੈਂਪੀਅਨਸ਼ਿਪ 'ਚ ਜੱਜ ਨਿਯੁਕਤ ਕੀਤਾ ਗਿਆ ਹੈ। ਇੰਡੀਆ ਬਾਡੀ ਬਿਲਡਿੰਗ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਲੀਨਾ ਨੇ ਦੱਸਿਆ ਕਿ 6 ਨਵੰਬਰ ਨੂੰ ਇੰਗਲੈਂਡ ਵਿਚ ਹੋਣ ਵਾਲੇ ਮਿਸਟਰ ਬਾਡੀ ਬਿਲਡਿੰਗ ਇੰਟਰਨੈਸ਼ਨਲ ਸ਼ੋਅ ਨੂੰ ਜੱਜ ਕਰਨ ਲਈ ਉਹਨਾਂ ਨੂੰ ਭਾਰਤ ਤੋਂ ਬੁਲਾਇਆ ਗਿਆ ਹੈ। ਜੋ ਕਿ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।
ਹਰਵਿੰਦਰ ਸਿੰਘ ਨੇ ਕਿਹਾ ਕਿ ਖੇਡ ਮਨੁੱਖ ਦਾ ਅੰਗ ਅਤੇ ਪੰਜਾਬੀਆਂ ਦੀ ਵਿਸ਼ੇਸ਼ ਪਛਾਣ ਹੈ। ਪੰਜਾਬੀਆਂ ਨੇ ਖੇਡ ਜਗਤ ਵਿਚ ਵੱਡੇ-ਵੱਡੇ ਮੁਕਾਮ ਹਾਸਲ ਕਰਕੇ ਪੂਰੀ ਦੁਨੀਆਂ ਵਿਚ ਆਪਣਾ ਨਾਂਅ ਰੌਸ਼ਨ ਕੀਤਾ ਹੈ। ਖੇਡਾਂ ਮਨੁੱਖ ਨੂੰ ਸਿਹਤਮੰਦ ਹੀ ਨਹੀਂ ਸਗੋਂ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਾਉਂਦੀਆਂ ਹਨ ਅਤੇ ਮਨੁੱਖ ਦੇ ਅੰਦਰ ਸੰਘਰਸ਼ ਨੂੰ ਜਨਮ ਦਿੰਦੀਆਂ ਹਨ।