
ਪਾਕਿਸਤਾਨ 'ਚ ਬੁੱਧਵਾਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਰਤਾਰਪੁਰ ਤੋਂ ਮਿੱਟੀ ਲੈ ਕੇ ਘਰ ...
ਚੰਡੀਗੜ੍ਹ (ਸਸਸ): ਪਾਕਿਸਤਾਨ 'ਚ ਬੁੱਧਵਾਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਰਤਾਰਪੁਰ ਤੋਂ ਮਿੱਟੀ ਲੈ ਕੇ ਘਰ ਪਰਤੀ। ਸਿੱਖਾਂ ਦੇ ਪਹਿਲੇ ਗੁਰੂ ਅਤੇ ਪੰਥ ਦੇ ਸੰਸਥਾਪਕ ਨਾਨਕ ਦੇਵ ਜੀ ਨੇ ਅਪਣੇ ਜੀਵਨ ਦੇ ਅੰਤਮ 18 ਸਾਲ ਕਰਤਾਰਪੁਰ 'ਚ ਹੀ ਗੁਜ਼ਾਰੇ ਸਨ।
Harsimrat Badal
ਪਾਕਿਸਤਾਨ 'ਚ ਕਰਤਾਰਪੁਰ ਗਲਿਆਰੇ ਦੀ ਨੀਂਹ ਪੱਥਰ ਰੱਖਣ ਦੇ ਸਮਾਗਮਮ 'ਚ ਸ਼ਾਮਿਲ ਹੋਣ ਗਈ ਕੌਰ ਉੱਥੇ ਕਰਤਾਰਪੁਰ ਗੁਰਦੁਆਰੇ ਤੋਂ ਅਪਣੇ ਪਤੀ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਲਈ ਫੁੱਲਾਂ ਦਾ ਪ੍ਰਸਾਦ ਅਤੇ ਪ੍ਰਸ਼ਾਦੇ ਵੀ ਲੈ ਕੇ ਆਈ। ਕੇਂਦਰੀ ਮੰਤਰੀ ਪਾਕਿਸਤਾਨ 'ਚ ਗੁਰਦੁਆਰੇ ਦੇ ਦਰਸ਼ਨ ਲਈ ਜਾਂਦੇ ਸਮੇਂ ਭਾਵੁਕ ਵੀ ਹੋ ਗਈ।
Harsimrat Kaur Badal
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਚ ਸਾਨੂੰ ਕੋਈ ਸਦਾ ਦੇਣ ਵਾਲਾ ਨਹੀਂ ਫਿਰ ਵੀ ਸ਼੍ਰੀ ਗੁਰੂ ਨਾਨਕ ਦੇਵ ਦੀ ਕਿਰਪਾ ਨਾਲ ਸਾਨੂੰ ਇਹ ਮੌਕਾ ਮਿਲ ਰਿਹਾ ਹੈ ਹਰਸਿਮਰਤ ਕੌਰ ਨੇ ਕਿਹਾ ਕਿ ਸਿੱਖ ਸਮੁਦਾਏ ਲਈ ਇਹ ਕਾਫ਼ੀ ਭਾਵੁਕ ਪਲ ਹਨ ਜਦੋਂ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੋ ਗਈ ਹੈ।
Badal
ਹਰਸਿਮਰਤ ਕੌਰ ਨੇ ਕਰਤਾਰਪੁਰ ਗੁਰਦੁਆਰੇ 'ਚ ਆਯੋਜਿਤ ਲੰਗਰ 'ਚ ਆਮ ਲੋਕਾਂ ਦੇ ਨਾਲ ਬੈਠ ਕੇ ਪ੍ਰਸਾਦ ਲਿਆ ਅਤੇ ਨਾਲ ਹੀ ਉਨ੍ਹਾਂ ਨੇ ਲਾਂਘਾ ਖੁੱਲਣ ਦੇ ਫੈਸਲੇ ਨੂੰ ਗੁਰੂ ਨਾਨਕ ਦੇਵ ਦਾ ਚਮਤਕਾਰ ਦੱਸਿਆ ਅਤੇ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਕੇਂਦਰੀ ਮੰਤਰੀ ਨੇ ਇੱਥੇ ਗੁਰਦੁਆਰੇ 'ਚ ਅਰਦਾਸ ਕੀਤੀ ਅਤੇ ਉਸ ਤੋਂ ਬਾਅਦ ਝੂਠੇ ਭਾਂਡੇ ਧੋ ਕੇ ਸੇਵਾ ਵੀ ਕੀਤੀ।
Cleaning utensils
ਭਾਰਤ 'ਚ ਵੀ 26 ਨਵੰਬਰ ਨੂੰ ਉਪ ਰਾਸ਼ਟਰਪਤੀ ਵੇਂਕਿਆ ਨਾਏਡੂ ਨੇ ਇਸ ਲਾਂਘੇ ਦਾ ਨੀਂਹ ਪੱਥਰ ਰਖਿਆ ਸੀ। ਜਿਸ ਤੋਂ ਬਾਅਦ ਪਾਕਿਸਤਾਨ ਦੇ ਸਦੇ 'ਤੇ ਦੋਨਾਂ ਕੇਂਦਰੀ ਮੰਤਰੀ ਭਾਰਤ ਸਰਕਾਰ ਦੇ ਪ੍ਰਤੀਨਿਧਆਂ ਦੇ ਰੂਪ 'ਚ ਪਾਕਿਸਤਾਨ ਸਰਕਾਰ ਵਲੋਂ ਆਯੋਜਿਤ ਸਮਾਗਮ 'ਚ ਸ਼ਾਮਿਲ ਹੋਏ ਸਨ।