
ਅਸਮਾਨੀ ਬਿਜਲੀ ਪੈਣ ਕਾਰਨ ਪਿੰਡ ਅੜੇਲੀ ਵਿਖੇ ਲਗਭਗ 50 ਬੱਕਰੀਆਂ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਪਿੰਡ ਬਦਰੋਹ ਤੋਂ ਆਏ ਗੱਦੀ ਮਾਧੋ ਰਾਮ ਨੇ...
ਸ਼ਾਹਪੁਰ ਕੰਢੀ (ਪਪ) : ਅਸਮਾਨੀ ਬਿਜਲੀ ਪੈਣ ਕਾਰਨ ਪਿੰਡ ਅੜੇਲੀ ਵਿਖੇ ਲਗਭਗ 50 ਬੱਕਰੀਆਂ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਪਿੰਡ ਬਦਰੋਹ ਤੋਂ ਆਏ ਗੱਦੀ ਮਾਧੋ ਰਾਮ ਨੇ ਇਸ ਸਬੰਧੀ ਜਾਣਕਾਰੀ ਦਿਤੀ। ਇਸ ਹਾਦਸੇ ਵਿਚ ਉਸ ਦੇ ਭਰਾ ਦੀ ਜਾਨ ਵਾਲ ਵਾਲ ਬੱਚ ਗਈ। ਕਿਉਂਕਿ ਜਿਸ ਸਥਾਨ 'ਤੇ ਅਸਮਾਨੀ ਬਿਜਲੀ ਪਈ, ਉਸ ਸਥਾਨ ਤੋਂ ਉਹ ਮੀਂਹ ਪੈਣ ਕਾਰਨ ਉੱਠ ਕੇ ਤੰਬੂ ਅੰਦਰ ਚਲਾ ਗਿਆ।
ਅਸਮਾਨੀ ਬਿਜਲੀ
ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਸਮਾਨੀ ਬਿਜਲੀ ਕਰ ਕੇ ਕਈ ਜਾਨਵਰਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ। ਕਈ ਲੋਕਾਂ ਨੂੰ ਵੀ ਆਪਣੀ ਰੋਜੀ ਰੋਜੀ ਤੋਂ ਹੱਥ ਧੋਣੇ ਪਏ ਹਨ।