ਗੋਆ ਵਿਚ ਚੱਲ ਰਹੇ 50ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੌਰਾਨ 'ਹਾਊਸਫੁੱਲ 4' ਅਤੇ 'ਮਰਜਾਵਾਂ' ਵਰਗੀਆਂ ਫਿਲਮਾਂ ਵਿਚ ਆਪਣੇ ਕੰਮ
ਮੁੰਬਈ : ਗੋਆ ਵਿਚ ਚੱਲ ਰਹੇ 50ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੌਰਾਨ 'ਹਾਊਸਫੁੱਲ 4' ਅਤੇ 'ਮਰਜਾਵਾਂ' ਵਰਗੀਆਂ ਫਿਲਮਾਂ ਵਿਚ ਆਪਣੇ ਕੰਮ ਲਈ ਵਾਹਵਾਹੀ ਖੱਟਣ ਵਾਲੇ ਸਾਊਂਡ ਐਡੀਟਰ ਨਿਮਿਸ਼ ਪਿਲਾਂਕਰ ਦਾ ਦਿਹਾਂਤ ਹੋ ਗਿਆ। ਨਿਮਿਸ਼ ਕੰਮ ਦੇ ਬੋਝ ਨਾਲ ਜੂਝ ਰਹੇ ਸਨ। ਡਾਕਟਰਾਂ ਮੁਤਾਬਕ ਹਾਈ ਬਲੱਡਪ੍ਰੈਸ਼ਰ ਕਾਰਨ ਨਿਮਿਸ਼ ਦੇ ਦਿਮਾਗ ’ਤੇ ਅਸਰ ਪਿਆ ਅਤੇ ਨਿਮਿਸ਼ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਨਿਮਿਸ਼ ਦੀ ਮੌਤ ਤੋਂ ਬਾਅਦ ਹੁਣ ਫਿਲਮ ਇੰਡਸਟਰੀ ’ਤੇ ਸਵਾਲ ਚੁੱਕੇ ਜਾ ਰਹੇ ਹਨ।
ਇਸ ਵਿਚਕਾਰ ਅਕਸ਼ੈ ਕੁਮਾਰ ਅਤੇ ਰਕੁਲਪ੍ਰੀਤ ਸਿੰਘ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਅਕਸ਼ੈ ਕੁਮਾਰ ਨੇ ਟਵੀਟ ਕੀਤਾ,‘‘ਨਿਮਿਸ਼ ਪਿਲਾਂਕਰ ਦੇ ਦਿਹਾਂਤ ਬਾਰੇ ਵਿਚ ਜਾਣ ਕੇ ਬਹੁਤ ਦੁੱਖ ਹੋਇਆ, ਉਨ੍ਹਾਂ ਦੀ ਉਮਰ ਬਹੁਤ ਘੱਟ ਸੀ। ਮੈਂ ਇਸ ਮੁਸ਼ਕਲ ਘੜੀ ਵਿਚ ਨਿਮਿਸ਼ ਦੇ ਪਰਿਵਾਰ ਦੇ ਨਾਲ ਹਾਂ।’’ ਇਸ ਦੇ ਨਾਲ ਹੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਲਿਖਿਆ,‘‘ਨਿਮਿਸ਼ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਹੈਰਾਨ ਹਾਂ।
Very sad to learn about the passing away of Nimish Pilankar, that too at such a young age. My heart goes out to his family at this difficult time ??
— Akshay Kumar (@akshaykumar) November 25, 2019
ਉਹ ‘ਮਰਜਾਵਾਂ’ ਫਿਲਮ ਵਿਚ ਸਾਡੇ ਨਾਲ ਸੀ। ਯੰਗ ਟੈਲੇਂਟ ਬਹੁਤ ਜਲਦੀ ਚਲਾ ਗਿਆ।’’ ਫਿਲਮਫੇਅਰ ਮੈਗਜ਼ੀਨ ਦੇ ਸੰਪਾਦਕ ਰਹੇ ਅਤੇ ਕਈ ਕਲਾਸਿਕ ਫਿਲਮਾਂ ਨਾਲ ਜੁੜੇ ਰਹੇ ਲੇਖਕ, ਨਿਰਦੇਸ਼ਕ ਖਾਲਿਦ ਮੋਹੰਮਦ ਨੇ ਇਸ ਮਸਲੇ 'ਤੇ ਹਿੰਦੀ ਸਿਨੇਮਾ ਨੂੰ ਜੱਮ ਕੇ ਲਿਤਾੜਿਆ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੀ ਫਿਲਮ ਇੰਡਸਟਰੀ ਹੁਣ ਤੱਕ ਆਪਣੇ ਟੈਕਨੀਸ਼ੀਅਨ ਲਈ ਕੁਝ ਖਾਸ ਨਹੀਂ ਕਰ ਪਾਈ ਹੈ।
Shocked to hear about sudden demise of Nimish pilankar! he was associated with Marjaavaan..young talent gone too soon .. strength to the family .. #RIPnimish
— Rakul Singh (@Rakulpreet) November 25, 2019
ਨਾ ਕੰਮ ਦੇ ਘੰਟੇ ਤੈਅ ਹਨ ਅਤੇ ਨਾ ਉਨ੍ਹਾਂ ਨੂੰ ਠੀਕ ਕਰੈਡਿਟ ਹੀ ਕਾਮਯਾਬੀ ਵਿਚ ਮਿਲਦਾ ਹੈ। ਨਿਮਿਸ਼ ਨਾਲ ਹੋਏ ਹਾਦਸੇ ਨਾਲ ਫਿਲਮ ਇੰਡਸਟਰੀ ਨੂੰ ਸਬਕ ਲੈਣਾ ਚਾਹੀਦਾ ਹੈ। ਨਿਮਿਸ਼ ਨੂੰ ਹਿੰਦੀ ਸਿਨੇਮਾ ਵਿਚ ਪਹਿਲਾ ਵੱਡਾ ਕੰਮ ਸਲਮਾਨ ਖਾਨ ਦੀ ਫਿਲਮ ‘ਰੇਸ 3’ ਵਿਚ ਸਾਊਂਡ ਐਡੀਟਿੰਗ ਦਾ ਮਿਲਿਆ ਸੀ। ‘ਰੇਸ 3’ ਤੋਂ ਬਾਅਦ ਤੋਂ ਉਹ ‘ਜਲੇਬੀ’, ‘ਕੇਸਰੀ‘, ‘ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।