2 ਮਹਿਲਾ BSF ਜਵਾਨਾਂ ਨੇ ਢੇਰ ਕੀਤਾ ਪਾਕਿ ਡਰੋਨ, 3 ਪੈਕਟ ਹੈਰੋਇਨ ਵੀ ਬਰਾਮਦ
Published : Nov 29, 2022, 12:24 pm IST
Updated : Nov 29, 2022, 12:24 pm IST
SHARE ARTICLE
photo
photo

BSF ਵੱਲੋਂ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 21 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ

ਅੰਮ੍ਰਿਤਸਰ: BSF ਨੇ ਮੰਗਲਵਾਰ ਨੂੰ ਭਾਰਤ-ਪਾਕਿ ਸਰਹੱਦ 'ਚ ਦਾਖਲ ਹੋਏ ਪਾਕਿਸਤਾਨ ਡਰੋਨ ਨੂੰ ਫਾਇਰਿੰਗ ਕਰ ਕੇ ਸੁੱਟ ਦਿੱਤਾ, ਜਿਸ ਨਾਲ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨੂੰ ਵੀ ਨਾਕਾਮ ਕਰ ਦਿੱਤਾ ਗਿਆ। ਖ਼ਾਸ ਗੱਲ ਇਹ ਹੈ ਕਿ ਇਸ ਵਾਰ 2 BSF ਮਹਿਲਾ ਜਵਾਨਾਂ ਨੇ ਡਰੋਨ 'ਤੇ ਫਾਇਰਿੰਗ ਕੀਤੀ ਹੈ। ਡਰੋਨ ਦੇ ਨਾਲ ਹੀ BSF ਨੇ ਹੈਰੋਇਨ ਦੀ ਇੱਕ ਖੇਪ ਵੀ ਜ਼ਬਤ ਕੀਤੀ ਹੈ। BSF ਨੇ ਡਰੋਨ ਨਾਲ ਬੰਨ੍ਹੇ ਤਿੰਨ ਪੈਕੇਟ ਹੈਰੋਇਨ ਵੀ ਜ਼ਬਤ ਕਰ ਲਈ ਹੈ, ਜਿਨ੍ਹਾਂ ਵਿਚ 3.110 ਗ੍ਰਾਮ ਹੈਰੋਇਨ ਸੀ।


ਅੰਮ੍ਰਿਤਸਰ ਦੇ ਰਮਦਾਸ ਸੈਕਟਰ ਦੇ ਅਧੀਨ ਪੈਂਦੇ ਬੀਓਪੀ ਦਰਿਆ ਮੂਸਾ ਪਿੰਡ ਚਾਹਰਪੁਰ ਵਿਚ ਰਾਤ ਕਰੀਬ 11 ਵਜੇ ਡਰੋਨ ਦੀ ਹਲਚਲ ਹੋਈ। BSF ਦੀਆਂ ਮਹਿਲਾ ਕਾਂਸਟੇਬਲਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਇਸ ਦੌਰਾਨ ਗਸ਼ਤ 'ਤੇ ਸਨ। ਡਰੋਨ ਦੀ ਆਵਾਜ਼ ਸੁਣ ਕੇ ਦੋਵੇਂ ਚੌਕਸ ਹੋ ਗਈਆਂ। ਦੋਵਾਂ ਨੇ ਕਰੀਬ 25 ਰਾਊਂਡ ਫਾਇਰ ਕੀਤੇ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਜਦੋਂ ਇਲਾਕੇ ਵਿਚ ਤਲਾਸ਼ੀ ਕੀਤੀ ਗਈ ਤਾਂ ਖੇਤਾਂ ਵਿਚੋਂ ਇੱਕ ਚੀਨ ਦਾ ਬਣਿਆ ਡਰੋਨ ਹੈਕਸਾਕਾਪਟਰ ਮਿਲਿਆ, ਜਿਸ ਨਾਲ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ।


BSF ਵੱਲੋਂ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 21 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿਚੋਂ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਹਨ। ਇਹ ਉਹੀ ਇਲਾਕਾ ਹੈ ਜਿੱਥੋਂ 25 ਨਵੰਬਰ ਦੀ ਰਾਤ ਨੂੰ ਦੋ ਵਾਰ ਡਰੋਨ ਦੀ ਗਤੀਵਿਧੀ ਦੇਖੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿਚ ਐਸਟੀਐਫ ਵੱਲੋਂ ਜ਼ਬਤ ਕੀਤੀ ਗਈ 2.20 ਕਿਲੋ ਹੈਰੋਇਨ, 8 ਪਿਸਤੌਲ ਵੀ ਇਸੇ ਇਲਾਕੇ ਤੋਂ ਭਾਰਤ ਪਹੁੰਚੇ ਸੀ। 
BSF ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਮਹਿਲਾ ਜਵਾਨਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਪਹਿਲਾ ਮਾਮਲਾ ਹੈ, ਜਦੋਂ ਮਹਿਲਾ ਜਵਾਨ ਡਰੋਨ ਨੂੰ ਸੁੱਟਣ ਵਿਚ ਕਾਮਯਾਬ ਹੋਈਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement