ਅੰਮ੍ਰਿਤਸਰ ਬੋਲੈਰੋ ਕਾਰ ਬੰਬ ਧਮਾਕਾ ਮਾਮਲਾ: ਗੈਂਗਸਟਰ ਯੁਵਰਾਜ ਸੱਭਰਵਾਰ ਦਾ ਮਿਲਿਆ 3 ਦਿਨ ਦਾ ਰਿਮਾਂਡ  
Published : Nov 29, 2022, 3:47 pm IST
Updated : Nov 29, 2022, 3:47 pm IST
SHARE ARTICLE
 Gangster Yuvraj Sabharwar was remanded for 3 days
Gangster Yuvraj Sabharwar was remanded for 3 days

ਮੁਲਜ਼ਮ ਯੁਵਰਾਜ ਸੱਭਰਵਾਲ ਕੋਲ 4 ਸਿਮ ਸਨ। ਜੋ ਉਸ ਨੇ ਲੁਧਿਆਣਾ ਤੋਂ ਲਏ ਸਨ

 

ਅਂਮ੍ਰਿਤਸਰ - ਪੰਜਾਬ ਦੇ ਅੰਮ੍ਰਿਤਸਰ ਵਿਚ ਸੀਆਈਏ (ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ) ਦੇ ਸਬ-ਇੰਸਪੈਕਟਰ (ਐਸਆਈ) ਦਿਲਬਾਗ ਸਿੰਘ ਦੀ ਬੋਲੈਰੋ ਕਾਰ ਬੰਬ ਧਮਾਕੇ ਦੇ ਮੁਲਜ਼ਮ ਯੁਵਰਾਜ ਸੱਭਰਵਾਲ ਨੂੰ ਅੱਜ ਲੁਧਿਆਣਾ ਸੀਆਈਏ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ। ਮੁਲਜ਼ਮ ਯੁਵਰਾਜ ਸੱਭਰਵਾਲ ਕੋਲ 4 ਸਿਮ ਸਨ। ਜੋ ਉਸ ਨੇ ਲੁਧਿਆਣਾ ਤੋਂ ਲਏ ਸਨ। ਮੁਲਜ਼ਮਾਂ ਨੇ ਇਮਪਲਾਂਟ ਵਿਚ ਸਿਮ ਬੰਬ ਲਾਇਆ ਸੀ। ਦੂਜੇ ਪਾਸੇ ਬਾਕੀ ਤਿੰਨ ਸਿੱਮਾਂ ਦਾ ਪਤਾ ਲਗਾਉਣ ਲਈ ਮੁਲਜ਼ਮ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।  

ਦੋਸ਼ੀ ਯੁਵਰਾਜ ਦੇ ਪਾਕਿਸਤਾਨ 'ਚ ਬੈਠੇ ਅੱਤਵਾਦੀ ਲਾਂਡਾ ਅਤੇ ਰਿੰਦਾ ਨਾਲ ਵੀ ਕਰੀਬੀ ਸਬੰਧ ਹਨ। ਦੋਸ਼ੀ ਯੁਵਰਾਜ ਨੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦੇ ਕਹਿਣ 'ਤੇ ਗੱਡੀ ਹੇਠਾਂ ਬੰਬ ਰੱਖਿਆ ਸੀ। ਪੁਲਿਸ ਨੇ ਅਦਾਲਤ ਤੋਂ ਯੁਵਰਾਜ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਮਾਮਲੇ ਵਿਚ ਲੁਧਿਆਣਾ ਦੇ ਇੱਕ ਨੌਜਵਾਨ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ।

ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਫਤਿਹਵੀਰ ਨੇ 15 ਅਗਸਤ ਦੀ ਰਾਤ ਫਿਰੋਜ਼ਪੁਰ ਰੋਡ ’ਤੇ ਸਥਿਤ ਇੱਕ 5 ਸਿਤਾਰਾ ਹੋਟਲ ਵਿਚ ਗੁਜ਼ਾਰੀ ਸੀ। ਲੁਧਿਆਣਾ ਦੇ ਨੌਜਵਾਨਾਂ ਨਾਲ ਉਸ ਦੇ ਸਬੰਧ ਸਾਹਮਣੇ ਆਏ ਸਨ। ਦੁੱਗਰੀ ਦਾ ਰਹਿਣ ਵਾਲਾ ਮਿੱਕੀ ਅਕਸਰ ਫਤਹਿਵੀਰ ਨਾਲ ਗੱਲਾਂ ਕਰਦਾ ਰਹਿੰਦਾ ਸੀ। ਦੱਸ ਦਈਏ ਕਿ ਇਸ ਮਾਮਲੇ ਵਿਚ ਕਾਊਂਟਰ ਇੰਟੈਲੀਜੈਂਸ ਲਗਾਤਾਰ ਕੰਮ ਕਰ ਰਹੀ ਹੈ। ਪੁਲਿਸ ਨੇ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿੱਚ ਫਤਿਹਵੀਰ ਨਜ਼ਰ ਆ ਰਿਹਾ ਸੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement