ਜੁੜਵਾ ਬੱਚੀਆਂ ਨੂੰ ਵੀ ਮਿਲੇਗੀ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ, 30 ਨਵੰਬਰ ਤੱਕ ਅਪਲਾਈ ਕਰ ਕੇ ਲਓ ਲਾਭ, ਜਾਣੋ ਕਿਵੇਂ
Published : Nov 29, 2022, 10:43 am IST
Updated : Nov 29, 2022, 10:44 am IST
SHARE ARTICLE
single girl child scholarship
single girl child scholarship

cbse.gov.in 'ਤੇ ਜਾ ਕੇ ਅਪਲਾਈ ਕਰੋ

ਪਟਿਆਲਾ: ਜੇਕਰ ਤੁਹਾਡੀਆਂ ਵੀ ਜੁੜਵਾ ਬੱਚੀਆਂ ਹਨ ਤਾਂ ਤੁਹਾਡੀਆਂ ਇਨ੍ਹਾਂ ਬੱਚੀਆਂ ਨੂੰ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਦਾ ਲਾਭ ਮਿਲ ਸਕਦਾ ਹੈ। ਬੱਚੀਆਂ CBSE ਜਾਂ ਕੇਂਦਰੀ ਸਕੂਲਾਂ ਵਿਚ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਸਕੀਮ ਲਈ 30 ਨਵੰਬਰ ਤੱਕ ਅਪਲਾਈ ਕਰ ਸਕਦੀਆਂ ਹਨ। ਅਪਲਾਈ ਕਰਨ ਲਈ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ cbse.gov.in 'ਤੇ ਲਾਗਇਨ ਕਰਨਾ ਹੋਵੇਗਾ।

ਆਰਟੀਆਈ ਐਕਟੀਵਿਸਟ ਡੀਸੀ ਗੁਪਤਾ ਨੇ ਇਸ ਸਕੀਮ ਬਾਰੇ ਗੱਲ ਕਰਿਦਆਂ ਦੱਸਿਆ ਕਿ ਉਹਨਾਂ ਨੇ ਕੇਂਦਰੀ ਸਿੱਖਿਆ ਮੰਤਰਾਲੇ ਨਾਲ ਆਰਟੀਆਈ ਵਿਚ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਬਾਰੇ ਗੱਲਬਾਤ ਕੀਤੀ ਤਾਂ ਜਵਾਬ ਮਿਲਿਆ ਕਿ ਜਿਨ੍ਹਾਂ ਦੀ ਇਕਲੌਤੀ ਕੁੜੀ ਹੋਵੇ ਤਾਂ ਉਹ ਸਿੰਗਲ ਗਰਲ ਚਾਈਲਡ ਕੈਟਾਗਿਰੀ ਵਿਚ ਆਉਂਦੀ ਹੈ। ਉਨ੍ਹਾਂ ਨੇ ਮੰਤਰਾਲੇ ਨੂੰ ਪੱਤਰ ਲਿਖਿਆ ਕਿ ਜਿਸ ਮਾਂ ਦੀਆਂ ਜੁੜਵਾ ਧੀਆਂ ਹਨ, ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲਣਾ ਚਾਹੀਦਾ ਹੈ। ਮੰਤਰਾਲੇ ਨੇ ਉਨ੍ਹਾਂ ਨੂੰ ਦੱਸਿਆ ਕਿ ਜੁੜਵਾਂ ਲੜਕੀਆਂ ਵੀ ਇਸ ਸਕਾਲਰਸ਼ਿਪ ਲਈ ਯੋਗ ਹਨ ਤੇ ਹੁਣ ਜੁੜਵਾਂ ਬੱਚੀਆਂ ਵੀ ਇਸ ਸਕੀਮ ਦਾ ਲਾਭ ਲੈਣ ਲਈ 30 ਨਵੰਬਰ ਤੱਕ ਅਪਲਾਈ ਕਰ ਸਕਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement