Mohali News : ਮੋਹਾਲੀ ਪੁਲਿਸ ਨੇ ਅੰਨ੍ਹੇ ਕਤਲ ਨੂੰ ਹੱਲ ਕਰਕੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

By : BALJINDERK

Published : Nov 29, 2024, 8:13 pm IST
Updated : Nov 29, 2024, 8:13 pm IST
SHARE ARTICLE
ਪੁਲਿਸ ਵਲੋਂ ਫੜੇ ਗਏ ਮੁਲਜ਼ਮ
ਪੁਲਿਸ ਵਲੋਂ ਫੜੇ ਗਏ ਮੁਲਜ਼ਮ

Mohali News :

Mohali News : ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਆਈ.ਪੀ.ਐਸ.,ਡੀ.ਆਈ.ਜੀ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲ਼ੀ ਪੁਲਿਸ ਨੇ ਮਿਤੀ 07-11-2024 ਨੂੰ ਥਾਣਾ ਜ਼ੀਰਕਪੁਰ ਦੇ ਏਰੀਆ ਨੇੜੇ ਛੱਤ ਲਾਈਟਾਂ ਵਿਖੇ ਹੋਏ ਬਲਾਇੰਡ ਮਰਡਰ ਨੂੰ ਟਰੇਸ ਕਰਕੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। 

1

ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 11 ਨਵੰਬਰ 2024 ਨੂੰ ਪ੍ਰਮੋਦ ਸਿੰਘ ਪੁੱਤਰ ਮੁਕਟ ਸਿੰਘ ਵਾਸੀ ਅਜੀਤ ਨਗਰ ਖੰਡੋਲੀ ਪਟਿਆਲ਼ਾ ਬਾਈਪਾਸ ਰੋਡ ਥਾਣਾ ਗੰਡਾ ਖੇੜੀ ਰਾਜਪੁਰਾ ਦੇ ਬਿਆਨਾਂ ਦੇ ਅਧਾਰ ਤੇ ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 499 ਮਿਤੀ 11-11-2024 ਅ/ਧ 103, 3(5) ਬੀ.ਐੱਨ.ਐੱਸ ਥਾਣਾ ਜ਼ੀਰਕਪੁਰ ਦਰਜ ਰਜਿਸਟਰ ਹੋਇਆ ਸੀ, ਕਿ ਉਸਦਾ ਭਰਾ ਰਾਣਾ ਪ੍ਰਤਾਪ ਸਿੰਘ ਨੂਰ ਸਕਿਊਰਿਟੀ ਸਰਵਿਸ ਲੋਹਗੜ ਜ਼ੀਰਕਪੁਰ ਵਿਖੇ ਬਤੌਰ ਫੀਲਡ ਅਫਸਰ ਦਾ ਕੰਮ ਕਰਦਾ ਹੈ ਅਤੇ ਨੂਰ ਸਕਿਊਰਿਟੀ ਸਰਵਿਸ ਲੋਹਗੜ, ਜ਼ੀਰਕਪੁਰ ਦੇ ਦਫਤਰ ਵਿੱਚ ਹੀ ਉਸਦੀ ਰਿਹਾਇਸ਼ ਸੀ। ਉਸਦਾ ਭਰਾ ਹਫਤੇ ਵਿੱਚ 02/03 ਦਿਨਾਂ ਲਈ ਹੀ ਆਪਣੇ ਘਰ ਰਾਜਪੁਰਾ ਵਿਖੇ ਆਉਂਦਾ ਸੀ। 7 ਨਵੰਬਰ ਨੂੰ ਉਸਦਾ ਭਰਾ ਰਾਣਾ ਪ੍ਰਤਾਪ ਸਿੰਘ ਹਰ ਵਾਰ ਦੀ ਤਰ੍ਹਾਂ ਵਕਤ ਕ੍ਰੀਬ 9 ਪੀਐਮ ਘਰ ਤੋਂ ਜ਼ੀਰਕਪੁਰ ਲਈ ਆਪਣੇ ਮੋਟਰਸਾਈਕਲ ਨੰ: PB39-L-8123 ਮਾਰਕਾ ਸਪਲੈਂਡਰ ਰੰਗ ਕਾਲ਼ਾ ਪਰ ਗਿਆ ਸੀ। ਉਸ ਤੋਂ ਅਗਲੇ ਦਿਨ ਸਵੇਰੇ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦੀ ਨੇ ਉਸਨੂੰ ਫੋਨ ਕੀਤਾ ਤਾਂ ਉਸਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ ਤਾਂ ਉਸਨੇ ਵੀ ਆਪਣੇ ਭਰਾ ਨੂੰ ਕਈ ਵਾਰ ਫੋਨ ਲਗਾਇਆ, ਜਿਸਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ।

ਜੋ ਕਿ 11ਨਵੰਬਰ 2024 ਨੂੰ ਉਸਨੂੰ ਬਾਅਦ ਦੁਪਾਹਿਰ ਉਸਦੇ ਕਿਸੇ ਜਾਣਕਾਰ ਨੇ ਫੋਨ ’ਤੇ ਦੱਸਿਆ ਕਿ ਉਸਦੇ ਭਰਾ ਦਾ ਮੋਟਰਸਾਈਕਲ ਪੀ.ਬੀ.39-L-8123 ਛੱਤ ਲਾਈਟ ਪੁਆਇੰਟ ਜ਼ੀਰਕਪੁਰ ਦੇ ਲਾਗੇ ਝਾੜੀਆਂ ਵਿੱਚ ਲਵਾਰਿਸ ਖੜਾ ਹੈ ਅਤੇ ਉਸਦੇ ਨਾਲ਼ ਹੀ ਝਾੜੀਆਂ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ, ਜਿਸਨੇ ਮੌਕਾ ਪਰ ਪੁੱਜਕੇ ਮੋਟਰਸਾਈਕਲ ਦੇਖਿਆ ਤਾਂ ਉਕਤ ਮੋਟਰਸਾਈਕਲ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦਾ ਹੀ ਸੀ ਅਤੇ ਸਿਵਲ ਹਸਪਤਾਲ ਡੇਰਾਬਸੀ ਦੀ ਮੋਰਚਰੀ ਵਿੱਚ ਲਾਸ਼ ਵੀ ਪਈ ਦੇਖ ਲਈ, ਜੋ ਕਿ ਬੁਰੀ ਤਰ੍ਹਾਂ ਨਾਲ਼ ਗਲ਼-ਸੜ ਚੁੱਕੀ ਸੀ, ਜਿਸ ਵਿੱਚ ਕੀੜੇ ਪਏ ਸਨ, ਇਹ ਲਾਸ਼ ਵੀ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦੀ ਹੀ ਸੀ। ਜੋ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦੀਆਂ ਦੋਵੇਂ ਬਾਹਾਂ ਅਤੇ ਲੱਤਾਂ ਕੱਪੜੇ ਨਾਲ਼ ਬੰਨਕੇ ਕਿਸੇ ਨਾ-ਮਾਲੂਮ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।       

ਉਕਤ ਬਲਾਇੰਡ ਮਰਡਰ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀਮਤੀ ਜੋਤੀ ਯਾਦਵ ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਮਨਪ੍ਰੀਤ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਦਿਹਾਤੀ), ਤਲਵਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਜਸਪਿੰਦਰ ਸਿੰਘ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ ਜੀਰਕਪੁਰ, ਜਿਲਾ ਐਸ.ਏ.ਐਸ. ਨਗਰ ਜੀ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਅਤੇ ਥਾਣਾ ਜੀਰਕਪੁਰ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਗਈ ਸੀ ਕਿ ਬਲਾਇੰਡ ਮਰਡਰ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਟਰੇਸ ਕਰੇ। ਜਿਸਤੇ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਅਤੇ ਉਹਨਾਂ ਦੀ ਟੀਮ ਵੱਲੋਂ ਇੰਸ: ਜਸਕੰਵਲ ਸਿੰਘ ਸੇਖੋਂ ਮੁੱਖ ਅਫਸਰ ਥਾਣਾ ਜੀਰਕਪੁਰ ਨਾਲ਼ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਅਤੇ ਹਿਊਮਨ ਸੋਰਸ ਰਾਹੀਂ ਬਲਾਇੰਡ ਮਰਡਰ ਨੂੰ ਟਰੇਸ ਕਰਦੇ ਹੋਏ 2 ਦੋਸ਼ੀਆਂ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। 

ਗ੍ਰਿਫਤਾਰ ਕੀਤੇ ਗਏ ਦੋਸ਼ੀ ਸਾਹਿਲ ਕੁਮਾਰ ਲਖਮੀ ਚੰਦ ਵਾਸੀ ਪਿੰਡ ਦੁਨੀਆ ਮਾਜਰਾ ਥਾਣਾ ਝਾਂਸਾ, ਜਿਲ੍ਹਾ ਕੁਰੂਕਸ਼ੇਤਰ, ਹਰਿਆਣਾ ਹਾਲ ਕਿਰਾਏਦਾਰ ਐਲਫਾ ਫਲੋਰ, ਐਰੋਸਿਟੀ ਸੈਕਟਰ-83 ਮੋਹਾਲ਼ੀ ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਐਰੋਸਿਟੀ ਸੈਕਟਰ-83 ਮੋਹਾਲ਼ੀ ਤੋਂ ਗ੍ਰਿਫਤਾਰ ਕੀਤਾ ਗਿਆ) 
ਦੋਸ਼ੀ ਚਰਨਜੀਤ ਸਿੰਘ ਉਰਫ ਚਰਨ ਪੁੱਤਰ ਅਨਵਿੰਦਰ ਸਿੰਘ ਵਾਸੀ ਮਕਾਨ ਨੰ: 15/31 ਗਲ਼ੀ ਨੰ: 11 ਬਲਵੀਰ ਨਗਰ, ਥਾਣਾ ਸ਼ਾਦਰਾ, ਪੁਰਾਣੀ ਦਿੱਲੀ, ਹਾਲ ਵਾਸੀ ਐੱਲ.ਆਈ.ਸੀ ਕਲੋਨੀ, ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 22 ਸਾਲ ਹੈ। ਦੋਸ਼ੀ ਸਵਾਮੀ ਵਿਵੇਕਾਨੰਦ ਕਾਲੇਜ ਤੋਂ ਪ੍ਰਾਈਵੇਟ ਤੌਰ ਤੇ ਬੀ.ਸੀ.ਏ. ਸੈਕਿੰਡ ਈਅਰ ਵਿੱਚ ਪੜਾਈ ਕਰ ਰਿਹਾ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਨੂੰ ਉਸਦੀ ਰਹਾਇਸ਼ ਐਲ.ਆਈ.ਸੀ. ਕਲੋਨੀ, ਖਰੜ ਤੋਂ ਗ੍ਰਿਫਤਾਰ ਕੀਤਾ ਗਿਆ) 

ਦੋਸ਼ੀਆਂਨ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਉਹਨਾਂ ਦੀ ਆਪਸ ਜਾਣ-ਪਹਿਚਾਣ ਕ੍ਰੀਬ 03 ਮਹੀਨੇ ਪਹਿਲਾਂ ਟੈਲੀਪਰਫਾਰਮੈਂਸ ਕੰਪਨੀ ਸੈਕਟਰ-83 ਮੋਹਾਲ਼ੀ ਵਿੱਚ ਇੰਟਰਵਿਊ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਸ਼ੀ ਆਪਸ ਵਿੱਚ ਮਿਲ਼ਕੇ ਏਅਰਪੋਰਟ ਰੋਡ ਤੇ ਪਹਿਲਾਂ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮਿਤੀ 07/08-11-2024 ਦੀ ਦਰਮਿਆਨੀ ਰਾਤ ਨੂੰ ਵੀ ਦੋਸ਼ੀ ਮੋਟਰਸਾਈਕਲ ਮਾਰਕਾ ਸਪਲੈਂਡਰ ਪਰ ਨੇੜੇ ਛੱਤ ਲਾਈਟਾਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਖੜੇ ਸਨ ਤਾਂ ਉਹਨਾਂ ਨੇ ਛੱਤ ਲਾਈਟਾਂ ਤੋਂ ਮੋਹਾਲ਼ੀ ਸਾਈਡ ਨੂੰ ਆਉਂਦੇ ਹੋਏ ਪੈਂਦੀ ਸਰਵਿਸ ਰੋਡ ਤੇ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਨੂੰ ਖੜੇ ਦੇਖਿਆ ਜੋ ਕਿ ਪੇਸ਼ਾਬ ਕਰਨ ਲਈ ਰੁੱਕਿਆ ਹੋਇਆ ਸੀ, ਜੋ ਦੋਸ਼ੀ ਉਸਨੂੰ ਤੇਜਧਾਰ ਹਥਿਆਰਾਂ ਨਾਲ਼ ਡਰਾ-ਧਮਕਾਕੇ ਸਰਵਿਸ ਰੋਡ ਦੇ ਨੇੜੇ ਪਈ ਬੇ-ਅਬਾਦ ਜਗ੍ਹਾ ਵਿੱਚ ਲੈ ਗਏ ਅਤੇ ਉਸਤੋਂ, ਉਸਦਾ ਫੋਨ ਖੋਹ ਕੇ ਫੋਨ ਦਾ ਪਾਸਵਰਡ ਅਤੇ ਗੂਗਲ ਪੇਅ ਪਾਸਵਰਡ ਜਬਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਨੇ ਦੋਸ਼ੀਆਂ ਨੂੰ ਪਾਸਵਰਡ ਨਹੀਂ ਦਿੱਤਾ ਤਾਂ ਦੋਸ਼ੀਆਂ ਨੇ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਦੇ ਸਿਰ ਵਿੱਚ ਇੱਟ ਨਾਲ਼ ਵਾਰ ਕੀਤੇ ਅਤੇ ਉਸ ਪਾਸੋਂ ਪਾਸਵਰਡ ਹਾਸਲ ਕਰਕੇ ਉਸਦੇ ਦੋਵੇਂ ਹੱਥ ਅਤੇ ਪੈਰ ਬੰਨਕੇ ਉਸਦਾ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਦੋਸ਼ੀ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਦਾ ਮੋਬਾਇਲ ਫੋਨ ਆਪਣੇ ਨਾਲ਼ ਲੈ ਗਏ ਸਨ। ਦੋਸ਼ੀਆਂ ਨੇ ਆਪਸ ਵਿੱਚ ਮਿਲ਼ਕੇ ਬਾਅਦ ਵਿੱਚ ਰੇਡੀ ਬੁੱਕ ਐਪ ਰਾਹੀਂ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਦੇ ਅਕਾਊਂਟ ਵਿੱਚੋਂ ਕ੍ਰੀਬ 10 ਲੱਖ 66 ਹਜਾਰ ਰੁਪਿਆ ਦੋਸ਼ੀ ਸਾਹਿਲ ਕੁਮਾਰ ਦੇ ਅਕਾਊਂਟ ਵਿੱਚ ਟ੍ਰਾਂਸਫਰ ਵੀ ਕਰਵਾ ਲਏ।   

ਦੋਸ਼ੀਆਂਨ ਦੀ ਪੁੱਛਗਿੱਛ ਦੌਰਾਨ ਬਲਾਇੰਡ ਮਰਡਰ ਦੀ ਵਾਰਦਾਤ ਤੋਂ ਇਲਾਵਾ ਏਅਰਪੋਰਟ ਰੋਡ ਅਤੇ ਜੀਰਕਪੁਰ ਏਰੀਆ ਵਿੱਚ ਆਪਣੇ ਇੱਕ ਹੋਰ ਸਾਥੀ ਨਾਲ਼ ਮਿਲ਼ਕੇ ਵਾਰਦਾਤਾਂ ਕਰਨ ਦਾ ਖੁਲਾਸਾ ਹੋਇਆ:- 

1. ਮਿਤੀ 29-09-2024 ਨੂੰ ਵਿਕਾਸ ਡਾਗਰ ਪੁੱਤਰ ਖਜਾਨ ਸਿੰਘ ਵਾਸੀ ਵਾਰਡ ਨੰ: 01 ਪ੍ਰੀਆ ਕਲੋਨੀ, ਥਾਣਾ ਸਿਟੀ ਝੱਜਰ ਹਰਿਆਣਾ ਹਾਲ ਕਿਰਾਏਦਾਰ ਵਾਸੀ ਕੋਠੀ ਨੰ: 7649 ਬਲਾਕ-ਐਚ, ਐਰੋਸਿਟੀ ਥਾਣਾ ਜੀਰਕਪੁਰ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 433 ਮਿਤੀ 30-09-2024 ਅ/ਧ 118(1), 309(6), 127, 3(5), ਬੀ.ਐੱਨ.ਐੱਸ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਿਤੀ 29-09-2024ਨੂੰ ਰਾਤ 12:30 ਏ.ਐਮ. ਤੇ ਮੋਹਾਲ਼ੀ ਸਿਟੀ ਸੈਂਟਰ ਐਰੋਸਿਟੀ ਤੋਂ ਆਪਣੀ ਕਾਰ ਨੰ: ਐੱਚ.ਆਰ 14-ਐੱਚ -6767 ਪਰ ਸਵਾਰ ਹੋਕੇ ਆਪਣੇ ਨਿੱਜੀ ਕੰਮ ਕਰਕੇ ਘਰ ਨੂੰ ਆ ਰਿਹਾ ਸੀ, ਜਦੋਂ ਉਹ ਆਪਣੇ ਘਰ ਤੋਂ ਕ੍ਰੀਬ 300 ਮੀਟਰ ਪਿਛੇ ਗੱਡੀ ਵਿੱਚੋਂ ਉੱਤਰਕੇ ਪਿਸ਼ਾਬ ਕਰਨ ਲਈ ਰੁੱਕਿਆ ਤਾਂ ਉਕਤ ਦੋਸ਼ੀਆਂਨ ਵੱਲੋਂ ਉਸਨੂੰ, ਉਸਦੀ ਗੱਡੀ ਵਿੱਚ ਬੰਦੀ ਬਣਾਕੇ, ਉਸਦੀ ਗਰਦਨ ਤੇ ਉਸਤਰੇ ਨਾਲ਼ ਹਮਲਾ ਕਰ ਦਿੱਤਾ ਅਤੇ ਉਸ ਤੋਂ ਉਸਦਾ ਏ.ਟੀ.ਐਮ. ਹਾਸਲ ਕਰਕੇ ਉਸ ਵਿੱਚੋਂ 22000/- ਰੁਪਏ ਅਤੇ ਉਸਦੇ ਫੋਨ ਦਾ ਗੂਗਲ ਪੇਅ ਪਾਸਵਰਡ ਹਾਸਲ ਕਰਕੇ 6220/- ਰੁਪਿਆਂ ਦੀ ਲੁੱਟ ਕੀਤੀ ਸੀ। ਇਸ ਲੁੱਟ ਵਿੱਚ ਦੋਸ਼ੀਆਂ ਦਾ ਇੱਕ ਹੋਰ ਸਾਥੀ ਵੀ ਸ਼ਾਮਲ ਸੀ। 

2. ਕ੍ਰੀਬ ਡੇਢ ਮਹੀਨਾਂ ਪਹਿਲਾਂ ਦੋਸ਼ੀ ਸਾਹਿਲ ਕੁਮਾਰ ਅਤੇ ਚਰਨਜੀਤ ਸਿੰਘ ਉਰਫ ਚਰਨ ਜੋ ਕਿ ਜੀਰਕਪੁਰ ਨੇੜੇ ਪਟਿਆਲ਼ਾ ਚੌਂਕ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਖੜੇ ਸੀ ਤਾਂ ਫਾਰਚੂਨਰ ਗੱਡੀ ਵਿੱਚ ਸਵਾਰ ਵਿਅਕਤੀ ਨੇ ਦੋਸ਼ੀ ਸਾਹਿਲ ਨੂੰ ਸਿਗਰਟਾਂ ਦੀ ਦੁਕਾਨ ਬਾਰੇ ਪੁੱਛਿਆ ਤਾਂ ਇਹ ਦੋਨੋਂ ਦੋਸ਼ੀ ਉਸਨੂੰ ਸਿਗਰਟਾਂ ਦੀ ਦੁਕਾਨ ਦੱਸਣ ਲਈ ਉਸ ਨਾਲ਼ ਉਸਦੀ ਫਾਰਚੂਨਰ ਗੱਡੀ ਵਿੱਚ ਬੈਠ ਗਏ, ਪਿਛਲੀ ਸੀਟ ਤੇ ਦੋਸ਼ੀ ਸਾਹਿਲ ਕੁਮਾਰ ਬੈਠ ਗਿਆ। ਜਿਸਨੇ ਥੋੜੀ ਦੂਰ ਅੱਗੇ ਜਾਕੇ ਫਾਰਚੂਨਰ ਸਵਾਰ ਵਿਅਕਤੀ ਦੇ ਗਲ਼ ਵਿੱਚ ਪਿੱਛੋਂ ਪਰਨਾ ਪਾ ਦਿੱਤਾ ਤੇ ਉਸ ਪਾਸੋਂ ਕ੍ਰੀਬ 50 ਹਜਾਰ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ ਸਨ। 

ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

(For more news apart from Mohali police arrested 2 accused by solving the blind murder News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement