ਸੰਤਰੀ ਤੋਂ ਮੰਤਰੀ ਤਕ ਕਿਉਂ ਚਾਹੁੰਦੇ ਨੇ ਜੇਲ੍ਹ ਦੀ ਰੋਟੀ? ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ!
Published : Dec 29, 2019, 9:38 pm IST
Updated : Dec 29, 2019, 9:38 pm IST
SHARE ARTICLE
file photo
file photo

39 ਹਜ਼ਾਰ ਦੇ ਕਰੀਬ ਖਾ ਚੁੱਕੇ ਨੇ ਜੇਲ੍ਹ ਦੀ ਰੋਟੀ

ਚੰਡੀਗੜ੍ਹ : ਆਮ ਤੌਰ 'ਤੇ ਜੇਕਰ ਕਿਸੇ ਨੂੰ ਜੇਲ੍ਹ ਦੀ ਰੋਟੀ ਖਾਣੀ ਪੈ ਜਾਵੇ ਤਾਂ ਉਸ ਨੂੰ ਨਾਨੀ ਯਾਦ ਆ ਜਾਂਦੀ ਹੈ, ਕਿਉਂਕ ਜੇਲ੍ਹ ਦੀ ਰੋਟੀ ਖਾਣ ਲਈ ਜੇਲ੍ਹ 'ਚ ਜਾਣਾ ਪੈਂਦਾ ਹੈ ਤੇ ਜੇਲ੍ਹ ਛੇਤੀ ਕੀਤੇ ਕੋਈ ਜਾਣਾ ਨਹੀਂ ਚਾਹੁੰਦਾ। ਪਰ ਜਦੋਂ ਗੱਲ, ਕਿਸੇ ਗੈਬੀ ਸ਼ਕਤੀ ਦੇ ਡਰ ਦੀ, ਜਾਂ ਉਸ ਤੋਂ ਹੋਣ ਵਾਲੇ ਨੁਕਸਾਨ ਦੀ ਆ ਜਾਵੇ ਤਾਂ ਵੱਡੇ ਵੱਡੇ ਜੇਲ੍ਹ ਦੀ ਰੋਟੀ ਨੂੰ ਤਰਸ ਵੀ ਜਾਂਦੇ ਹਨ। ਜੀ ਹਾਂ, ਇਹ ਸੱਚ ਸਾਬਤ ਹੋ ਰਿਹੈ ਚੰਡੀਗੜ੍ਹ ਸਥਿਤ ਮਾਡਲ ਜੇਲ੍ਹ ਵਿਖੇ ਜਿੱਥੇ ਦੀ ਰੋਟੀ ਦੇ ਵੱਡੇ ਮੰਤਰੀ ਤੇ ਆਈਏਐਸ, ਆਈਪੀਐਸ ਅਧਿਕਾਰੀ ਤਕ ਦੀਵਾਨੇ ਹਨ।

PhotoPhoto

ਅੰਦਰ ਦੀਆਂ ਕਨਸੋਆਂ ਅਨੁਸਾਰ ਸ਼ਨੀ ਗ੍ਰਹਿ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਸ਼ਹਿਰ ਅੰਦਰ ਰਹਿੰਦੇ ਕਈ ਮੰਤਰੀ, ਆਈਏਐੱਸ, ਆਈਪੀਐੱਸ ਅਧਿਕਾਰੀ ਤੇ ਕਈ ਹੋਰ ਹੋਰ ਬੁੜੈਲ ਸਥਿਤ ਮਾਡਲ ਜੇਲ੍ਹ ਦਾ ਖਾਣਾ ਬੜੇ ਸ਼ੌਕ ਨਾਲ ਖਾਂਦੇ ਹਨ। ਦਰਅਸਲ ਇਹ ਲੋਕ ਸ਼ਨੀ ਦੇ ਮਾੜੇ ਪ੍ਰਭਾਵ ਤੋਂ ਬਚ ਸਕਣ ਜੇਲ੍ਹ ਦਾ ਖਾਣਾ ਖਾਣ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਜੀਵਨ ਸੁਖ-ਸ਼ਾਂਤੀ ਬਣੀ ਰਹੇ। ਪੰਡਤਾਂ ਦੀਆਂ ਮੰਨੀਏ ਤਾਂ ਕਈ ਰਸੂਖਦਾਰ ਲੋਕ ਜੇਲ੍ਹ ਦਾ ਖਾਣਾ ਸ਼ਨੀ ਦੇ ਗ੍ਰਹਿ ਗੋਚਰ ਤੋਂ ਪੈਦਾ ਹੋਣ ਵਾਲੇ ਪ੍ਰਭਾਵ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਖਾਂਦੇ ਹਨ। ਬੁੜੈਲ ਸਥਿਤ ਮਾਡਲ ਜੇਲ੍ਹ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਮਹੀਨੇ ਇੱਥੇ ਕਈ ਮੰਤਰੀ ਅਤੇ ਅਧਿਕਾਰੀ ਜੇਲ੍ਹ ਦਾ ਖਾਣਾ ਖਾਣ ਲਈ ਲਿਜਾਂਦੇ ਹਨ। ਅਜਿਹਾ ਮੰਨਣਾ ਹੈ ਕਿ ਜੇਲ੍ਹ ਦਾ ਖਾਣਾ ਖਾਣ ਨਾਲ ਲੋਕਾਂ ਦੇ ਜੀਵਨ ਵਿਚ ਆਉਣ ਵਾਲੇ ਸੰਕਟ ਜਾਂ ਸ਼ਨੀ ਦੇ ਪ੍ਰਭਾਵ ਤੋਂ ਛੁਟਕਾਰਾ ਮਿਲ ਜਾਂਦਾ ਹੈ।

PhotoPhoto

ਜੇਲ੍ਹ ਸੁਪਰਡੈਂਟ ਵਿਰਾਟ ਨੇ ਦਸਿਆ ਕਿ ਉਹ ਇਹ ਤਾਂ ਨਹੀਂ ਜਾਣਦੇ ਕਿ ਕਿਸ ਕਾਰਨ ਸ਼ਹਿਰ ਵਿਚ ਰਹਿਣ ਵਾਲੇ ਮੰਤਰੀ ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਜੇਲ੍ਹ ਦਾ ਖਾਣਾ ਖਾਣ ਆਉਂਦੇ ਹਨ ਜਾਂ ਅਪਣੇ ਘਰ ਮੰਗਵਾਉਂਦੇ ਹਨ। ਇਹ ਗੱਲ ਜ਼ਰੂਰ ਹੈ ਕਿ ਜੇਲ੍ਹ ਦੇ ਕੈਦੀਆਂ ਵਲੋਂ ਬਣਾਇਆ ਜਾਣ ਵਾਲਾ ਖਾਣਾ ਸ਼ਹਿਰ ਦੇ ਕਈ ਲੋਕ ਖਾਣ ਲਈ ਮੰਗਵਾਉਂਦੇ ਹਨ। ਇਨ੍ਹਾਂ ਵਿਚ ਨੇਤਾ, ਮੰਤਰੀ, ਆਈਏਐੱਸ, ਆਈਪੀਐੱਸ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਹਨ।

PhotoPhoto

ਹੁਣ ਤਕ ਹਜ਼ਾਰਾਂ ਲੋਕ ਖਾ ਚੁੱਕੇ ਹਨ ਜੇਲ੍ਹ ਦਾ ਖਾਣਾ : ਬੁੜੈਲ ਸਥਿਤ ਮਾਡਲ ਜੇਲ੍ਹ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਅਪ੍ਰੈਲ 2017 ਵਿਚ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ ਕੈਦੀਆਂ ਦੁਆਰਾ ਬਣਾਏ ਜਾਣ ਵਾਲੇ ਭੋਜਨ ਨੂੰ ਲੋਕਾਂ ਨੂੰ ਵੇਚਣਾ ਸ਼ੁਰੂ ਕੀਤਾ ਗਿਆ ਸੀ। ਅਪ੍ਰੈਲ 2017 ਤੋਂ ਲੈ ਕੇ ਦਸੰਬਰ 2019 ਤਕ 38,743 ਲੋਕ ਜੇਲ੍ਹ ਦਾ ਖਾਣਾ ਖਾ ਚੁੱਕੇ ਹਨ। ਇੰਨੀਆਂ ਥਾਲੀਆਂ ਜੇਲ੍ਹ ਤੋਂ ਲੋਕਾਂ ਨੂੰ ਵੇਚੀਆਂ ਜਾ ਚੁੱਕੀਆਂ ਹਨ। ਇਸਦੇ ਜ਼ਰੀਏ ਜੇਲ੍ਹ ਪ੍ਰਸ਼ਾਸਨ ਨੂੰ ਕੁਲ 54. 86 ਲੱਖ ਰੁਪਏ ਦੀ ਕਮਾਈ ਹੋ ਚੁੱਕੀ ਹੈ। ਕੈਦੀਆਂ ਦੁਆਰਾ ਜੋ ਭੋਜਨ ਬਣਾਇਆ ਜਾਂਦਾ ਹੈ, ਉਸਨੂੰ ਜੇਲ੍ਹ ਪ੍ਰਸ਼ਾਸਨ ਵੇਚ ਕੇ ਜੋ ਪੈਸੇ ਕਮਾਉਂਦਾ ਹੈ, ਉਸਨੂੰ ਕੈਦੀਆਂ ਦੇ ਵੈਲਫੇਅਰ 'ਤੇ ਖ਼ਰਚ ਕੀਤਾ ਜਾਂਦਾ ਹੈ।

PhotoPhoto

ਜੇਲ੍ਹ ਪ੍ਰਸ਼ਾਸਨ ਵੇਚ ਚੁੱਕੈ ਹਜ਼ਾਰਾਂ ਰਿਫਰੈਸ਼ਮੈਂਟ ਪੈਕੇਟ : ਸਥਾਨਕ ਬੁਡੈਲ ਮਾਡਲ ਜੇਲ੍ਹ ਵਿਚ ਬੰਦ ਕੈਦੀਆਂ ਦੁਆਰਾ ਨਾ ਕੇਵਲ ਖਾਣਾ ਬਣਾਇਆ ਜਾਂਦਾ ਹੈ। ਬਲਕਿ ਰਿਫਰੈਸ਼ਮੈਂਟ ਦੇ ਤੌਰ 'ਤੇ ਸਮੋਸਾ, ਚਾਹ, ਬਿਸਕੁਟ ਆਦਿ ਵੀ ਬਣਾਇਆ ਜਾਂਦਾ ਹੈ। ਹੁਣ ਤਕ ਕੈਦੀਆਂ ਵਲੋਂ ਬਣਾਏ ਗਏ 18,948 ਰਿਫਰੈਸ਼ਮੈਂਟ ਪੈਕੇਟ ਲੋਕਾਂ ਨੂੰ ਵੇਚੇ ਜਾ ਚੁੱਕੇ ਹਨ। ਇਹ ਪੈਕੇਟ ਵੇਚ ਕੇ ਜੇਲ੍ਹ ਪ੍ਰਸ਼ਾਸਨ ਨੂੰ 8. 14 ਲੱਖ ਰੁਪਏ ਦੀ ਕਮਾਈ ਕਰ ਚੁੱਕਿਆ ਹੈ। ਇਸ ਰੁਪਏ ਨੂੰ ਕੈਦੀਆਂ ਦੇ ਵੈਲਫੇਅਰ 'ਤੇ ਖ਼ਰਚ ਕੀਤਾ ਜਾਂਦਾ ਹੈ। ਮਾਡਲ ਜੇਲ੍ਹ ਪ੍ਰਸ਼ਾਸਨ ਨੂੰ ਖਾਣ ਦੀ ਥਾਲੀ ਅਤੇ ਰਿਫਰੈਸ਼ਮੈਂਟ ਪੈਕੇਟ ਭੇਜ ਕੇ ਹੁਣ ਤਕ 63 ਲੱਖ ਰੁਪਏ ਦੀ ਕੁਲ ਕਮਾਈ ਹੋਈ ਹੈ।

PhotoPhoto

ਐਡੀਸ਼ਨਲ ਆਈਜੀ ਜੇਲ੍ਹ-ਕਮ-ਸੁਪਰਡੈਂਟ ਮਾਡਲ ਜੇਲ੍ਹ ਵਿਰਾਟ ਦਾ ਕਹਿਣਾ ਹੈ ਕਿ ਜੇਲ੍ਹ ਦੇ ਖਾਣ ਦੀ ਮੰਗ ਪਿਛਲੇ ਇਕ ਸਾਲ ਵਿਚ ਵਧੀ ਹੈ। ਕੈਦੀਆਂ ਵਲੋਂ ਬਣਾਇਆ ਜਾਣ ਵਾਲਾ ਖਾਣਾ ਅਤੇ ਰਿਫਰੈਸ਼ਮੈਂਟ ਲੋਕਾਂ ਦੇ ਘਰ ਆਨਲਾਈਨ ਬੁਕਿੰਗ ਦੇ ਜ਼ਰੀਏ ਵੀ ਭੇਜੀ ਜਾਂਦੀ ਹੈ। ਸ਼ਹਿਰ ਵਿਚ ਰਹਿਣ ਵਾਲੇ ਕਈ ਅਫ਼ਸਰ, ਮੰਤਰੀ ਅਤੇ ਕਰਮਚਾਰੀ ਵੀ ਜੇਲ੍ਹ ਦਾ ਖਾਣਾ ਮੰਗਵਾਉਂਦੇ ਹਨ। ਇਸ ਖਾਣੇ ਤੋਂ ਜੋ ਕਮਾਈ ਹੁੰਦੀ ਹੈ, ਉਨ੍ਹਾਂ ਪੈਸਿਆਂ ਨੂੰ ਕੈਦੀਆਂ ਦੇ ਵੈਲਫੇਅਰ 'ਤੇ ਖ਼ਰਚ ਕੀਤਾ ਜਾਂਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement