
ਗੁਦਾਮ 'ਚੋਂ ਚੁਰਾਏ ਸਨ 60 ਹਜ਼ਾਰ ਕੀਮਤ ਦੇ ਪਿਆਜ਼
ਗਵਾਲੀਅਰ : ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਖਿਆ ਹੈ, ਉੱਥੇ ਲਾਲਚਵੱਸ ਕਈਆਂ ਨੂੰ ਜੇਲ੍ਹ ਦੀ ਹਵਾਂ ਵੀ ਖਾਣੀ ਪੈ ਰਹੀ ਹੈ। ਇਸੇ ਦੌਰਾਨ ਪਿਆਜ਼ ਚੋਰੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਗਵਾਲੀਅਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਨੌਜਵਾਨਾਂ ਨੂੰ ਸਸਤੇ ਪਿਆਜ਼ ਵੇਚਣ ਕਾਰਨ ਜੇਲ੍ਹ ਦੀ ਹਵਾਂ ਖਾਣੀ ਪੈ ਗਈ।
Photo
ਦਰਅਸਲ ਨੌਜਵਾਨਾਂ ਨੇ ਇਹ ਪਿਆਜ਼ ਚੋਰੀ ਕਰ ਕੇ ਲਿਆਂਦੇ ਸਨ। ਪਿਆਜ਼ ਦੀਆਂ ਵਧੀਆਂ ਕੀਮਤਾਂ ਕਾਰਨ ਨੌਜਵਾਨਾਂ ਨੇ ਲਾਲਚ ਵਿਚ ਆ ਕੇ 60 ਹਜ਼ਾਰ ਕੀਮਤ ਦੇ ਪਿਆਜ਼ ਚੋਰੀ ਕਰ ਲਏ। ਇਨ੍ਹਾਂ ਨੇ ਇਨ੍ਹਾਂ ਪਿਆਜ਼ਾਂ ਨੂੰ ਜਲਦੀ ਬਿਲੇ ਲਾਉਣ ਦੇ ਮਕਸਦ ਨਾਲ 10 ਤੋਂ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਦਿਤਾ। ਸਸਤੇ ਪਿਆਜ਼ ਵੇਖ ਕੇ ਲੋਕਾਂ ਨੇ ਇਹ ਧੜਾਧੜ ਖ਼ਰੀਦ ਲਏ। ਕੁੱਝ ਹੀ ਘੰਟਿਆਂ 'ਚ ਇਹ ਸਾਰੇ ਪਿਆਜ਼ ਵੇਖ ਕੇ ਨੌਜਵਾਨ ਚਲਦੇ ਬਣੇ।
Photo
ਇਸੇ ਦੌਰਾਨ ਸਥਾਨਕ ਸਬਜ਼ੀ ਦੁਕਾਨਦਾਰਾਂ ਨੇ ਇਸ ਦੀ ਇਤਲਾਹ ਪੁਲਿਸ ਨੂੰ ਦੇ ਦਿਤੀ। ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਇਨ੍ਹਾਂ ਨੂੰ ਕਾਬੂ ਕਰ ਕੇ ਪੁਛਗਿੱਛ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਗਈ। ਪੁਲਿਸ ਅਨੁਸਾਰ ਅਜੇ ਯਾਦਵ ਅਤੇ ਜੀਤੂ ਬਾਲਮੀਕ ਨਾਂ ਦੇ ਇਹ ਦੋਵੇਂ ਨੌਜਵਾਨ ਇਕ ਗੋਦਾਮ ਵਿਚ ਚੋਰੀ ਦਾਖ਼ਲ ਹੋਏ ਸਨ। ਇਨ੍ਹਾਂ ਨੇ 12 ਬੋਰੀਆਂ ਪਿਆਜ਼ ਤੇ 2 ਬੋਰੀਆਂ ਲੱਸਣ ਚੋਰੀ ਕੀਤੀਆਂ। ਇਕ ਬੋਰੀ ਵਿਚ 50 ਕਿਲੋ ਪਿਆਜ਼ ਸਨ।
Photo
ਪੁਲਿਸ ਅਨੁਸਾਰ ਦੋਹਾਂ ਨੇ ਅਪਣਾ ਦੋਸ਼ ਕਬੂਲ ਕਰ ਲਿਆ ਹੈ। ਜਾਨਕੀਗੰਜ ਥਾਣੇ ਦੇ ਇੰਚਾਰਜ ਨੇ ਦਸਿਆ ਕਿ ਮੁਲਜ਼ਮਾਂ ਨੇ ਪਿਆਜ਼ ਚੋਰੀ ਕਰ ਕੇ ਵੇਚਣ ਦਾ ਗੁਨਾਹ ਮੰਨਿਆ ਹੈ। ਮੁਲਜ਼ਮਾਂ ਅਨੁਸਾਰ ਉਹ ਪਿਆਜ਼ ਦੀਆਂ ਵਧਦੀ ਕੀਮਤ ਤੋਂ ਪ੍ਰੇਸ਼ਾਨ ਸਨ, ਜਿਸ ਕਾਰਨ ਉਨ੍ਹਾਂ ਨੇ ਇਹ ਪਿਆਜ਼ ਚੋਰੀ ਕੀਤੇ।