
ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਫਿਰੋਜ਼ਪੁਰ- ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਚ ਸਮੇਂ ਸਮੇਂ ਤੇ ਚੈਕਿੰਗ ਹੁੰਦੀ ਰਹਿੰਦੀ ਹੈ। ਹਮੇਸ਼ਾ ਦੀ ਤਰ੍ਹਾਂ ਸੁਰਖੀਆਂ ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਚ ਤਲਾਸ਼ੀ ਦੌਰਾਨ ਸੱਤ ਮੋਬਾਈਲ ਫੋਨ ਤੇ 36 ਜਰਦੇ ਦੀਆਂ ਪੂੜੀਆਂ ਤੇ ਇੱਕ ਸਿਗਰਟ ਦੀ ਡੱਬੀ ਬਰਾਮਦ ਹੋਈ ਹੈ। ਬੀਤੇ 2 ਦਿਨ ਪਹਿਲਾਂ ਵੀ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਨਸ਼ੀਲੀਆਂ ਵਸਤੂਆਂ ਜੇਲ੍ਹ ਅੰਦਰ ਸੁੱਟੀਆਂ ਗਈਆਂ ਸਨ।
ਜੇਲ੍ਹ ਪ੍ਰਸ਼ਾਸ਼ਨ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਜੇਲ੍ਹ ਅੰਦਰ ਵੱਖ ਵੱਖ ਜਗ੍ਹਾਂ ’ਤੇ ਤਲਾਸ਼ੀ ਲਈ ਗਈ ਜਿਸ ਦੌਰਾਨ 2 ਟੱਚ ਸਕਰੀਨ ਅਤੇ 5 ਕੀ ਪੈਡ ਵਾਲੇ ਮੋਬਾਈਲ ਫੋਨ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਜੇਲ੍ਹ ਅੰਦਰੋਂ 36 ਜਰਦੇ ਦੀਆਂ ਪੁਡ਼ੀਆਂ ਅਤੇ ਇਕ ਸਿਗਰੇਟ ਦੀ ਡੱਬੀ ਬਰਾਮਦ ਹੋਈ ਹੈ।
ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਵੱਲੋਂ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ।