
Lawrence Interview Case News: ਲਾਰੈਂਸ ਦੀ ਇੰਟਰਵਿਊ ਮਾਮਲੇ ’ਚ ਹਾਈ ਕੋਰਟ ਨੇ ਹੇਠਲੇ ਅਧਿਕਾਰੀਆਂ ’ਤੇ ਕਾਰਵਾਈ ’ਤੇ ਇਤਰਾਜ਼ ਜਤਾਉਂਦੇ ਹੋਏ ਸਰਕਾਰ ਨੂੰ ਝਾੜ ਪਾਈ ਸੀ।
ਚੰਡੀਗੜ੍ਹ (ਸੱਤੀ) : ਪੰਜਾਬ ਸਰਕਾਰ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੁਲਿਸ ਹਿਰਾਸਤ ’ਚ ਹੋਈ ਇੰਟਰਵਿਊ ਮਾਮਲੇ ’ਚ ਡੀਐੱਸਪੀ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗ੍ਰਹਿ ਵਿਭਾਗ ਨੇ ਡੀਐੱਸਪੀ ਨੂੰ ਬਰਖਾਸਤ ਕਰਨ ਦੀ ਫਾਈਲ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਭੇਜ ਦਿੱਤੀ ਹੈ।
ਪਿਛਲੇ ਦਿਨੀਂ ਹਾਈ ਕੋਰਟ ’ਚ ਸੂਬਾ ਸਰਕਾਰ ਨੇ ਐਫੀਡੇਵਿਟ ਦੇ ਕੇ ਕਿਹਾ ਸੀ ਕਿ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲਾਰੈਂਸ ਦੀ ਇੰਟਰਵਿਊ ਮਾਮਲੇ ’ਚ ਹਾਈ ਕੋਰਟ ਨੇ ਹੇਠਲੇ ਅਧਿਕਾਰੀਆਂ ’ਤੇ ਕਾਰਵਾਈ ’ਤੇ ਇਤਰਾਜ਼ ਜਤਾਉਂਦੇ ਹੋਏ ਸੂਬਾ ਸਰਕਾਰ ਨੂੰ ਝਾੜ ਪਾਈ ਸੀ।
ਹਾਈ ਕੋਰਟ ਨੇ ਕਿਹਾ ਸੀ ਕਿ ਅਧਿਕਾਰੀਆਂ ਨੂੰ ਬਚਾਉਣ ਲਈ ਹੇਠਲੇ ਅਧਿਕਾਰੀਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਇੰਟਰਵਿਊ ਮਾਰਚ 2023 ’ਚ ਪ੍ਰਸਾਰਤ ਹੋਈ ਸੀ ਤੇ ਜਿਸ ਸਮੇਂ ਇਹ ਇੰਟਰਵਿਊ ਇਕ ਨਿਜੀ ਚੈਨਲ ’ਤੇ ਆਈ ਸੀ, ਉਸ ਸਮੇਂ ਲਾਰੈਂਸ ਸੀਆਈਏ ਖਰੜ ਦੀ ਹਿਰਾਸਤ ’ਚ ਸੀ।