BBMB ਦੇ ਸੇਵਾਮੁਕਤ ਸੁਪਰਡੈਂਟ ਇੰਜੀਨੀਅਰ ਨੇ ਕੀਤੀ ਖ਼ੁਦਕੁਸ਼ੀ
Published : Dec 29, 2025, 9:12 am IST
Updated : Dec 29, 2025, 9:13 am IST
SHARE ARTICLE
Retired BBMB superintendent engineer commits suicide
Retired BBMB superintendent engineer commits suicide

ਚੰਡੀਗੜ੍ਹ ਦੇ ਬਿਰਧ ਆਸ਼ਰਮ 'ਚ ਰਹਿ ਰਹੇ ਸਨ , ਪੁੱਤਰ ਹਾਲ ਹੀ 'ਚ ਆਸਟ੍ਰੇਲੀਆ ਤੋਂ ਆਇਆ ਵਾਪਸ

ਜ਼ੀਰਕਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਬੀ.ਬੀ.ਐਮ.ਬੀ. ਦੇ ਸੇਵਾਮੁਕਤ ਇੰਜੀਨੀਅਰ ਨੇ 7ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪੁਸ਼ਪਿੰਦਰ ਸਿੰਘ ਤੁਲਸੀ (78) (Pushpinder Singh Tulsi) ਵਜੋਂ ਹੋਈ, ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) 'ਚ ਸੁਪਰਡੈਂਟ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ ਸਨ।

ਉਨ੍ਹਾਂ ਨੇ ਜ਼ੀਰਕਪੁਰ 'ਚ ਰਾਇਲ ਅਸਟੇਟ ਸੁਸਾਇਟੀ ਦੇ ਟਾਵਰ ਨੰਬਰ 21 'ਚ ਫਲੈਟ ਲਿਆ ਸੀ। ਉਹ ਚੰਡੀਗੜ੍ਹ ਦੇ ਬਿਰਧ ਆਸ਼ਰਮ 'ਚ ਰਹਿੰਦੇ ਸਨ । ਉਹ ਆਪਣੇ ਫਲੈਟ 'ਚ ਪਲੰਬਿੰਗ ਦਾ ਕੰਮ ਕਰਵਾਉਣ ਦੀ ਗੱਲ ਕਹਿ ਕੇ ਫਲੈਟ 'ਚ ਗਏ ਸਨ। ਉਨ੍ਹਾਂ ਨੇ ਸੁਸਾਇਟੀ ਦੇ ਟਾਵਰ 'ਤੇ ਚੜ੍ਹ ਕੇ ਛਾਲ ਮਾਰ ਦਿੱਤੀ। ਪੁਲਿਸ ਮੌਕੇ 'ਤੇ ਪਹੁੰਚੀ ਤੇ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ।

ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਤੇ ਆਪ ਉਹ ਇਕੱਲੇ ਰਹਿ ਗਏ। ਇਸ ਲਈ ਉਹ ਚੰਡੀਗੜ੍ਹ ਦੇ ਬਿਰਧ ਆਸ਼ਰਮ 'ਚ ਰਹਿਣ ਲੱਗ ਪਏ। ਪੁੱਤਰ ਨਵਦੀਪ ਸਿੰਘ ਹਾਲ ਹੀ 'ਚ ਆਸਟ੍ਰੇਲੀਆ ਤੋਂ ਆਇਆ ਸੀ। ਘਟਨਾ ਵਾਲੇ ਦਿਨ ਪੁਸ਼ਪਿੰਦਰ ਨੇ ਪੁੱਤਰ ਨੂੰ ਦੱਸਿਆ ਸੀ ਕਿ ਉਹ ਉਨ੍ਹਾਂ ਦੇ ਫਲੈਟ 'ਤੇ ਪਲੰਬਿੰਗ ਦਾ ਕੰਮ ਕਰਵਾਉਣ ਜਾ ਰਿਹਾ ਹੈ।


 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement