
ਜਿੱਥੇ ਅਕਾਲੀ ਦਲ ਪੰਜਾਬ ਵਿਚ ਖੇਰੂ-ਖੇਰੂ ਹੋਈ ਪਈ ਹੈ ਉਥੇ ਹੀ ਬਾਦਲਾਂ ਦੇ ਚਹੇਤੇ ਸੀਨੀਅਰ....
ਚੰਡੀਗੜ੍ਹ : ਜਿੱਥੇ ਅਕਾਲੀ ਦਲ ਪੰਜਾਬ ਵਿਚ ਖੇਰੂ-ਖੇਰੂ ਹੋਈ ਪਈ ਹੈ ਉਥੇ ਹੀ ਬਾਦਲਾਂ ਦੇ ਚਹੇਤੇ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਤਬੀਅਤ ਖਰਾਬ ਚੱਲ ਰਹੀ ਹੈ। ਨਾਭਾ ਜੇਲ੍ਹ ਵਿਚ ਬੰਦ ਕੋਲਿਆਂਵਾਲੀ ਬਵਾਸੀਰ ਤੋਂ ਬਹੁਤ ਪ੍ਰੇਸ਼ਾਨ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਉਨ੍ਹਾਂ ਨੇ ਇਕ ਨਿਜੀ ਹਸਪਤਾਲ ਤੋਂ ਅਪਣਾ ਇਲਾਜ਼ ਕਰਵਾਉਣ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਹੈ।
Dyal Singh Kolianwali
ਸੂਤਰਾਂ ਮੁਤਾਬਕ ਕੋਲਿਆਂਵਾਲੀ ਨੂੰ ਜੇਲ੍ਹ ਵਿਚ ਬਵਾਸੀਰ ਹੋ ਗਈ ਹੈ। ਇਸ ਤੋਂ ਪ੍ਰੇਸ਼ਾਨ ਹੋਣ ਕਾਰਨ ਉਨ੍ਹਾਂ ਨੇ ਅਦਾਲਤ ਤੋਂ ਸਰਜਰੀ ਕਰਵਾਉਣ ਲਈ ਅਦਾਲਤ ਤੋਂ ਆਗਿਆ ਮੰਗੀ ਹੈ। ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਬੇਹਿਸਾਬ ਕਮਾਈ ਦੇ ਕੇਸ ਵਿਚ ਨਿਆਂਇਕ ਹਿਰਾਸਤ ਤਹਿਤ ਨਾਭਾ ਜੇਲ੍ਹ ਵਿਚ ਬੰਦ ਹਨ। ਕੋਲਿਆਂਵਾਲੀ ਹੁਣ ਅਪਣਾ ਇਲਾਜ਼ ਨਿਜੀ ਹਸਪਤਾਲ ਵਿਚ ਕਰਵਾਉਣਗੇ।
Dyal Singh Kolianwali
ਦੱਸ ਦਈਏ ਕਿ ਕੋਲਿਆਂਵਾਲੀ ਅਕਾਲੀ ਦਲ ਦੇ ਸੀਨੀਅਰ ਆਗੂ ਰਹਿ ਚੁੱਕੇ ਹਨ। ਪਰ ਉਨ੍ਹਾਂ ਨੂੰ ਬੇਹਿਸਾਬ ਕਮਾਈ ਦੇ ਕੇਸ ਵਿਚ ਨਾਭਾ ਦੀ ਜੇਲ੍ਹ ਜਾਣਾ ਪੈ ਗਿਆ ਸੀ।