
ਸਊਦੀ ਸੰਪਾਦਕ ਜਮਾਲ ਖਸ਼ੋਗੀ ਦੀ ਮੌਤ ਦੇ ਮਾਮਲੇ ਵਿਚ ਇਕ ਹੋਰ ਖੁਲਾਸਾ ਹੋਇਆ ਹੈ। ਤੁਰਕੀ ਅਖਬਾਰ ਨੇ ਸ਼ਨਿਚਰਵਾਰ ਨੂੰ ਛਾਪੀ ਗਈ ਇਕ ਰਿਪੋਰਟ ਵਿਚ...
ਅੰਕਾਰਾ : (ਭਾਸ਼ਾ) ਸਊਦੀ ਸੰਪਾਦਕ ਜਮਾਲ ਖਸ਼ੋਗੀ ਦੀ ਮੌਤ ਦੇ ਮਾਮਲੇ ਵਿਚ ਇਕ ਹੋਰ ਖੁਲਾਸਾ ਹੋਇਆ ਹੈ। ਤੁਰਕੀ ਅਖਬਾਰ ਨੇ ਸ਼ਨਿਚਰਵਾਰ ਨੂੰ ਛਾਪੀ ਗਈ ਇਕ ਰਿਪੋਰਟ ਵਿਚ ਕਿਹਾ ਕਿ ਖਸ਼ੋਗੀ ਦੇ ਕਾਤਲਾਂ ਨੇ ਉਨ੍ਹਾਂ ਦਾ ਕਤਲ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੇ ਟੁਕੜੀਆਂ ਨੂੰ ਤੇਜ਼ਾਬ ਵਿਚ ਜਲਾ ਕੇ ਡਰੇਨ ਵਿਚ ਸੁੱਟ ਦਿਤਾ ਸੀ। ਸਰਕਾਰੀ ਅਖਬਾਰ ਨੇ ਬਿਨਾਂ ਕਿਸੇ ਦਾ ਨਾਮ ਲਏ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਇਸਤਾਨਬੁਲ ਦੇ ਸਊਦੀ ਦੂਤਾਵਾਸ ਦੇ ਡਰੇਨ ਤੋਂ ਲਏ ਗਏ ਸੈਂਪਲਾਂ ਉਤੇ ਤੇਜ਼ਾਬ ਦੇ ਥੱਕੇ ਮਿਲੇ ਹਨ।
Jamal Khashoggi
ਦੱਸ ਦਈਏ ਕਿ ਖਸ਼ੋਗੀ ਨੂੰ ਆਖਰੀ ਵਾਰ 2 ਅਕਤੂਬਰ ਨੂੰ ਅਪਣੇ ਵਿਆਹ ਨਾਲ ਸਬੰਧਤ ਦਸਤਾਵੇਜ਼ਾਂ ਲਈ ਸਊਦੀ ਦੂਤਾਵਾਸ ਵਿਚ ਜਾਂਦੇ ਹੋਏ ਵੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨਹੀਂ ਮਿਲੀ ਹੈ। ਖਸ਼ੋਗੀ ਦੀ ਹੱਤਿਆ ਨਾਲ ਕਈ ਵਾਰ ਮੁਕਰਨ ਤੋਂ ਬਾਅਦ ਸਊਦੀ ਅਰਬ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਹੱਤਿਆ ਹੋ ਗਈ ਹੈ। ਹਾਲਾਂਕਿ ਤੁਰਕੀ ਸਰਕਾਰ ਨੇ ਸ਼ੱਕ ਜਤਾਇਆ ਹੈ ਕਿ ਖਸ਼ੋਗੀ ਦੀ ਹੱਤਿਆ ਵਿਚ ਸਊਦੀ ਸਰਕਾਰ ਦੇ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਦਾ ਹੱਥ ਹੈ,
ਉਥੇ ਹੀ ਕੁੱਝ ਸਰਕਾਰੀ ਅਧਿਕਾਰੀਆਂ ਨੇ ਇਸ ਦੇ ਲਈ ਸਿੱਧੇ ਤੌਰ 'ਤੇ ਕਰਾਉਨ ਪ੍ਰਿੰਸ ਮੋਹੰਮਦ ਬਿਨ ਸਲਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤੁਰਕੀ ਰਾਸ਼ਟਰਪਤੀ ਦੇ ਸਲਾਹਕਾਰ ਯਾਇਕਿਨ ਆਕਤੇ ਦਾ ਕਹਿਣਾ ਹੈ ਪਿਛਲੇ ਹਫਤੇ ਖਸ਼ੋਗੀ ਦੀ ਲਾਸ਼ ਨੂੰ ਤੇਜਾਬ ਨਾਲ ਸਾੜਿਆ ਗਿਆ ਸੀ। ਤੁਰਕੀ ਅਧਿਕਾਰੀਆਂ ਨੇ ਕਿਹਾ ਕਿ ਸਊਦੀ ਅਰਬ ਨੇ ਸੋਮਵਾਰ ਨੂੰ ਦੋ ਮਾਹਰਾਂ ਨੂੰ ਜਾਂਚ ਦੇ ਨਾਮ 'ਤੇ ਇਸਤਾਨਬੁਲ ਭੇਜਿਆ, ਜਿਨ੍ਹਾਂ ਨੇ ਖਸ਼ੋਗੀ ਦੀ ਹੱਤਿਆ ਨਾਲ ਜੁਡ਼ੇ ਸਬੂਤ ਮਿਟਾਉਣ ਦਾ ਕੰਮ ਕੀਤਾ।
Jamal Khashoggi
ਖਸ਼ੋਗੀ ਦੀ ਤੁਰਕੀ ਮੰਗੇਤਰ ਹੇਟਿਕ ਸੇਂਗਿਜ ਨੇ ਟਵਿਟਰ 'ਤੇ ਵੀਰਵਾਰ ਨੂੰ ਲਿਖਿਆ ਕਿ ਮੈਂ ਅਪਣੀ ਦਰਦਭਰੀ ਭਾਵਨਾਵਾਂ ਨੂੰ ਸਾਫ਼ ਵੀ ਨਹੀਂ ਕਰ ਪਾ ਰਹੀ ਹਾਂ ਕਿ ਜਮਾਲ ਉਨ੍ਹਾਂ ਨੇ ਤੁਹਾਡੇ ਸਰੀਰ ਨੂੰ ਕਿਸ ਤਰ੍ਹਾਂ ਖਤਮ ਕੀਤਾ ਹੈ। ਉਨ੍ਹਾਂ ਨੇ ਤੁਹਾਡੀ ਹੱਤਿਆ ਕੀਤੀ ਅਤੇ ਤੁਹਾਡੇ ਸਰੀਰ ਨੂੰ ਕੱਟ ਦਿਤਾ। ਮੈਨੂੰ ਅਤੇ ਤੁਹਾਡੇ ਪਰਵਾਰ ਨੂੰ ਤੁਹਾਡੀ ਸ਼ੋਕਸਭਾ ਆਯੋਜਿਤ ਕਰਨ ਅਤੇ ਤੁਹਾਡੇ ਸਰੀਰ ਨੂੰ ਦਫਨਾਉਣ ਤੋਂ ਵੀ ਵਾਂਝੇ ਕਰ ਦਿਤਾ।