ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸ਼ਹੀਦ ਵਿਖੇ ਆਮ ਸੰਗਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਤੋਂ ਮਨਾਹੀ
Published : Jan 30, 2019, 1:29 pm IST
Updated : Jan 30, 2019, 4:20 pm IST
SHARE ARTICLE
Gurdwara Beba Gurbaksh Singh saheed
Gurdwara Beba Gurbaksh Singh saheed

ਸੁਖਬੀਰ ਅਤੇ ਬਾਦਲ ਪ੍ਰੀਵਾਰ ਦੇ ਨਾਮ 'ਤੇ ਹੀ ਗੁਰਦੁਆਰਾ ਵਿਖੇ 2012 ਤੋਂ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਚਲ ਰਹੀ ਹੋਣਾ ਦਸਿਆ ਕਾਰਨ ...

 ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਅੰਮ੍ਰਿਤਸਰ ਅਖੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸ਼ਹੀਦ ਵਿਖੇ ਆਮ ਸੰਗਤ/ਸ਼ਰਧਾਲੂਆਂ/ਸਿੱਖਾਂ ਨੂੰ  ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਤੋਂ ਮਨਾਹੀ ਹੋਣ ਦਾ ਖੁਲਾਸਾ ਹੋਇਆ ਹੈ। ਪੰਜਾਬ ਮਨੁੱਖੀ ਅਧਿਕਾਰ ਸਗੰਠਨ ਦੇ ਮੁਖੀ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਨੇ ਇਸ ਬਾਬਤ ਬਾਕਾਇਦਾ ਚਿੱਠੀ ਲਿਖ ਕੇ ਜਥੇਦਾਰ ਅਕਾਲ ਤਖਤ ਨੂੰ ਕੀਤੀ ਸ਼ਿਕਾਇਤ ਕੀਤੀ ਹੈ। ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਵਾਰ ਦੇ ਨਾਮ 'ਤੇ ਹੀ ਉਕਤ ਗੁਰਦੁਆਰਾ ਸਾਹਿਬ ਵਿਖੇ ਸਾਲ 2012 ਤੋ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਚਲ ਰਹੀ ਹੋਣਾ ਇਸ ਦਾ ਵੱਡਾ ਕਾਰਨ ਦਸਿਆ ਗਿਆ ਹੈ। 

Gurdwara Baba Gurbaksh Singh Saheed Gurdwara Baba Gurbaksh Singh Saheed

ਨਾਲ ਹੀ  ਸੁਖਬੀਰ, ਬਾਦਲ ਪਰਵਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਅਤੇ ਉੱਚ ਅਧਿਕਾਰੀਆਂ ਨੂੰ ਤਲਬ ਕਰਕੇ ਧਾਰਮਿਕ ਸਜਾ ਲਗਵਾਉਣ ਦੀ ਮੰਗ ਵੀ ਕੀਤੀ ਗਈ ਹੈ। ਮੀਡੀਆ ਨਾਲ ਇਹ ਚਿੱਠੀ ਸਾਂਝੀ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਮਨੁੱਖੀ ਅਧਿਕਾਰ ਸਗੰਠਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਅਧੀਨ ਗੁਰਦੁਵਾਰਿਆਂ, ਸੰਸਥਾਵਾਂ ਅਤੇ ਅਦਾਰਿਆਂ ਆਦਿ ਵਿਚ ਹੋਈਆ ਬੇਨਿਯਮੀਆਂ/ਘਪਲਿਆਂ ਬਾਰੇ ਸਬੂਤ ਇੱਕਠੇ ਕੀਤੇ ਜਾ ਰਹੇ ਸਨ। ਜਿਸ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਬੂਕਿੰਗ ਦਾ ਵਿਸ਼ਾ  ਵੀ ਸ਼ਾਮਿਲ ਸੀ ਅਤੇ ਉਹਨਾਂ ਵੱਲੋਂ ਦਿਤੇ ਸਬੂਤਾ ਦੇ ਅਧਾਰ ਤੇ ਕੁਝ ਅਧਿਕਾਰੀਆਂ ਵਿਰੁੱਧ ਕਾਰਵਾਈ ਵੀ ਕੀਤੀ ਗਈ ਸੀ।

Badal Family At Akal Takht SahibBadal Family

ਪਰ ਬਾਅਦ ਵਿਚ ਦਬਾਅ ਕਰਕੇ ਇਸ ਕੇਸ ਨੂੰ ਖੁਰਦ ਬੁਰਦ ਕਰ ਦਿਤਾ ਗਿਆ ਸੀ। ਚਿਠੀ 'ਚ ਕਿਹਾ ਗਿਆ ਕਿ ਦਸੰਬਰ 2018 ਦੇ ਸ਼ੁਰੂ ਵਿਚ ਸ੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਚੰਡੀਗੜ ਵਿਚ ਮੀਟਿੰਗ ਦੋਰਾਨ ਆਪਣੇ ਰਾਜ ਦੋਰਾਨ ਜਾਣੇ/ ਅਣਜਾਨੇ ਵਿਚ ਹੋਈਆ ਭੁੱਲਾਂ ਦਾ ਹਵਾਲਾ ਦੇ ਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਆਪਣੇ ਆਪ ਸੇਵਾ ਕਰਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਅਰਦਾਸ ਕਰਵਾਉਣ ਦਾ ਫੈਸਲਾ ਲਿਆ ਸੀ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਲੀਡਰਾਂ ਵੱਲੋਂ ਮਿੱਥੇ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ  ਸ਼ਹੀਦ, ਨਜਦੀਕ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ  8 ਦਸੰਬਰ 2018 ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਅਰੰਭ ਕਰਵਾਇਆ ਸੀ।

Letter Application

ਅਤੇ 10 ਦਸੰਬਰ  ਨੂੰ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ ਸੀ| ਅਗੇ ਕਿਹਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਵਿਚ ਕੁਝ ਦਿਨਾਂ ਵਿਚ ਹੀ ਸ੍ਰੀ ਅਖੰਡ ਪਾਠ ਲਈ ਤਰੀਕ ਮਿਲਣਾ ਅਸੰਭਵ ਸੀ ਇਸ ਲਈ ਸੰਗਠਨ ਦੀ ਟੀਮ ਨੇ ਇਸ ਸਬੰਧੀ ਜਾਣਕਾਰੀ ਅਤੇ ਸਬੂਤ ਇੱਕਠੇ ਕੀਤੇ ਤਾ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪ੍ਰਵਾਰ ਦੇ ਨਾਮ ਤੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸ਼ਹੀਦ ਵਿਖੇ 2012 ਤੋ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਚਲ ਰਹੀ ਹੈ ਅਤੇ ਆਮ ਸੰਗਤ/ਸ਼ਰਧਾਲੂਆਂ/ਸਿੱਖਾਂ ਨੂੰ ਇਸ ਪਵਿਤਰ ਅਤੇ ਇਤਿਹਾਸਿਕ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਤੋ ਮਨਾਹੀ ਹੈ| ਇਸ ਸਬੰਧੀ ਟੀਮ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਬੂਕਿੰਗ ਅਮਲੇ ਨਾਲ ਸਪੰਰਕ ਕੀਤਾ ਤਾ ਉਹਨਾਂ ਦੱਸਿਆ ਕਿ ਸਾਲ 2012 ਤੋ ਆਮ ਸੰਗਤ/ਸ਼ਰਧਾਲੂਆਂ/ਸਿੱਖਾਂ ਦੇ ਅਖੰਡ ਪਾਠ ਸਾਹਿਬ ਬੁਕਿੰਗ ਤੇ ਪ੍ਰਧਾਨ ਸਾਹਿਬ ਨੇ ਮਨਾਹੀ ਕੀਤੀ ਹੈ।

Letter Application

ਕਿਉਕਿ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸ਼ਹੀਦ ਵਿਖੇ ਸਿਰਫ ਸੁਖਬੀਰ ਬਾਦਲ ਦੇ ਪਾਠ ਹੀ ਹੋਣੇ ਹਨ। ਇਸ ਸਬੰਧੀ ਬੁਕਿੰਗ ਅਮਲੇ ਦੀ ਕਈ ਜਾਣਿਆ ਤੋਂ ਰਿਕਾਰਡਿੰਗ ਕਰਵਾਈ ਗਈ ਅਤੇ ਸਭ ਨੂੰ ਇਨ੍ਹਾਂ ਦਾ ਇਹੋ ਹੀ ਜਵਾਬ ਸੀ ਅਤੇ ਉਹ ਇਹ ਵੀ ਕਹਿ ਰਹੇ ਹਨ ਕਿ ਆਉਣ ਵਾਲੇ ਸਮੇ ਵਿਚ ਵੀ ਇਥੇ ਆਮ ਸਿੱਖ/ਸੰਗਤ/ਸ਼ਰਧਾਲੂਆ ਦੇ ਪਾਠ ਸੰਭਵ ਨਹੀ ਹਨ| ਸ੍ਰ੍ਰੋਮਣੀ ਕਮੇਟੀ ਦੀ ਬੂਕਿੰਗ ਸਟਾਫ ਵੱਲੋਂ ਦੱਸਿਆ ਗਿਆ ਕਿ ਉਹਨਾ ਨੂੰ ਪ੍ਰਧਾਨ ਸਾਹਿਬ ਅਤੇ ਹੋਰ ਉਚ ਅਧਿਕਾਰੀਆਂ ਦੀਆਂ ਇਸ ਸਬੰਧੀ ਹਦਾਇਤਾਂ ਹੈ। ਗੁਰੂਦੁਆਰੇ ਦਾ ਇਤਿਹਾਸ ਅਤੇ ਅਖੰਡ ਪਾਠ ਬਾਰੇ ਸੰਗਤ ਲਈ  ਸਥਿਤੀ ਜਥੇਦਾਰ ਅਕਾਲ ਤਖਤ ਨੂੰ ਲਿਖੀ ਚਿਠੀ ਚ ਕਿਹਾ ਗਿਆ ਹੈ।

Letter Application

ਕਿ ਇਸ ਪਵਿੱਤਰ/ਇਤਹਾਸਿਕ ਸਥਾਨ ਤੇ ਸਹੀਦ ਬਾਬਾ ਗੁਰਬਖਸ਼ ਸਿੰਘ ਸ਼ਹੀਦ ਦਾ ਮਿਤੀ 1 ਦਸੰਬਰ 1764 ਨੂੰ ਸਸਕਾਰ ਕੀਤਾ ਗਿਆ ਸੀ ਜਿਨਾਂ ਆਪਣੇ ਕੁਝ ਸਿੰਘਾ ਨਾਲ ਅਹਿਮਦ ਸਾਹ ਅਬਦਾਲੀ ਦੀ ਵੱਡੀ ਫੋਜ  ਨਾਲ ਲੜਾਈ ਲੜਦੇ ਹੋਏ ਸਿੱਖੀ ਸਿਧਾਤਾ ਤੇ ਪਹਿਰਾ ਦਿੰਦੇ ਹੋਏ ਸਹੀਦੀ ਪ੍ਰਾਪਤ ਕੀਤੀ ਸੀ | ਇਸ ਅਸਥਾਨ ਤੇ ਆਮ ਸਿੱਖਾਂ/ਸਰਧਾਲੂਆਂ/ਸੰਗਤ ਨੂੰ ਸ੍ਰੀ ਅਖੰਡ ਪਾਠ ਤੋ ਰੋਕਣਾ ਨਿਯਮਾ ਅਤੇ ਸਿਧਾਤਾਂ ਦੇ ਉਲਟ ਹੈ ਅਤੇ ਇਹ ਕਹਿਣਾ ਵੀ ਗਲਤ ਨਹੀ ਹੋਵਾਗਾ ਕਿ ਇਸ ਪਵਿੱਤਰ ਅਸਥਾਨ ਉਪਰ ਬਾਦਲ ਪ੍ਰੀਵਾਰ ਦਾ ਕਈ ਸਾਲਾ ਤੋ ਕਬਜਾ ਹੈ।

Parkash Singh Badal And Sukhbir Singh BadalParkash Singh Badal And Sukhbir Singh Badal

ਅਤੇ ਬਾਦਲ ਪ੍ਰੀਵਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਰਮਨਾਮੇ ਦੀ ਉੰਲਘਣਾ ਕਰਕੇ ਡੇਰਾ ਸੱਚਾ ਸੋਦਾ ਨਾਲ ਸਬੰਧ ਰੱਖ ਕੇ ਉਹਨਾਂ ਨੂੰ ਆਪਣਾ ਪ੍ਰਭਾਵ ਵਰਤ ਕੇ ਮਾਫੀ ਦਿਵਾਓਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦ੍ਹੋੀਆਂ ਦੀ ਮਦਦ ਕਰਨ ਕਰਕੇ ਇਸ ਨੂੰ ਮਸੰਦਾ ਦੇ ਕਬਜੇ ਤੋ ਵਖਰੇ ਨਹੀ ਵੇਖਿਆ ਜਾਣਾ ਚਾਹਿਦਾ| ਸ੍ਰੋਮਣੀ ਕਮੇਟੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਬੁਕਿੰਗ ਅਮਲੇ ਤੋ ਇਹ ਵੀ ਪਤਾ ਲੱਗਾ ਹੈ ਕਿ ਇਸ ਅਸਥਾਨ ਤੇ ਪਾਠ ਬੁਕਿੰਗ ਦੀ ਭੇਟਾ ਨਕਦ ਵਿਚ ਜਮਾਂ ਹੋ ਰਹੀ ਹੈ ਜੋ  ਕਰੋੜਾ ਵਿਚ ਹੈ| ਇਸ ਤਰਾ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਅਤੇ ਉੱਚ ਅਧਿਕਾਰੀਆਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਬੂਕਿੰਗ ਅਮਲੇ ਨੂੰ ਆਮ ਸੰਗਤ/ਸ਼ਰਧਾਲੂਆਂ/ਸਿੱਖਾਂ ਨੂੰ ਇਸ ਪਵਿੱਤਰ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਤੋ ਰੋਕਣਾ ਇਕ ਬੱਜਰ ਗਲਤੀ ਹੈ।

Badal FamilyBadal Family

ਕਿਹਾ ਗਿਆ ਹੈ ਕਿ ਇਸ ਤੋ ਸਿੱਧ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪ੍ਰੀਵਾਰ ਵੱਲੋਂ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣਾ ਰਸੂਖ ਵਰਤ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ  ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ  ਦੇ ਪਵਿਤਰ ਅਸਥਾਨ ਤੇ ਅਣਅਧਿਕਾਰਤ ਤੋਰ ਤੇ ਸਾਲ 2012 ਤੋ ਕਬਜਾ ਕੀਤਾ ਹੋਇਆ ਹੈ ਅਤੇ ਆਮ ਸਿੱਖਾਂ/ਸਰਧਾਲੂਆਂ ਨੂੰ ਇਸ ਪਵਿਤਰ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਤੋਂ ਵਾਂਝਿਆ ਰੱਖਿਆ ਹੈ| ਇਸੇ ਤਰਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਦੇ ਉਚ ਅਧਿਕਾਰੀਆਂ ਅਤੇ ਖਾਸ ਕਰਕੇ ਪ੍ਰਧਾਨਾ ਵੱਲੋਂ ਸ੍ਰੀ ਅਖੰਡ ਪਾਠ ਬੁਕਿੰਗ ਸਟਾਫ ਨੂੰ ਸਿਆਸੀ ਪ੍ਰਭਾਵ, ਸਿੱਖੀ ਅਤੇ ਸ੍ਰੋਮਣੀ ਕਮੇਟੀ ਦੇ ਸਿਧਾਤਾਂ ਅਤੇ ਮਰਿਆਦਾ ਦੇ ਉਲਟ ਆਮ ਸੰਗਤ ਦਾ ਸ੍ਰੀ ਅਖੰਡ ਪਾਠ ਸਾਹਿਬ ਬੁੱਕ ਨਾ ਕਰਨ ਦੀ ਹਦਾਇਤ/ਹੁਕਮ ਕਰਕੇ ਬੱਜਰ ਗਲਤੀ ਹੈ।

Sukhbir Singh BadalSukhbir Singh Badal

ਇਸ ਲਈ ਇਹਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਕੇ ਬਣਦੀ ਧਾਰਮਿਕ ਸਜਾ ਲਗਾਈ ਜਾਵੇ ਅਤੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਇਸ ਤੋ ਸਿੱਧ ਹੁੰਦਾ ਹੈ ਕਿ ਸੁਖਬੀਰ ਬਾਦਲ ਅਤੇ ਬਾਦਲ ਪ੍ਰੀਵਾਰ ਵੱਲੋਂ ਸਿੱਖਾਂ ਦੀ ਸਰਵਉਚ ਸੰਸਥਾ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਤੇ ਆਪਣਾ ਰਸੂਖ ਵਰਤ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ਼ਹੀਦ ਗੁਰੂਦੁਆਰਾ  ਨੂੰ ਕਿਸੇ ਇਕ ਖਾਸ ਵਿਅਕਤੀ ਜਾ ਪ੍ਰੀਵਾਰ ਦੇ ਕਬਜੇ ਵਿੱਚ ਛੁੜਵਾਇਆ ਜਾਵੇ| 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement