
ਸੋਸ਼ਲ ਮੀਡਿਆ 'ਤੇ ਵੀਡੀਓ ਹੋ ਰਹੀ ਹੈ ਵਾਇਰਲ....
ਚੰਡੀਗੜ੍ਹ : ਰੋ-ਰੋ ਕੇ ਆਪਣਾ ਹਾਲ ਬਿਆਨ ਕਰ ਰਹੀ ਇਹ ਮਹਿਲਾ ਇਕ ਸਰਕਾਰੀ ਅਧਿਆਪਿਕਾ ਹੈ। ਜੋ ਮੈਡੀਕਲ ਛੁੱਟੀ ਲੈਣ ਲਈ ਜ਼ਖਮੀ ਹਾਲਤ ਵਿਚ ਡੀ.ਪੀ.ਆਈ ਦਫਤਰ ਵਿਚ ਬੈਠੀ ਹੈ। ਇਸ ਅਧਿਆਪਕਾ ਦੇ ਲੱਤ 'ਤੇ ਪਲਾਸਟਰ ਲੱਗਿਆ ਹੋਇਆ ਹੈ ਅਤੇ ਆਪਣੇ ਪਰਿਵਾਰ ਸਮੇਤ ਡੀਪੀ ਆਈ ਦਫਤਰ ਬੈਠੀ ਹੈ। ਇਸ ਮਹਿਲਾ ਅਧਿਆਪਿਕਾ ਦਾ ਸ਼ਿਕਵਾ ਹੈ ਕਿ ਮੈਡੀਕਲ ਛੁਟੀ ਲੈਣ ਲਈ ਇਸਨੂੰ ਜ਼ਖਮੀ ਹਾਲਤ ਵਿਚ ਖੁਦ ਆਉਣਾ ਪਿਆ ਹੈ।
Teacher
ਅਧਿਆਪਿਕਾ ਦਾ ਕਹਿਣਾ ਹੈ ਕਿ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੈਡੀਕਲ ਛੁੱਟੀ ਆਪਣੇ ਹੱਥ ਵਿਚ ਰੱਖ ਲਈ ਹੈ ਅਤੇ ਪ੍ਰਿੰਸੀਪਲ ਨੇ ਸਿੱਖਿਆ ਸਕੱਤਰ ਦੇ ਹੁਕਮਾਂ ਅਨੁਸਾਰ ਮੈਡੀਕਲ ਛੁੱਟੀ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਵੀਡੀਓ ਸੋਸ਼ਲ ਮੀਡਿਆ 'ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਅਧਿਆਪਕਾਂ ਵੱਲੋਂ ਇਸ ਮਹਿਲਾ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਖੈਰ ਅਜੇ ਤਕ ਇਸ ਅਧਿਆਪਕਾ ਦਾ ਨਾਮ ਅਤੇ ਸਟੇਸ਼ਨ ਪਤਾ ਨਹੀਂ ਲੱਗਾ।