
ਅਤਿਵਾਦੀ ਅਪਣੀਆਂ ਸਾਜਿਸ਼ਾਂ ਤੋਂ ਬਾਜ ਨਹੀਂ..
ਕੁਲਗਾਮ : ਅਤਿਵਾਦੀ ਅਪਣੀਆਂ ਸਾਜਿਸ਼ਾਂ ਤੋਂ ਬਾਜ ਨਹੀਂ ਆ ਰਹੇ। ਜੰਮੂ - ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਪੁਲਿਸ ਚੌਕੀ ਉਤੇ ਹਮਲਾ ਕਰ ਦਿਤਾ। ਅਤਿਵਾਦੀਆਂ ਨੇ ਪੁਲਿਸ ਚੌਕੀ ਉਤੇ ਗ੍ਰਨੇਡ ਦਾਗੇ। ਜਿਸ ਦੇ ਨਾਲ ਲੱਗ-ਭੱਗ ਤਿੰਨ ਲੋਕ ਜਖ਼ਮੀ ਹੋ ਗਏ। ਮੀਡੀਆ ਨੂੰ ਇਹ ਜਾਣਕਾਰੀ ਪੁਲਿਸ ਨੇ ਦਿਤੀ।
Jammu Police
ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਤਿਵਾਦੀਆਂ ਨੇ ਕੁਲਗਾਮ ਜ਼ਿਲ੍ਹੇ ਦੇ ਦਮਹਾਲ ਹਾਂਜੀਪੁਰਾ ਵਿਚ ਪੁਲਿਸ ਚੌਕੀ ਉਤੇ ਗ੍ਰਨੇਡ ਸੁੱਟਿਆ। ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਦੁਆਰਾ ਦਾਗਿਆ ਗਿਆ ਗ੍ਰਨੇਡ ਸੜਕ ਕੰਡੇ ਡਿੱਗਿਆ। ਜਿਸ ਦੇ ਨਾਲ ਤਿੰਨ ਲੋਕ ਜਖ਼ਮੀ ਹੋ ਗਏ।
Terrorist
ਫਿਲਹਾਲ ਜਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਲੈ ਜਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਅਤਿਵਾਦੀ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਹਨ।