ਇਹ ਪਿੰਡ ਖੋਲ੍ਹ ਰਿਹਾ ਹੈ ਕੈਪਟਨ ਦੇ ਦਾਅਵਿਆਂ ਦੀ ਪੋਲ
Published : Jan 30, 2020, 1:23 pm IST
Updated : Jan 30, 2020, 1:23 pm IST
SHARE ARTICLE
Captain Amrinder Singh
Captain Amrinder Singh

ਘਰਾਂ 'ਚ ਵੜ੍ਹਿਆ ਛੱਪੜ ਦਾ ਗੰਦਾ ਪਾਣੀ

ਅੰਮ੍ਰਿਤਸਰ: ਲੋਕਾਂ ਵੱਲੋਂ ਕੁੱਝ ਤਸਵੀਰਾਂ ਪੇਸ਼ ਕੀਤੀਆਂ ਗਈਆਂ ਹਨ ਜੋ ਕਿ ਅਜਨਾਲਾ ਦੇ ਪਿੰਡ ਰਿਆੜ ਦੀਆਂ ਹਨ। ਇਹਨਾਂ ਤਸਵੀਰਾਂ ਵਿਚ ਕੈਪਟਨ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਸ਼ਰੇਆਮ ਪੋਲਾਂ ਖੋਲ੍ਹ ਰਹੀਆਂ ਹਨ। ਦਰਅਸਲ, ਇੱਥੋਂ ਦੇ ਲੋਕ ਛੱਪੜ 'ਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲਗਾਤਾਰ ਪਰੇਸ਼ਾਨ ਹੋ ਰਹੇ ਹਨ ਜੋ ਕਿ ਸਿਰਫ਼ ਗਲੀਆਂ ਵਿਚ ਹੀ ਨਹੀਂ ਖੜਦਾ ਸਗੋਂ ਲੋਕਾਂ ਨੂੰ ਵੀ ਆਪਣੇ ਘਰਾਂ ਤੱਕ ਪਹੁੰਚਣ ਲਈ ਇਸ ਨਦੀ ਨੂੰ ਪਾਰ ਕਰਕੇ ਆਉਣਾ ਪੈਂਦਾ ਹੈ।

PhotoPhoto

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿਚ ਛੱਪੜ ਦਾ ਮਸਲਾ ਗੰਭੀਰ ਹੈ ਜਿਸ ਤੇ ਅਣਗਹਿਲੀ ਵਰਤੀ ਗਈ ਹੈ। ਉਹਨਾਂ ਦਾ ਬੀਡੀਪੀਓ ਤੇ ਕੇਸ ਵੀ ਚਲ ਰਿਹਾ ਹੈ ਤੇ ਇਸ ਦਾ ਸਟੇਅ ਵੀ ਆ ਚੁੱਕਿਆ ਹੈ। ਬੀਡੀਪੀਓ ਦੇ ਹੁੰਦਿਆਂ ਵੀ ਗਲੀ ਛੱਪੜ ਵਿਚ ਬਣਾ ਦਿੱਤੀ ਹੈ ਉਹਨਾਂ ਨੇ ਹਾਈਕੋਰਟ ਦੇ ਹੁਕਮਾਂ ਤੇ ਵੀ ਪ੍ਰਬੰਧਕ ਲਗਾ ਦਿੱਤੇ ਹਨ। ਇਸ ਤੋਂ ਇਲਾਵਾ ਜੋ ਸੜਕ ਵਾਸਤੇ ਫੰਡ ਸੀ ਉਸ ਦਾ ਕੋਈ ਪਤਾ ਨਹੀਂ ਕਿ ਉਹ ਕਿੱਥੇ ਖਰਚ ਕਰ ਦਿੱਤਾ ਗਿਆ ਹੈ।

PhotoPhoto

ਪਿੰਡ ਦੀ ਸੜਕ ਦੇ ਪਾਣੀ ਆ ਚੁੱਕਿਆ ਹੈ ਜੋ ਕਿ ਬੀਡੀਪੀਓ ਦੀ ਸ਼ੈਅ ਤੇ ਹੋ ਰਿਹਾ ਹੈ। ਉੱਥੇ ਹੀ ਇਸ ਮਾਮਲੇ 'ਤੇ ਬੀਡੀਪੀਓ ਮਨਮੋਹਨ ਸਿੰਘ ਅਜਨਾਲਾ ਨੇ ਕਿਹਾ ਕਿ ਛੱਪੜ ਤੇ ਜੋ ਕੁੱਝ ਵੀ ਕਰਵਾਇਆ ਗਿਆ ਹੈ ਉਹ ਸਰਪੰਚ ਦੁਆਰਾ ਕਰਵਾਇਆ ਗਿਆ ਹੈ। ਪਿੰਡ ਵਾਲਿਆਂ ਦੇ ਕਹਿਣ ਤੇ ਬੀਡੀਪੀਓ ਨੇ ਕੱਚੀ ਗਲੀ ਨੂੰ ਪੱਕੀ ਕਰਵਾਇਆ ਹੈ, ਉਹਨਾਂ ਅੱਗੇ ਦਸਿਆ ਕਿ ਛੱਪੜ ਦਾ ਫੰਡ ਵੀ ਉਹਨਾਂ ਕੋਲ ਪਿਆ ਹੈ।

PhotoPhoto

ਦੱਸ ਦੇਈਏ ਕਿ ਪਿੰਡ ਵਾਸੀਆਂ ਵੱਲੋਂ ਬੀਡੀਪੀਓ ਅਜਨਾਲਾ 'ਤੇ ਇਲਜਾਮ ਲਗਾਇਆ ਗਿਆ ਕਿ ਬੀਡੀਪੀਓ ਦੀ ਲਾਪਰਵਾਹੀ ਕਾਰਨ ਹੀ ਛੱਪੜ ਦਾ ਗੰਦਾ ਪਾਣੀ ਉਹਨਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਿੰਡ ਵਾਸੀਆਂ ਦੀ ਪੁਕਾਰ ਸਰਕਾਰ ਵੱਲੋਂ ਕਦੋਂ ਤੱਕ ਸੁਣੀ ਜਾਂਦੀ ਹੈ। ਕੈਪਟਨ ਸਰਕਾਰ ਦੇ ਦਾਅਵਿਆਂ ਤੇ ਸੁਖਬੀਰ ਬਾਦਲ ਨੇ ਵੀ ਬਿਆਨ ਦਿੱਤਾ ਸੀ।

PhotoPhoto

ਉਹਨਾਂ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਨੂੰ ਪੰਜਾਬ 'ਚ ਸੱਤਾ 'ਚ ਆਏ ਢਾਈ ਸਾਲਾਂ ਦਾ ਸਮਾਂ ਬੀਤ ਗਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਕੋਲ ਰਾਜ ਦੀ ਜਨਤਾ ਨਾਲ ਕੀਤੇ ਗਏ ਵਾਅਦੇ ਨਿਭਾਉਣ ਲਈ ਫੁਰਸਤ ਨਹੀਂ ਹੈ। ਵਾਅਦੇ ਤਾਂ ਦੂਰ ਕੈਪਟਨ ਕੋਲ ਆਪਣੇ ਮੰਤਰੀਆਂ ਨੂੰ ਮਿਲਣ ਤਕ ਦਾ ਸਮਾਂ ਨਹੀਂ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement