ਪੰਜਾਬ ਦੇ ਮੁਲਾਜ਼ਮਾਂ ਦੀ ਵਿਭਾਗੀ ਪ੍ਰੀਖਿਆ 2 ਮਾਰਚ ਤੋਂ
Published : Jan 30, 2020, 12:09 pm IST
Updated : Jan 30, 2020, 12:11 pm IST
SHARE ARTICLE
Photo
Photo

2 ਮਾਰਚ ਤੋਂ 6 ਮਾਰਚ, 2020 ਤਕ ਹੋਵੇਗੀ ਵਿਭਾਗੀ ਪ੍ਰੀਖਿਆ

ਚੰਡੀਗੜ੍ਹ : ਪੰਜਾਬ ਦੀ ਵਿਭਾਗੀ ਪੀ੍ਰਖਿਆ ਕਮੇਟੀ ਵਲੋਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਵਿਸ਼ੇਸ਼ ਸ਼੍ਰੇਣੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 2 ਮਾਰਚ ਤੋਂ 6 ਮਾਰਚ, 2020 ਤਕ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬ (ਮੈਗਸਿਪਾ), ਸੈਕਟਰ 26, ਚੰਡੀਗੜ੍ਹ ਵਿਖੇ ਸਵੇਰੇ 9 ਤੋਂ ਦੁਪਹਿਰ 12 ਵਜੇ ਅਤੇ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤਕ ਕਰਵਾਈ ਜਾ ਰਹੀ ਹੈ।

ExamPhoto

ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਸ਼੍ਰੇਣੀਆਂ ਵਿੱਚ ਸਹਾਇਕ ਕਮਿਸ਼ਨਰ, ਵਧੀਕ ਸਹਾਇਕ ਕਮਿਸ਼ਨਰ/ਆਈ.ਪੀ.ਐਸ. ਅਧਿਕਾਰੀ, ਤਹਿਸੀਲਦਾਰ/ਮਾਲ ਅਫਸਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹਨ।

ExamPhoto

ਉਨ੍ਹਾਂ ਦਸਿਆ ਕਿ ਜਿਹੜੇ ਅਧਿਕਾਰੀ ਇਹ ਪ੍ਰੀਖਿਆ ਦੇਣ ਦੀ ਇੱਛਾ ਰਖਦੇ ਹਨ, ਉਹ ਅਪਣੇ ਵਿਭਾਗਾਂ ਰਾਹੀਂ ਨਿਰਧਾਰਤ ਪ੍ਰੋਫ਼ਾਰਮੇ 'ਤੇ ਅਪਣਾ ਬਿਨੈ ਪੱਤਰ 17 ਫ਼ਰਵਰੀ, 2020 ਤਕ ਸਕੱਤਰ, ਪ੍ਰਸੋਨਲ ਵਿਭਾਗ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ, (ਪੀ.ਸੀ.ਐਸ. ਬ੍ਰਾਂਚ), ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਭੇਜ ਸਕਦੇ ਹਨ। ਉਨ੍ਹਾਂ ਦਸਿਆ ਕਿ ਸਿੱਧੇ ਰੂਪ ਵਿਚ ਭੇਜੇ ਗਏ ਬਿਨੈ ਪੱਤਰ ਕਿਸੇ ਵੀ ਹਾਲ ਵਿਚ ਸਵੀਕਾਰ ਨਹੀਂ ਕੀਤੇ ਜਾਣਗੇ।

PhotoPhoto

ਅਧੂਰੇ ਬਿਨੈ ਪੱਤਰ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਅਜਿਹੇ ਉਮੀਦਵਾਰਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ। ਬੁਲਾਰੇ ਨੇ ਦਸਿਆ ਕਿ ਜਿਹੜੇ ਉਮੀਦਵਾਰਾਂ ਨੂੰ 26 ਫ਼ਰਵਰੀ, 2020 ਤਕ ਰੋਲ ਨੰਬਰ ਪ੍ਰਾਪਤ ਨਹੀਂ ਹੁੰਦੇ, ਉਹ ਇਨ੍ਹਾਂ ਪ੍ਰੀਖਿਆਵਾਂ ਸਬੰਧੀ ਪੀ.ਸੀ.ਐਸ. ਬਰਾਂਚ ਦੀ ਈਮੇਲ- pcsbranch0gmail.com ਜਾਂ ਟੈਲੀਫ਼ੋਨ  ਨੰਬਰ 0172-2740553 (ਪੀ.ਬੀ.ਐਕਸ-4648), 'ਤੇ ਸੰਪਰਕ ਕਰ ਸਕਦੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement