
ਚੀਨ ਨਹੀਂ ਦੇਵੇਗਾ ‘ਬਿ੍ਰਟਿਸ ਨੈਸ਼ਨਲ ਓਵਰਸੀਜ਼’ ਪਾਸਪੋਰਟ ਨੂੰ ਮਾਨਤਾ
ਬੀਜਿੰਗ, 29 ਜਨਵਰੀ : ਚੀਨ ਨੇ ਕਿਹਾ ਹੈ ਕਿ ਉਹ ਹੁਣ ‘ਬਿ੍ਰਟਿਸ ਨੈਸ਼ਨਲ ਓਵਰਸੀਜ਼’ ਪਾਸਪੋਰਟਾਂ ਨੂੰ ਜਾਇਜ਼ ਯਾਤਰਾ ਦਸਤਾਵੇਜਾਂ ਜਾਂ ਸ਼ਨਾਖ਼ਤੀ ਕਾਰਡਾਂ ਵਜੋਂ ਮਾਨਤਾ ਨਹੀਂ ਦੇਵੇਗਾ। ਚੀਨ ਦਾ ਇਹ ਬਿਆਨ ਹਾਂਗ ਕਾਂਗ ਦੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਬਿ੍ਰਟੇਨ ਦੀ ਯੋਜਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਵਧ ਰਹੇ ਤਣਾਅ ਦੇ ਵਿਚਕਾਰ ਆਇਆ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰੀ ਝਾਓ ਲੀਜਿਆਨ ਨੇ ਸ਼ੁਕਰਵਾਰ ਨੂੰ ਇਸ ਦਾ ਐਲਾਨ ਕੀਤਾ। ਇਹ ਐਲਾਨ ਬ੍ਰਿਟੇਨ ਦੇ ਉਸ ਐਲਾਨ ਤੋਂ ਕੁੱਝ ਘੰਟਿਆਂ ਬਾਅਦ ਆਇਆ ਹੈ ਜਿਸ ਵਿਚ ਕਿਹਾ ਗਿਆ ਕਿ ਉਹ ਬੀ ਐਨ ਓ ਵੀਜ਼ਾ ਲਈ ਐਤਵਾਰ ਤੋਂ ਅਰਜ਼ੀਆਂ ਲੈਣਾ ਸ਼ੁਰੂ ਕਰ ਦਵੇਗਾ।
ਇਸ ਯੋਜਨਾ ਦੇ ਤਹਿਤ ਹਾਂਗ ਕਾਂਗ ਵਿਚ 54 ਮਿਲੀਅਨ ਲੋਕ ਅਗਲੇ ਪੰਜ ਸਾਲਾਂ ਲਈ ਯੂਕੇ ਵਿਚ ਰਹਿਣ ਅਤੇ ਕੰਮ ਕਰਨ ਦੇ ਯੋਗ ਹੋਣਗੇ ਅਤੇ ਇਸ ਤੋਂ ਬਾਅਦ ਉਹ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ।
ਜ਼ਿਕਰਯੋਗ ਹੈ ਕਿ ਹਾਂਗਕਾਂਗ ਦੀ ਬਿ੍ਰਟਿਸ਼ ਕਲੋਨੀ ਵਿਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਕਈਂ ਮਹੀਨਿਆਂ ਤਕ ਵਿਰੋਧ ਪ੍ਰਦਰਸਨ ਹੋਏ, ਜਿਸ ਤੋਂ ਬਾਅਦ ਚੀਨ ਨੇ ਉਥੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ। ਇਸ ਤੋਂ ਬਾਅਦ ਹੀ ਬਿ੍ਰਟੇਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਯੋਜਨਾ ਬਾਰੇ ਗੱਲ ਕੀਤੀ ਸੀ।
(ਪੀਟੀਆਈ)