
ਕਿਸਾਨ ਅੰਦੋਲਨ : ਬੰਗੀ ਨਿਹਾਲ ਸਿੰਘ ਵਾਲਾ ਦੇ ਸੱਤ ਨੌਜਵਾਨ ਦਿੱਲੀ ਪੁਲਿਸ ਨੇ ਕੀਤੇ ਗਿ੍ਫ਼ਤਾਰ
ਗਿ੍ਫ਼ਤਾਰੀ ਦੀ ਖ਼ਬਰ ਸੁਣਦਿਆਂ ਹੀ ਵੱਡੀ ਗਿਣਤੀ ਪਿੰਡ ਵਾਸੀ ਦਿੱਲੀ ਲਈ ਰਵਾਨਾ
.
ਤਲਵੰਡੀ ਸਾਬੋ, 29 ਜਨਵਰੀ (ਗੁਰਜੰਟ ਸਿੰਘ ਨਥੇਹਾ) : 26 ਜਨਵਰੀ ਦਿੱਲੀ ਵਿਚ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਪਰੇਡ ਵਿਚ ਸ਼ਾਮਲ ਹੋਣ ਲਈ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਸੱਤ ਵਿਅਕਤੀਆਂ ਨੂੰ ਦਿੱਲੀ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਗਿ੍ਫਤਾਰ ਕਰ ਲਿਆ ਹੈ | ਨੌਜਵਾਨਾਂ ਦੀ ਗਿ੍ਫ਼ਤਾਰੀ ਦੀ ਸੂਚਨਾ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਨੌਜਵਾਨ ਨਵਜੋਤ ਸਿੰਘ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਟੈਲੀਫ਼ੋਨ ਰਾਹੀਂ ਦਿਤੀ ਹੈ |
ਨੌਜਵਾਨਾਂ ਦੇ ਪਰਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਸਾਬਕਾ ਪੰਚ ਲਖਵੀਰ ਸਿੰਘ ਪੁੱਤਰ ਮਿੱਠੂ ਸਿੰਘ ਸਿੱਧੂ ਦੇ ਕਿਸੇ ਰਿਸ਼ਤੇਦਾਰ ਨੂੰ ਦਿੱਲੀ ਪੁਲਿਸ ਵਲੋਂ 26 ਜਨਵਰੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਜਿਸ ਦੀ ਗਿ੍ਫ਼ਤਾਰੀ ਹੋਣ ਸਬੰਧੀ ਦਿੱਲੀ ਪੁਲਿਸ ਨੇ ਲਖਵੀਰ ਸਿੰਘ ਨੂੰ ਜਾਣਕਾਰੀ ਦਿਤੀ ਤਾਂ ਲਖਵੀਰ ਸਿੰਘ ਅਪਣੇ ਦੋਸਤਾਂ ਨਾਲ ਉਸ ਨੂੰ ਛੁਡਵਾਉਣ ਲਈ ਦਿੱਲੀ ਦੇ ਕਿਸੇ ਪੁਲਿਸ ਥਾਣੇ ਵਿਖੇ ਚਲੇ ਗਏ ਜਿਸ ਦੌਰਾਨ ਉਨ੍ਹਾਂ ਨੂੰ ਵੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ |
ਉਕਤ ਨੌਜਵਾਨਾਂ ਦੀ ਗਿ੍ਫ਼ਤਾਰੀ ਦੀ ਖਬਰ ਸੁਣਦਿਆਂ ਹੀ ਵੱਡੀ ਗਿਣਤੀ ਪਿੰਡ ਵਾਸੀ ਦਿੱਲੀ ਲਈ ਰਵਾਨਾ ਹੋ ਗਏ ਹਨ | ਇਹ ਨੌਜਵਾਨ ਸਿੱਧੂਪੁਰ ਕਿਸਾਨ ਯੂਨੀਅਨ ਦੇ ਮੈਂਬਰ ਦੱਸੇ ਜਾ ਰਹੇ ਹਨ ਜੋ ਇਸ ਸਮੇਂ ਤਿਹਾੜ ਜੇਲ ਦਿੱਲੀ ਵਿਖੇ ਬੰਦ ਦੱਸੇ ਜਾ ਰਹੇ ਹਨ |
ਇਸ ਸਬੰਧੀ ਜਦੋਂ ਸਿੱਧੂਪੁਰ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਮਹਿਮਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਦੀਆਂ ਜ਼ਮਾਨਤਾਂ ਨਾ ਕਰਵਾਉਣ ਕਿਉਾਕਿ ਸੰਘਰਸ਼ ਸਹਾਰੇ ਹੀ ਉਨ੍ਹਾਂ ਦੇ ਪਰਚੇ ਰੱਦ ਕਰਵਾ ਕੇ ਰਿਹਾਅ ਕਰਵਾਉਣਗੇ | ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਲਖਵੀਰ ਸਿੰਘ ਸਿੱਧੂ ਸਾਬਕਾ ਪੰਚਾਇਤ ਮੈਂਬਰ ਪਿਤਾ ਸ. ਮਿੱਠੂ ਸਿੰਘ ਸਿੱਧੂ, ਗੁਰਬਿੰਦਰ ਸਿੰਘ ਬੁੱਟਰ ਪੁੱਤਰ ਬੂਟਾ ਸਿੰਘ ਬੁੱਟਰ ਪੰਚਾਇਤ ਮੈਂਬਰ, ਸੰਦੀਪ ਸਿੰਘ ਸਿੱਧੂ ਪੁੱਤਰ ਸ. ਮੱਖਣ ਸਿੰਘ ਸਿੱਧੂ, ਮੱਖਣ ਸਿੰਘ ਸਿੱਧੂ ਪੁੱਤਰ ਸ. ਬਿੰਦਰ ਸਿੰਘ ਸਿੱਧੂ, ਜਗਸੀਰ ਸਿੰਘ, ਸੁਖਦੇਵ ਸਿੰਘ ਸਿੱਧੂ ਸਿਮਰਜੀਤ ਸਿੰਘ ਪੁੱਤਰ ਸ. ਗੁਰਲਾਲ ਸਿੰਘ ਮਾਨ ਵਜੋਂ ਹੋਈ ਹੈ |
ਫੋਟੋ 08 ਕੈਪਸ਼ਨ: ਦਿੱਲੀ ਵਿਖੇ imageਗਿ੍ਫਤਾਰ ਕੀਤੇ ਗਏ ਕਿਸਾਨਾਂ ਬਾਰੇ ਜਾਣਕਾਰੀ ਦਿੰਦੇ ਪਰਿਵਾਰਿਕ ਮੈਂਬਰ |
ਇਸ ਖ਼ਬਰ ਨਾਲ ਸਬੰਧਤ ਫੋਟੋ 29 ਬੀਟੀਆਈ 09 ਨੰਬਰ ਵਿਚ ਭੇਜੀ ਜਾ ਰਹੀ ਹੈ |