Punjab News: ਤਿੰਨ IPS ਅਫ਼ਸਰਾਂ ਦੀ ਤਰੱਕੀ ਮਗਰੋਂ ਪੰਜਾਬ ਵਿਚ ਹੋਏ 28 ADGP; ਕੁੱਲ DGPs 17 ਪਰ IGs ਦੀ ਗਿਣਤੀ ਸਿਰਫ਼ 10
Published : Jan 30, 2024, 10:53 am IST
Updated : Jan 30, 2024, 12:44 pm IST
SHARE ARTICLE
3 IPS officers of punjab get promoted to ADGP
3 IPS officers of punjab get promoted to ADGP

1998 ਬੈਚ ਦੇ IPS ਜਸਕਰਨ ਸਿੰਘ, ਸ਼ਿਵ ਕੁਮਾਰ ਵਰਮਾ ਅਤੇ ਨਿਲੱਭ ਕਿਸ਼ੋਰ ਬਣੇ ADGP

Punjab News: ਪੰਜਾਬ ਦੇ ਤਿੰਨ ਆਈ.ਪੀ.ਐਸ. ਅਫ਼ਸਰਾਂ ਨੂੰ ਏ.ਡੀ.ਜੀ.ਪੀ. ਵਜੋਂ ਤਰੱਕੀ ਦਿਤੀ ਗਈ ਹੈ। ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਬਾਅਦ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਵਲੋਂ ਜਾਰੀ ਹੁਕਮਾਂ ਮੁਤਾਬਕ 1998 ਬੈਚ ਦੇ ਤਿੰਨ ਆਈ.ਪੀ.ਐਸ. ਅਫ਼ਸਰਾਂ ਜਸਕਰਨ ਸਿੰਘ, ਸ਼ਿਵ ਕੁਮਾਰ ਵਰਮਾ ਅਤੇ ਨਿਲੱਭ ਕਿਸ਼ੋਰ ਨੂੰ ਤਰੱਕੀ ਦੇ ਕੇ ਏ.ਡੀ.ਜੀ.ਪੀ. ਬਣਾਇਆ ਹੈ। ਜਸਕਰਨ ਸਿੰਘ ਇਸ ਸਮੇਂ ਆਈ.ਜੀ. ਇੰਟੈਲੀਜੈਂਸ ਦੇ ਅਹੁਦੇ ਉਪਰ ਕੰਮ ਕਰ ਰਹੇ ਸਨ ਅਤੇ ਬਾਕੀ ਦੋਵੇਂ ਅਫ਼ਸਰ ਵੀ ਆਈ.ਜੀ. ਰੈਂਕ ਵਿਚ ਕੰਮ ਕਰ ਰਹੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਵਿਚ ਕੁੱਲ 28 ਏ.ਡੀ.ਜੀ.ਪੀ. ਹਨ ਜਦਕਿ ਪੰਜਾਬ ਵਿਚ 17 ਡੀ.ਜੀ.ਪੀ. ਹਨ, ਇਨ੍ਹਾਂ ਵਿਚੋਂ ਤਿੰਨ ਦਿਨਕਰ ਗੁਪਤਾ, ਪਰਾਗ ਜੈਨ ਅਤੇ ਹਰਪ੍ਰੀਤ ਸਿੰਘ ਸਿੱਧੂ ਕੇਂਦਰ ਵਿਚ ਡੈਪੂਟੇਸ਼ਨ ’ਤੇ ਹਨ। ਪੰਜਾਬ ਕੋਲ 10 ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਅਤੇ 20 ਡੀ.ਆਈ.ਜੀ. ਅਧਿਕਾਰੀ ਹਨ। ਇਸ ਦੇ ਨਾਲ ਹੀ ਆਈ.ਪੀ.ਐਸ. ਅਧਿਕਾਰੀਆਂ ਦੀ ਕੁੱਲ ਗਿਣਤੀ 142 ਹੈ।

ਜਸਕਰਨ ਸਿੰਘ ਸਿੱਧੂ ਮੂਸੇਵਾਲਾ ਕੇਸ ਦੀ ਜਾਂਚ ਕਰ ਰਹੀ ਪੰਜ ਮੈਂਬਰੀ ਜਾਂਚ ਕਮੇਟੀ ਦੇ ਚੇਅਰਮੈਨ ਹਨ। ਜਦਕਿ ਨੀਲਭ ਕਿਸ਼ੋਰ ਦੋ ਬਰਖ਼ਾਸਤ ਪੁਲਿਸ ਅਧਿਕਾਰੀਆਂ ਰਾਜ ਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੇ ਨਸ਼ਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਜਦਕਿ ਨਵੰਬਰ ਮਹੀਨੇ ਵਿਚ ਹੀ ਸ਼ਿਵ ਵਰਮਾ ਨੂੰ ਆਈ.ਜੀ.ਪੀ. ਸੁਰੱਖਿਆ ਪੰਜਾਬ ਤੋਂ ਬਦਲ ਕੇ ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਦਾ ਚਾਰਜ ਦਿਤਾ ਗਿਆ ਸੀ।

28 ਏ.ਡੀ.ਜੀ.ਪੀ. ਵਿਚੋਂ ਸਿਰਫ ਇਕ 1997 ਬੈਚ ਦੇ ਅਧਿਕਾਰੀ ਪੀਕੇ ਰਾਏ ਕੇਂਦਰੀ ਡੈਪੂਟੇਸ਼ਨ 'ਤੇ ਹਨ। ਕੁਝ ਸੇਵਾਮੁਕਤ ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਪੰਜਾਬ ਪੁਲਿਸ ਅਸੰਤੁਲਿਤ ਫੋਰਸ ਦੀ ਇਕ ਸਹੀ ਉਦਾਹਰਣ ਹੈ ਕਿਉਂਕਿ ਸੂਬੇ ਵਿਚ 17 ਡੀ.ਜੀ.ਪੀ. ਅਤੇ 28 ਏ.ਡੀ.ਜੀ.ਪੀ. ਹਨ, ਜਦਕਿ ਪੁਲਿਸ ਇੰਸਪੈਕਟਰ ਜਨਰਲਾਂ ਦੀ ਗਿਣਤੀ ਸਿਰਫ 10 ਅਤੇ ਡਿਪਟੀ ਇੰਸਪੈਕਟਰ ਜਨਰਲ ਦੀ ਗਿਣਤੀ 20 ਹੈ। ਕੁੱਲ ਮਿਲਾ ਕੇ ਪੰਜਾਬ ਵਿਚ 142 ਆਈ.ਪੀ.ਐਸ. ਅਧਿਕਾਰੀ ਹਨ।

ਉੱਚ-ਭਾਰੀ ਫੋਰਸ ਦਾ ਪ੍ਰਭਾਵ ਉਦੋਂ ਸਾਹਮਣੇ ਆਇਆ ਜਦੋਂ 1997 ਬੈਚ ਦੇ ਏ.ਡੀ.ਜੀ.ਪੀ.-ਰੈਂਕ ਦੇ ਆਈ.ਪੀ.ਐਸ. ਅਧਿਕਾਰੀ ਨੌਨਿਹਾਲ ਸਿੰਘ ਨੂੰ ਹਾਲ ਹੀ ਵਿਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀ, ਇਹ ਅਹੁਦਾ ਆਮ ਤੌਰ 'ਤੇ ਡੀ.ਆਈ.ਜੀ. ਜਾਂ ਆਈ.ਜੀ.-ਰੈਂਕ ਦੇ ਅਧਿਕਾਰੀ ਕੋਲ ਹੁੰਦਾ ਹੈ। ਇਸੇ ਤਰ੍ਹਾਂ, ਇਕ ਹੋਰ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ, ਐਸ.ਪੀ.ਐਸ. ਪਰਮਾਰ ਨੂੰ ਬਠਿੰਡਾ ਰੇਂਜ ਦੇ ਮੁਖੀ ਵਜੋਂ ਤਾਇਨਾਤ ਕੀਤਾ ਗਿਆ ਹੈ, ਇਹ ਅਹੁਦਾ ਡੀ.ਆਈ.ਜੀ. ਜਾਂ ਆਈ.ਜੀ. ਰੈਂਕ ਦੇ ਅਧਿਕਾਰੀ ਕੋਲ ਹੈ।

ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਆਈਪੀਐਸ ਅਧਿਕਾਰੀਆਂ ਕੋਲ ਆਈਪੀਐਸ ਕਾਡਰ ਦੇ ਨਿਯਮਾਂ ਅਨੁਸਾਰ ਵਰਟੀਕਲ ਕਾਰਜਕਾਲ ਅਧਾਰਤ ਤਰੱਕੀ ਪ੍ਰਣਾਲੀ ਹੈ। ਹਾਲਾਂਕਿ, ਕਾਡਰ ਪ੍ਰਬੰਧਨ ਵੱਖ-ਵੱਖ ਸੂਬਿਆਂ ਵਿਚ ਵੱਖਰਾ ਹੁੰਦਾ ਹੈ। ਅਧਿਕਾਰੀ ਨੇ ਕਿਹਾ ਕਿ 30, 25 ਅਤੇ 18 ਸਾਲ ਦੀ ਸੇਵਾ ਕਰਨ ਵਾਲਾ ਕੋਈ ਵੀ ਵਿਅਕਤੀ ਕ੍ਰਮਵਾਰ ਡੀ.ਜੀ.ਪੀ., ਏ.ਡੀ.ਜੀ.ਪੀ. ਅਤੇ ਆਈ.ਜੀ. ਬਣਨ ਦੇ ਯੋਗ ਹੈ। ਮਾਹਰਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਸਾਰੇ ਸੂਬਿਆਂ ਵਿਚ ਇਹ ਰੁਝਾਨ ਬਣ ਗਿਆ ਹੈ ਕਿ 30 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਿਸੇ ਵੀ ਆਈਪੀਐਸ ਅਧਿਕਾਰੀ ਨੂੰ ਡੀ.ਜੀ.ਪੀ. ਵਜੋਂ ਤਰੱਕੀ ਦਿਤੀ ਜਾਂਦੀ ਹੈ ਜਦਕਿ 25 ਸਾਲ ਪੂਰੇ ਕਰਨ ਵਾਲਿਆਂ ਨੂੰ ਆਈ.ਜੀ.ਪੀ. ਵਜੋਂ ਤਰੱਕੀ ਦਿਤੀ ਜਾਂਦੀ ਹੈ।

(For more Punjabi news apart from3 IPS officers of punjab get promoted to ADGP , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement