ਸਿੱਖਿਆ ਮੰਤਰੀ ਸਿੰਗਲਾ ਦੀ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
Published : Apr 30, 2020, 8:03 pm IST
Updated : Apr 30, 2020, 8:03 pm IST
SHARE ARTICLE
Photo
Photo

ਪੰਜਾਬ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੂਲੀ ਵਿਦਿਆਰਥੀਆਂ ਦੀ ਇੱਕ ਆਨਲਾਇਨ ਪ੍ਰਤੀਯੋਗਿਤਾ 'ਅੰਬੈਸਡਰ ਆਫ ਹੋਪ' ਦੇ ਲਈ ਇੱਕ ਗੀਤ ਲਾਂਚ ਕੀਤਾ ਹੈ |

ਚੰਡੀਗੜ੍ਹ: ਪੰਜਾਬ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੂਲੀ ਵਿਦਿਆਰਥੀਆਂ ਦੀ ਇੱਕ ਆਨਲਾਇਨ ਪ੍ਰਤੀਯੋਗਿਤਾ 'ਅੰਬੈਸਡਰ ਆਫ ਹੋਪ' ਦੇ ਲਈ ਇੱਕ ਗੀਤ ਲਾਂਚ ਕੀਤਾ ਹੈ | ਇਹ ਗੀਤ ਵੀਰਵਾਰ ਨੂੰ ਇੰਟਰਨੈੱਟ ਪਰ ਸਭ ਤੋਂ ਉਪਰ ਟਰੇਂਡ ਰਿਹਾ ਕਿਉਂ ਕਿ ਲਾਂਚ ਦੇ ਕੁਝ ਘੰਟਿਆਂ ਵਿੱਚ ਹੀ 10 ਲੱਖ ਤੋਂ ਵੱਧ ਲੋਕ ਇਸਨੂੰ ਦੇਖ ਚੁੱਕੇ ਸਨ |

PhotoPhoto

ਉਥੇ ਹੀ ਦੂਸਰੇ ਪਾਸੇ ਤਿੰਨ ਦਿਨਾਂ ਵਿੱਚ 18 ਹਜਾਰ ਤੋਂ ਵੱਧ ਸਕੂਲੀ ਵਿਦਿਆਰਥੀ ਸਿਖਿਆ ਮੰਤਰੀ ਦੇ ਨਾਲ ਆਪਣੇ ਰਚਨਾਤਮਕ ਵੀਡੀਓ ਸਾਂਝੇ ਕਰ ਚੁੱਕੇ ਹਨ |
ਪੰਜਾਬ ਦੇ ਵੱਡੇ ਸ਼ਹਿਰਾਂ ਜਿਵੇਂ ਕਿ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੋਂ ਅਧਿਕ ਐਂਟਰੀਆਂ ਆ ਰਹੀਆਂ ਹਨ ਉਥੇ ਹੀ ਮਾਨਸਾ,ਮੋਗਾ ਅਤੇ ਫਾਜ਼ਿਲਕਾ ਵਰਗੇ ਜ਼ਿਲ੍ਹਿਆਂ ਤੋਂ ਐਂਟਰੀਆਂ ਥੋੜੀਆਂ ਘੱਟ ਹਨ |

PhotoPhoto

ਮੰਤਰੀ ਦਾ ਘਰ ਜ਼ਿਲ੍ਹਾ ਸੰਗਰੂਰ,ਬਠਿੰਡਾ ਅਤੇ ਪਟਿਆਲਾ ਵਿੱਚ ਨਜ਼ਦੀਕੀ ਮੁਕਾਬਲਾ ਹੈ ਅਤੇ ਤਿੰਨਾਂ ਸ਼ਹਿਰਾਂ ਤੋਂ ਆਉਣ ਵਾਲੀ ਵੀਡੀਓ ਦੀ ਗਿਣਤੀ ਤਕਰੀਬਨ ਬ੍ਰਰਬ ਹੈ | ਮੋਹਾਲੀ ਅਤੇ ਰੋਪੜ ਜ਼ਿਲ੍ਹਿਆਂ ਤੋਂ ਕਰੀਬ 1500 ਬੱਚਿਆਂ ਨੇ ਵੀਡੀਓ ਭੇਜੇ ਹਨ | ਅਧਿਕਤਰ ਬੱਚਿਆਂ ਨੇ ਵੀਡੀਓ ਨੂੰ ਭਾਸ਼ਣ,ਗੀਤ ਅਤੇ ਕਵਿਤਾਵਾਂ ਦੇ ਰੂਪ ਵਿੱਚ ਸਾਂਝਾ ਕੀਤਾ ਹੈ, ਜਦੋਕਿ ਅਧਿਕਤਰ ਵੀਡੀਓ ਲਗਭਗ 2 ਮਿੰਟ ਦੇ ਹਨ |

Vijay Inder SinglaVijay Inder Singla

ਦੂਸਰੀ ਤਰਫ ਸਿਖਿਆ ਮੰਤਰੀ ਵੀ ਆਪਣੇ ਸੋਸ਼ਲ ਮੀਡਿਆ ਪੇਜ 'ਤੇ ਵਿਦਿਆਰਥੀਆਂ ਦੇ ਕੁਝ ਵੀਡੀਓ ਸਾਂਝੇ ਕਰ ਰਹੇ ਹਨ | ਮੰਤਰੀ ਬੱਚਿਆਂ ਨੂੰ ਉਤਸਾਹਿਤ ਕਰਨ ਲਈ ਅਜਿਹਾ ਕਰ ਰਹੇ ਹਨ ਤਾਂ ਜੋ ਬੱਚਿਆਂ ਵਿੱਚ ਉਨ੍ਹਾਂ ਦੀ ਟਾਇਮ ਲਾਇਨ 'ਤੇ ਦਿਖਾਈ ਦੇਣ ਦੀ ਚਾਹ ਵਧੇ | ਅੰਬੈਸਡਰ ਆਫ ਹੋਪ ਨਾਲ ਜਿਥੇ ਇਕ ਪਾਸੇ ਬੱਚਿਆਂ ਨੂੰ ਘਰ ਵਿੱਚ ਸੁਰੱਖਿਆ ਰੱਖਣ ਵਿੱਚ ਮਾਤਾ ਪਿਤਾ ਨੂੰ ਮੱਦਦ ਮਿਲ ਰਹੀ ਹੈ, ਉਥੇ ਹੀ ਦੂਸਰੀ ਤਰਫ ਸਕੂਲੀ ਅਧਿਆਪਕਾਂ ਅਤੇ ਮੁੱਖ ਅਧਿਆਪਕਾਂ ਨੂੰ ਵੀ ਬੱਚਿਆਂ ਨਾਲ ਜੁੜਣ ਦਾ ਮੌਕਾ ਮਿਲ ਰਿਹਾ ਹੈ |

Punjab GovtPhoto

ਭਾਗੀਦਾਰੀ ਮੁਫ਼ਤ ਅਤੇ ਆਸਾਨ ਹੋਣ ਕਰਕੇ ਬੱਚਿਆਂ ਦੀ ਅਧਿਕਤਮ ਭਾਗੀਦਾਰੀ ਹੋਣ ਵਿੱਚ ਵੀ ਮੱਦਦ ਮਿਲੀ ਹੈ |  ਕੁਝ ਵੀਡੀਓ ਪੰਜਾਬ ਸਕੂਲ ਸਿਖਿਆ ਬੋਰਡ ਅਤੇ ਵਟਸਐਪ 'ਤੇ ਵਾਇਰਲ ਹੋ ਰਹੀਆਂ ਹਨ | ਵਿਦਿਆਰਥੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਆਪਣੇ  ਵੀਡੀਓ ਦਾ ਲਿੰਕ ambassadorsofhopepunjab@gmail.com 'ਤੇ ਸਾਂਝਾ ਕਰ ਰਹੇ ਹਨ |

FILE PHOTOFile Photo

ਮੁਕਾਬਲਾ ਸ਼ੁਰੂ ਕਰਨ ਦੇ ਸਮੇਂ ਸਿਖਿਆ ਮੰਤਰੀ ਨੇ ਐਲਾਨ ਕੀਤਾ ਸੀ ਕਿ ਹਰ ਜ਼ਿਲ੍ਹੇ ਵਿੱਚ ਤਿੰਨ ਜੇਤੂਆਂ ਨੂੰ ਸੂਚੀਬੱਧ ਕੀਤਾ ਜਾਵੇਗਾ, ਜਿਨ੍ਹਾਂ ਨੂੰ ਕ੍ਰਮਵਾਰ ਪਹਿਲੇ,ਦੂਸਰੇ ਅਤੇ ਤੀਸਰੇ ਇਨਾਮ ਦੇ ਰੂਪ ਵਿੱਚ ਐਪਲ ਆਈਪੈਡ,ਲੈਪਟਾਪ ਅਤੇ ਐਂਡਰਾਇਡ ਟੇਬਲੇਟ ਮਿਲਣਗੇ | ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਵਾਲੇ ਜੇਤੂਆਂ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ, ਜਦੋ ਕਿ ਸਾਰੇ ਉਮੀਦਵਾਰਾਂ ਨੂੰ ਅੰਬੈਸਡਰ ਆਫ ਹੋਪ ਦਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ |

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement