
ਮੈਂ ਫ਼ੌਜੀ ਪਰਿਵਾਰ ਨਾਲ ਸਬੰਧ ਰੱਖਦੀ ਹਾਂ ਇਸ ਲਈ ਮੈਂ ਜਾਣਦੀ ਹਾਂ ਜਦੋਂ ਕੋਈ ਸ਼ਹੀਦ ਹੁੰਦਾ ਹੈ ਤਾਂ ਉਸ ਪਰਿਵਾਰ 'ਤੇ ਕੀ ਬੀਤਦੀ ਹੈ : ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ
ਮੋਗਾ (ਦਲੀਪ ਕੁਮਾਰ) : ਚੜ੍ਹਦੀ ਉਮਰੇ ਦੇਸ਼ ਤੋਂ ਜਾਨ ਵਾਰਨ ਵਾਲੇ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਦੇ ਫ਼ੌਜੀ ਸ਼ਹੀਦ ਕੁਲਵੰਤ ਸਿੰਘ ਜੋ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਪੁੰਛ ਰਜੋਰੀ (ਜੰਮੂ ਕਸ਼ਮੀਰ) ਵਿਖੇ ਸ਼ਹੀਦੀ ਦਾ ਜਾਮ ਪੀ ਗਏ ਸਨ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾਂ ਦੇ ਪਿੰਡ ਚੜਿੱਕ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਨੂੰ ਸੱਜਣਾ, ਮਿੱਤਰਾਂ, ਸਨੇਹੀਆਂ, ਇਲਾਕੇ ਭਰ ਦੇ ਲੀਡਰਾਂ ਅਤੇ ਕਈ ਮਾਣਯੋਗ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਜ਼ਿਕਰਯੋਗ ਹੈ ਕਿ ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਸ. ਬਲਦੇਵ ਸਿੰਘ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ ਉਦੋਂ ਸ਼ਹੀਦ ਕੁਲਵੰਤ ਸਿੰਘ ਕੁੱਝ ਮਹੀਨਿਆਂ ਦੇ ਹੀ ਸਨ। ਇਨ੍ਹਾਂ ਦੀ ਮਾਤਾ ਹਰਜਿੰਦਰ ਕੌਰ ਨੇ ਬੜੀ ਮੁਸ਼ਕਿਲ ਨਾਲ ਆਪਣੇ ਪੁੱਤਰ ਦੀ ਪਰਵਰਿਸ਼ ਕੀਤੀ ਸੀ। ਹੁਣ ਸ਼ਹੀਦ ਕੁਲਵੰਤ ਸਿੰਘ ਦਾ ਬੇਟਾ ਫਤਹਿਵੀਰ ਸਿੰਘ ਸਿਰਫ ਪੰਜ ਮਹੀਨੇ ਦਾ ਹੈ ਅਤੇ ਬੇਟੀ ਅਰਮਾਨਦੀਪ ਕੌਰ ਸਿਰਫ ਢੇਡ ਸਾਲ ਦੀ ਹੈ। ਉਨ੍ਹਾਂ ਦੀ ਪਤਨੀ ਹਰਦੀਪ ਕੌਰ ਲਈ ਇਹ ਮੁਸ਼ਕਿਲ ਦੀ ਘੜੀ ਹੈ।
ਇਸ ਸ਼ਰਧਾਂਜਲੀ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਮੋਗਾ ਦੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲੀਆ, ਕੈਪਟਨ ਅਮਰਜੀਤ ਸਿੰਘ ਨੇ ਸਟੇਜ ਤੇ ਹਾਜਰੀ ਲਵਾਉਂਦੇ ਹੋਏ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸਟੇਜ ਸਕੱਤਰ ਵੱਲੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਦਿਲ ਦੀਆਂ ਗਹਿਰਾਈਆਂ 'ਚੋ ਜੋ ਪਰਿਵਾਰ ਨਾਲ ਹਮਦਰਦੀ ਜਤਾਈ ਗਈ ਹੈ ਉਸ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੈਂ ਆਰਮੀ ਪਰਿਵਾਰ ਨਾਲ ਸਬੰਧ ਰੱਖਦੀ ਹਾਂ ਇਸ ਲਈ ਮੈਂ ਜਾਣਦੀ ਹਾਂ ਕਿ ਜਦੋਂ ਕਿਤੇ ਲੜਾਈ ਲੱਗਦੀ ਜਾਂ ਕਿਸੇ ਪਰਿਵਾਰ ਦਾ ਕੋਈ ਮੈਂਬਰ ਸ਼ਹੀਦ ਹੁੰਦਾ ਹੈ ਤਾਂ ਉਸ ਤੇ ਕੀ ਬੀਤਦੀ ਹੈ।
ਇਸ ਮੌਕੇ ਅਕਾਲ ਅਕੈਡਮੀ ਬੜੂ ਸਾਹਿਬ ਕਾਲੇਕੇ ਤੋਂ ਕੁਲਦੀਪ ਸਿੰਘ ਨੇ ਬੱਚਿਆਂ ਦੀ ਪੜਾਈ ਮੁਫਤ ਕਰਵਾਉਣ ਦਾ ਐਲਾਨ ਕੀਤਾ। ਆਈ.ਏ.ਐਸ ਲਛਮਣ ਸਿੰਘ ਮਲੂਕਾ ਨੇ ਪ੍ਰੀਵਾਰ ਨੂੰ 51,000/- ਰੁਪਏ ਦੀ ਮੱਦਦ ਦਿੱਤੀ। ਪਿਛਲੇ ਦਿਨੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਆਪਣੀ ਇੱਕ ਮਹੀਨੇ ਦੀ ਤਨਖਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸਟੇਜ ਦੀ ਸੇਵਾ ਅਜਮੇਰ ਸਿੰਘ ਨੇ ਬਾਖੂਬੀ ਨਿਭਾਈ ਗਈ।
ਇਸ ਮੌਕੇ ਬਹੁੱਤ ਸਾਰੀਆਂ ਮਾਣਯੋਗ ਸ਼ਖਸ਼ੀਅਤਾਂ ਸਮੇਤ ਮੋਗਾ ਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਵੱਲੋਂ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ, ਮਾਲਵਿਕਾ ਸੂਦ (ਜ਼ਿਲ੍ਹਾ ਮੀਤ-ਪ੍ਰਧਾਨ ਕਾਂਗਰਸ), ਐਮ.ਐਲ.ਏ. ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਐਮ.ਐਲ.ਏ. ਡਾ. ਹਰਜੋਤ ਕਮਲ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਬਲਜਿੰਦਰ ਸਿੰਘ ‘ਮੱਖਣ’ ਬਰਾੜ, ਹਰਮਨਜੀਤ ਸਿੰਘ ਦੀਦਾਰੇਵਾਲਾ (ਜ਼ਿਲ੍ਹਾ ਪ੍ਰਧਾਨ: ਆਮ ਆਦਮੀ ਪਾਰਟੀ ਮੋਗਾ), ਮੈਡਮ ਕਮਲਜੀਤ ਕੌਰ ਮੋਗਾ (ਜ਼ਿਲ੍ਹਾ ਪ੍ਰਧਾਨ: ਆਮ ਆਦਮੀ ਪਾਰਟੀ ਮਹਿਲਾ ਵਿੰਗ), ਇੰਪਰੂਵਮੈਂਟ ਟਰੱਸਟ ਮੋਗਾ ਦੇ ਚੈਅਰਮੈਨ ਦੀਪਕ ਅਰੋੜਾ, ‘ਮਹਿਕ ਵਤਨ ਦੀ’ ਗਰੁੱਪ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਚੇਅਰਮੈਨ ਇੰਦਰਜੀਤ ਸਿੰਘ, ਸਰਪੰਚ ਚਮਕੌਰ ਸਿੰਘ ਰਾਮੂੰਵਾਲਾ, ਸੀਨੀਅਰ ਆਪ ਆਗੂ ਰਿੰਪੀ ਗਰੇਵਾਲ, ਆਪ ਆਗੂ ਅਜੈ ਸ਼ਰਮਾ, ਆਪ ਆਗੂ ਮੈਡਮ ਸੋਨੀਆ ਢੰਡ, ਬਲਕਾਰ ਸਿੰਘ, ਕਰਨੈਲ ਸਿੰਘ, ਸਾਬਕਾ ਪ੍ਰਧਾਨ ਕਰਨਲ ਬਾਬੂ ਸਿੰਘ, ਸੁਰਜੀਤ ਸਿੰਘ, ਸ਼ਹੀਦ ਜੈਮਲ ਸਿੰਘ ਦੇ ਪਿਤਾ ਸ. ਜਸਵੰਤ ਸਿੰਘ ਕੋਟ-ਈਸੇ-ਖਾਂ, ਸਾਬਕਾ ਐਮ.ਐਲ.ਏ. ਹਰੀ ਸਿੰਘ ਖਾਈ, ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਪ੍ਰਧਾਨ ਨਗਰ ਕੌਂਸਲ ਇੰਦਰਜੀਤ ਜੌਲੀ, ਇੱਕਤਰ ਸਿੰਘ ਮਾਣੂਕੇ, ਕੈਪਟਨ ਸੁਰਜੀਤ ਸਿੰਘ ਮਾਣੂਕੇ, ਵਿਸਾਖਾ ਸਿੰਘ ਮਾਣੂਕੇ, ਚੇਅਰਮੈਨ ਅਮਰਜੀਤ ਸਿੰਘ ਲੰਡੇਕੇ, ਗੁਰਬਿੰਦਰ ਸਿੰਘ ਸਿੰਘਾਂਵਾਲਾ, ਕਰਨਲ ਬਲਕਾਰ ਸਿੰਘ, ਕੈਪਟਨ ਬਿੱਕਰ ਸਿੰਘ ਆਦਿ ਮੁੱਖ ਤੌਰ 'ਤੇ ਹਾਜ਼ਰ ਸਨ।