ਜਲੰਧਰ ਦੇ ਕਰਮਬੀਰ ਸਿੰਘ ਬਣੇ ਭਾਰਤੀ ਜਲ ਸੈਨਾ ਦੇ ਮੁਖੀ
Published : May 30, 2019, 12:41 pm IST
Updated : May 30, 2019, 12:41 pm IST
SHARE ARTICLE
Karambir Singh
Karambir Singh

ਐਡਮਿਰਲ ਸੁਨੀਲ ਲਾਂਬਾ ਦੀ ਥਾਂ ਸੰਭਾਲਣਗੇ ਅਹਿਮ ਅਹੁਦਾ

ਜਲੰਧਰ- ਭਾਰਤੀ ਜਲ ਸੈਨਾ ਦੀ ਕਮਾਨ ਹੁਣ ਮੂਲ ਰੂਪ ਨਾਲ ਜਲੰਧਰ ਦੇ ਰਹਿਣ ਵਾਲੇ ਕਰਮਬੀਰ ਸਿੰਘ ਦੇ ਹੱਥ ਹੋਵੇਗੀ। ਫੌਜੀ ਟ੍ਰਿਬਿਊਨਲ ਨੇ ਬੁੱਧਵਾਰ ਨੂੰ ਵਾਇਸ ਐਡਮਿਰਲ ਕਰਮਬੀਰ ਸਿੰਘ ਨੂੰ ਜਲ-ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲਣ ਦੀ ਇਜਾਜ਼ਤ ਦੇ ਦਿਤੀ ਹੈ। ਟ੍ਰਿਬਿਊਨਲ ਨੇ ਕਰਮਬੀਰ ਸਿੰਘ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਇਕ ਅਪੀਲ 'ਤੇ ਸੁਣਵਾਈ 7 ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੋਈ ਹੈ।

Indian NavyIndian Navy

ਅੰਡੇਮਾਨ ਤੇ ਨਿਕੋਬਾਰ ਕਮਾਨ ਦੇ ਕਮਾਂਡਰ ਇਨ ਚੀਫ਼ ਵਾਇਸ ਐਡਮਿਰਲ ਬਿਮਲ ਵਰਮਾ ਨੇ ਇਹ ਏਐਫ਼ਟੀ ਵਿਚ ਅਪੀਲ ਦਾਇਰ ਕਰਕੇ ਆਪਣੀ ਸੀਨੀਅਰਤਾ ਨੂੰ ਅਣਗੌਲਿਆ ਕਰਦਿਆਂ ਕਰਮਬੀਰ ਸਿੰਘ ਨੂੰ ਨਵਾਂ ਜਲ-ਸੈਲਾ ਮੁਖੀ ਨਿਯੁਕਤ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਹੋਈ ਹੈ। ਜਿਸ ਦੀ ਸੁਣਵਾਈ 17 ਜੁਲਾਈ ਨੂੰ ਹੋਵੇਗੀ। ਰੱਖਿਆ ਮੰਤਰਾਲਾ ਵਲੋਂ 23 ਮਾਰਚ ਨੂੰ ਅਗਲੇ ਜਲ ਸੈਨਾ ਮੁਖੀ ਵਜੋਂ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਸੀ।

Sunil LambaSunil Lamba

ਵਾਈਸ ਐਡਮਿਰਲ ਕਰਮਬੀਰ ਸਿੰਘ ਇਸ ਸਮੇਂ ਵਿਸਾਖਾਪਟਨਮ ਵਿਚ ਪੂਰਬੀ ਕਮਾਨ ਦੇ ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ ਦੇ ਤੌਰ 'ਤੇ ਤਾਇਨਾਤ ਹਨ। ਕਰਮਬੀਰ ਸਿੰਘ ਮੌਜੂਦਾ ਜਲ ਸੈਨਾ ਮੁਖੀ ਸੁਨੀਲ ਲਾਂਬਾ ਦੀ ਥਾਂ ਲੈਣਗੇ ਕਿਉਂਕਿ ਸੁਨੀਲ ਲਾਂਬਾ 31 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਲਾਂਬਾ ਨੇ ਇਹ ਅਹੁਦਾ 3 ਸਾਲ ਪਹਿਲਾਂ ਮਈ 2016 ਵਿਚ ਸੰਭਾਲਿਆ ਸੀ। ਦੇਸ਼ ਦੇ 24ਵੇਂ ਜਲ ਸੈਨਾ ਮੁਖੀ ਬਣਨ ਜਾ ਰਹੇ ਕਰਮਬੀਰ ਸਿੰਘ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਰਹੇ ਹਨ।

Karambir Singh has been honored with many prestigious awards.Karambir Singh has been honored with many prestigious awards.

ਉਹ ਜੁਲਾਈ 1980 ਵਿਚ ਭਾਰਤੀ ਜਲ ਸੈਨਾ ਨਾਲ ਜੁੜੇ ਸਨ। ਐਨਡੀਏ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਮਹਾਰਾਸ਼ਟਰ ਦੇ ਬਾਰਨੋਸ ਸਕੂਲ, ਦੇਵਲਾਲੀ ਤੋਂ ਗ੍ਰੈਜੂਏਸ਼ਨ ਦੀ ਸਿੱਖਿਆ ਹਾਸਲ ਕੀਤੀ ਸੀ। ਮੂਲ ਰੂਪ ਤੋਂ ਜਲੰਧਰ ਦੇ ਰਹਿਣ ਵਾਲੇ ਕਰਮਬੀਰ ਸਿੰਘ ਨੇ ਦੇਸ਼ ਦੇ ਕਈ ਸ਼ਹਿਰਾਂ ਵਿਚੋਂ ਸਿੱਖਿਆ ਹਾਸਲ ਕੀਤੀ ਕਿਉਂਕਿ ਉਨ੍ਹਾਂ ਦੇ ਪਿਤਾ ਖ਼ੁਦ ਭਾਰਤੀ ਹਵਾਈ ਫ਼ੌਜ ਵਿਚ ਤਾਇਨਾਤ ਸਨ ਜੋ ਵਿੰਗ ਕਮਾਂਡਰ ਵਜੋਂ ਸੇਵਾਮੁਕਤ ਹੋਏ ਸਨ।

INS Vijaydurg (K71)INS Vijaydurg (K71)

ਆਪਣੇ 37 ਸਾਲ ਦੇ ਲੰਬੇ ਕਾਰਜਕਾਲ ਵਿਚ ਕਰਮਬੀਰ ਸਿੰਘ ਨੂੰ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। 2018 ਵਿਚ ਉਨ੍ਹਾਂ ਨੂੰ ਸ਼ਾਨਦਾਰ ਸੇਵਾ ਬਦਲੇ ਅਤਿ ਵਿਸ਼ਿਸਟ ਸੇਵਾ ਮੈਡਲ ਅਤੇ ਪਰਮ ਵਿਸ਼ਿਸਟ ਸੇਵਾ ਮੈਡਲ ਨਾਲ ਨਿਵਾਜ਼ਿਆ ਗਿਆ ਸੀ।

INS RanaINS Rana

ਇੰਡੀਅਨ ਕੋਸਟ ਗਾਰਡ ਸ਼ਿਪ ਚਾਂਦਬੀਬੀ, ਲੜਾਕੂ ਜਲ ਬੇੜੇ ਆਈਐਨਐਸ ਵਿਜੈਦੁਰਗ ਤੋਂ ਇਲਾਵਾ ਆਈਐਨਐਸ ਰਾਣਾ ਅਤੇ ਆਈਐਨਐਸ ਦਿੱਲੀ ਵਰਗੇ 4 ਵੱਡੇ ਬੇਹੱਦ ਅਹਿਮ ਜਹਾਜ਼ ਉਨ੍ਹਾਂ ਦੇ ਕੰਟਰੋਲ ਵਿਚ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੈਲੀਕਾਪਟਰ ਉਡਾਉਣ ਦਾ ਵੀ ਚੰਗਾ ਤਜਰਬਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement