ਰੂਚੀ ਸੋਇਆ ਨੂੰ ਖਰੀਦਣ ਲਈ ਪੰਤਜਲੀ ਨੇ ਪੀਐਸਬੀ ਤੋਂ ਮੰਗਿਆ ਕਰਜ਼ਾ
Published : May 30, 2019, 2:04 pm IST
Updated : May 30, 2019, 3:14 pm IST
SHARE ARTICLE
Baba Ram Dev
Baba Ram Dev

ਪਤੰਜਲੀ ਆਯੁਰਵੇਦ ਨੇ ਰੂਚੀ ਸੋਇਆ ਕਰੋੜ ‘ਚ ਹੋ ਰਿਹਾ ਹੈ...

ਨਵੀਂ ਦਿੱਲੀ : ਪਤੰਜਲੀ ਆਯੁਰਵੇਦ ਨੇ ਰੂਚੀ ਸੋਇਆ ਕਰੋੜ ‘ਚ ਹੋ ਰਿਹਾ ਹੈ। ਸੂਤਰਾਂ ਨੇ ਦੱਸਆ ਕਿ ਕੰਪਨੀ ਅੱਜ ਸਾਲ ਲਈ ਕਰਜ਼ ਲੈਣਾ ਚਾਹੁੰਦੀ ਹੈ ਅਤੇ ਉਸ ਨੇ ਐਸਬਬੀਆਈ, ਪੀਐਨਬੀ, ਬੈਂਕ ਆਫ਼ ਬੜੌਦਾ, ਯੂਨੀਅਨ ਬੈਂਕ ਅਤੇ ਜੇਐਂਡ ਕੇ ਬੈਂਕ ਨਾਲ ਸੰਪਰਕ ਸਾਧਿਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ 3700 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਬੈਂਕਾਂ ਤੋਂ ਲੈਣਾ ਚਾਹੁੰਦੀ ਹੈ ਅਤੇ 600 ਕਰੋੜ ਰੁਪਏ ਦਾ ਇੰਤਜ਼ਾਮ ਉਹ ਆਪਣੇ ਪੱਧਰ ‘ਤੇ ਕਰੇਗੀ। ਇਕ ਸੂਤਰ ਨੇ ਕਿਹਾ ਕਿ ਬੈਂਕ ਤੋਂ ਫੰਡ ਲਈ ਗੱਲਬਾਤ ਆਖਰੀ ਦੌਰ ‘ਚ ਹੈ ਅਤੇ ਛੇਤੀ ਤੋਂ ਛੇਤੀ ਹੀ ਵਿਆਹ ਦਰ ਵੀ ਫਾਈਨਲ ਹੋ ਜੋਵੇਗੀ।

ਪਤੰਜਲੀ ਨੇ ਪਹਿਲਾਂ ਕਰਜ਼ ਲਈ ਨਾਨ-ਬੈਂਕਿੰਗ ਚੈਨਲ ਨਾਲ ਸੰਪਰਕ ਕੀਤਾ ਸੀ ਪਰ ਨਿਵੇਸ਼ਕਾਂ ਦੇ ਜ਼ਿਆਦਾ ਡਿਸਕਲੋਜ਼ਰ ਦੀ ਮੰਗ ਕਰਨ ‘ਤੇ ਉਹ ਪਿੱਛੇ ਹਟ ਗਈ। ਇਸ ਖ਼ਬਰ ਦੇ ਬਾਰੇ ‘ਚ ਪੁੱਛੇ ਗਏ ਸਵਾਲਾਂ ਦੇ ਪੰਤਜਲੀ, ਐਸਬੀਆਈ ਬੈਂਕ ਆਫ਼ ਬੜੌਦਾ, ਯੂਨੀਅਨ ਬੈਂਕ ਅਤੇ ਜੇ ਐਂਡ ਕੇ ਬੈਂਕ ਨੇ ਜਵਾਬ ਨਹੀਂ ਦਿੱਤਾ। ਪਤੰਜਲੀ ਨੇ ਇੰਸਾਲਵੈਂਸੀ ਆਕਸ਼ਨ ‘ਚ ਰੂਚੀ ਸੋਇਆ ਨੂੰ ਖਰੀਦਿਆ ਹੈ, ਜਿਸ ‘ਤੇ 9300 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਹੈ। ਇਸ ‘ਚੋਂ 1800 ਕਰੋੜ ਰੁਪਏ ਦਾ ਸਭ ਤੋਂ ਜ਼ਿਆਦਾ ਐਕਸਪੋਜ਼ਰ ਐਸਬੀਆਈ ਦਾ ਹੈ।

ਇਸ ਤੋਂ ਬਾਅਦ ਸੈਂਟਰਲ ਬੈਂਕ ਆਫ਼ ਇੰਡੀਆ ਦਾ ਐਕਸਪੋਜ਼ਰ 816 ਕਰੋੜ ਅਤੇ ਪੀਐਨਬੀ ਦਾ 743 ਕਰੋੜ ਰੁਪਏ ਹੈ. ਉਂਝ ਪਿਛਲੇ ਸਾਲ ਅਗਸਤ ਵਿਚ ਰੂਚੀ ਸੋਇਆ ਲਈ ਸਭ ਤੋਂ ਉੱਚ ਬੋਲੀ ਅਡਾਨੀ ਵਿਲਮਰ ਨੇ ਲਗਾਈ ਸੀ। ਉਦੋਂ ਪਤੰਲੀ ਪਤੰਜਲੀ ਨਾਲ ਉਸ ਦਾ ਸਖ਼ਤ ਮੁਕਾਬਲਾ ਹੋਇਆ ਸੀ। ਹਾਲਾਂਕਿ ਦਸੰਬਰ 2018 ਵਿਚ ਅਡਾਨੀ ਵਿਲਮਰ ਨੇ ਰੂਚੀ ਸੋਇਆ ਦੇ ਰੈਜ਼ੋਲੂਸ਼ਨ ਪ੍ਰੋਫੈਸ਼ਨਲ ਨੂੰ ਲੈ ਕੇ ਚਿੱਠੀ ਲਿਖ ਕੇ ਕਿਹਾ ਸੀ ਇੰਸਾਲਵੈਂਸੀ ਪ੍ਰੋਸੈਸ ਵਿਚ ਦੇਰ ਦੇ ਚੱਲਦੇ ਕੰਪਨੀ ਦੀ ਸੰਪਤੀ ਪ੍ਰਭਾਵਿਤ ਹੋ ਰਹੀ ਹੈ।

ਅਡਾਨੀ ਵਿਲਮਰ ਦੇ ਬਾਹਰ ਨਿਕਲਣ ਤੋਂ ਬਾਅਦ ਰੂਚੀ ਸੋਇਆ ਦੀ ਰੇਸ ਵਿਚ ਸਿਰਫ਼ ਪਤੰਜਲੀ ਬਚ ਗਈ ਸੀ। ਉਸ ਨੇ ਅਪ੍ਰੈਲ ‘ਚ ਬੋਲੀ 200 ਕਰੋੜ ਰੁਪਏ ਵਧਾ ਕੇ 4350 ਕਰੋੜ ਰੁਪਏ ਕਰ ਦਿੱਤੀ ਸੀ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement