
ਪੰਜਾਬ ਵਿਚ ਟਿਕ-ਟਾਕ ਨੇ ਇਕ ਵਿਛੜੇ ਵਿਅਕਤੀ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਪਰਿਵਾਰ ਨਾਲ ਮਿਲਾਉਣ ਵਿਚ ਮਦਦ ਕੀਤੀ ਹੈ।
ਚੰਡੀਗੜ੍ਹ: ਪੰਜਾਬ ਵਿਚ ਟਿਕ-ਟਾਕ ਨੇ ਇਕ ਵਿਛੜੇ ਵਿਅਕਤੀ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਪਰਿਵਾਰ ਨਾਲ ਮਿਲਾਉਣ ਵਿਚ ਮਦਦ ਕੀਤੀ ਹੈ। ਇਸ ਕੰਮ ਵਿਚ ਪੰਜਾਬ ਪੁਲਿਸ ਦੇ ਜਵਾਨ ਦੇ ਟਿਕ-ਟਾਕ ਵੀਡੀਓ ਨੇ ਵੱਡੀ ਭੂਮਿਕਾ ਨਿਭਾਈ ਹੈ।
Photo
ਜਵਾਨ ਨੇ ਪਰਿਵਾਰ ਤੋਂ ਵਿਛੜੇ ਇਕ ਵਿਅਕਤੀ ਦੀ ਗੱਲਬਾਤ ਦੀ ਵੀਡੀਓ ਮਾਰਚ ਵਿਚ ਸ਼ੇਅਰ ਕੀਤੀ ਸੀ। ਟਿਕ-ਟਾਕ ਵੀਡੀਓ ਬਣਾਉਣ ਦਾ ਮਕਸਦ ਲੋਕਾਂ ਨੂੰ ਪੀੜਤ ਵਿਅਕਤੀ ਦੀ ਮਦਦ ਲਈ ਅਪੀਲ ਕਰਨਾ ਸੀ। ਬੋਲਣ ਅਤੇ ਸੁਣਨ ਤੋਂ ਅਸਮਰੱਥ ਵਿਅਕਤੀ ਟਿਕ-ਟਾਕ ਵੀਡੀਓ ਦੀ ਮਦਦ ਨਾਲ ਤੇਲੰਗਾਨਾ ਵਿਚ ਅਪਣੇ ਪਰਿਵਾਰ ਨੂੰ ਦੁਬਾਰਾ ਮਿਲ ਸਕਿਆ ਹੈ।
Photo
ਦਰਅਸਲ ਪੰਜਾਬ ਪੁਲਿਸ ਦੇ ਇਕ ਜਵਾਨ ਨੇ ਇਸ ਵਿਅਕਤੀ ਦੀ ਵੀਡੀਓ ਬਣਾਈ ਸੀ। ਵੀਡੀਓ ਵਿਚ ਪੁਲਿਸ ਜਵਾਨ ਅਜੈਬ ਸਿੰਘ ਨੂੰ ਲੁਧਿਆਣਾ ਦੇ ਇਕ ਫਲਾਈਓਵਰ ਦੇ ਹੇਠਾਂ ਲਾਪਤਾ ਵਿਅਕਤੀ ਨੂੰ ਭੋਜਨ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਪੁਲਿਸ ਦੇ ਜਵਾਨ ਨੇ ਬੋਲਣ ਅਤੇ ਸੁਣਨ ਤੋਂ ਅਸਮਰੱਥ ਤੇਲੰਗਾਨਾ ਨਿਵਾਸੀ ਦੀ ਵੀਡੀਓ ਬਣਾ ਲਈ।
Photo
ਅਜੈਬ ਸਿੰਘ ਨਾਂਅ ਦੇ ਪੁਲਿਸ ਕਾਂਸਟੇਬਲ ਨੇ ਮਾਰਚ ਵਿਚ ਇਸ ਵਿਅਕਤੀ ਦੀ ਵੀਡੀਓ ਸਟ੍ਰੀਮਿੰਗ ਪਲੇਟਫਾਰਮ 'ਤੇ ਪੋਸਟ ਕੀਤੀ ਸੀ। ਉਸ ਨੂੰ ਉਮੀਦ ਸੀ ਕਿ ਲੋਕ ਵੀਡੀਓ ਦੇਖ ਕੇ ਇਸ ਵਿਅਕਤੀ ਦੀ ਮਦਦ ਕਰਨਗੇ। ਆਖਿਰਕਾਰ ਉਸ ਦੀ ਉਮੀਦ ਪੂਰੀ ਹੋ ਗਈ।
Photo
ਵਿਅਕਤੀ ਦੇ ਇਕ ਦੋਸਤ ਨੇ ਵੀਡੀਓ ਦੇਖ ਕੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ। ਉਸ ਦੇ ਦੋਸਤ ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ। ਇਸ ਤਰ੍ਹਾਂ ਪੁਲਿਸ ਨੇ ਵਿਛੜੇ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਉਣ ਵਿਚ ਮਦਦ ਕੀਤੀ। ਖ਼ਬਰਾਂ ਮੁਤਾਬਕ ਇਹ ਵਿਅਕਤੀ ਪਰਿਵਾਰ ਤੋਂ ਵੱਖ ਹੋ ਕੇ 2018 ਤੋਂ ਲੁਧਿਆਣਾ ਆ ਗਿਆ ਸੀ।