ਮੈਦਾਨ 'ਚ ਪਈ ਬਿਜਲੀ ਦੀ ਟੁੱਟੀ ਤਾਰ ਤੋਂ ਲੱਗਿਆ ਕਰੰਟ
ਫਗਵਾੜਾ : ਫਗਵਾੜਾ ਅਧੀਨ ਪੈਂਦੇ ਪਿੰਡ ਚੱਕ ਪੰਡੋਰੀ 'ਚ ਸਕੂਲ ਦੇ ਮੈਦਾਨ 'ਚ ਕ੍ਰਿਕਟ ਖੇਡਦੇ ਸਮੇਂ ਕਰੰਟ ਲੱਗਣ ਨਾਲ 13 ਸਾਲਾ ਲੜਕੇ ਦੀ ਮੌਤ ਹੋ ਗਈ। ਜਿਸ 'ਤੇ ਘਰ 'ਚ ਹਫੜਾ-ਦਫੜੀ ਮਚ ਗਈ। ਮ੍ਰਿਤਕ ਬੱਚੇ ਦੀ ਪਛਾਣ ਗੌਤਮ ਵਜੋਂ ਹੋਈ ਹੈ।
ਗੌਤਮ ਦੇ ਭਰਾ ਤਰੁਣਵੀਰ ਨੇ ਦਸਿਆ ਕਿ ਉਸ ਦਾ ਭਰਾ ਦੂਜੇ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਉਸ ਨੂੰ ਜ਼ਮੀਨ 'ਤੇ ਪਈ ਬਿਜਲੀ ਦੀ ਟੁੱਟੀ ਤਾਰ ਤੋਂ ਕਰੰਟ ਲੱਗ ਗਿਆ। ਜਿਸ ਤੋਂ ਬਾਅਦ ਗੌਤਮ ਨੂੰ ਹਸਪਤਾਲ 'ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਇਹ ਵੀ ਪੜ੍ਹੋ: ਪਾਕਿਸਤਾਨ ਦੀ ਜੇਲ 'ਚ ਭਾਰਤੀ ਮਛੇਰੇ ਦੀ ਹੋਈ ਮੌਤ, ਦੋ ਮਹੀਨਿਆਂ 'ਚ ਚੌਥੀ ਘਟਨਾ
ਮੁਹੱਲਾ ਵਾਸੀਆਂ ਨੇ ਦਸਿਆ ਕਿ ਹਨ੍ਹੇਰੀ ਆਉਣ ਕਾਰਨ 2-3 ਦਿਨ ਪਹਿਲਾਂ ਬਿਜਲੀ ਦੀ ਤਾਰ ਟੁੱਟ ਗਈ ਸੀ, ਜਿਸ ਬਾਰੇ ਸਰਪੰਚ ਨੂੰ ਵੀ ਦਸਿਆ ਗਿਆ ਸੀ ਪਰ ਸਰਪੰਚ ਦੀ ਅਣਗਹਿਲੀ ਕਾਰਨ ਉਕਤ ਤਾਰ ਦੀ ਮੁਰੰਮਤ ਨਹੀਂ ਕਰਵਾਈ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਅਜਿਹੇ ਹਾਦਸੇ ਵਾਪਰ ਚੁਕੇ ਹਨ। ਉਨ੍ਹਾਂ ਨੇ ਪੀੜਤ ਪਰਵਾਰ ਨੂੰ ਆਰਥਕ ਮਦਦ ਦੇਣ ਦੀ ਮੰਗ ਕੀਤੀ ਹੈ।