ਪੰਜਾਬ 'ਵਰਸਟੀ ਵਲੋਂ ਛੇੜਖ਼ਾਨੀ ਕਰਨ ਵਾਲੇ ਇਕ ਹੋਰ ਅਧਿਆਪਕ ਨੂੰ ਤੋਰਨ ਦੀ ਤਿਆਰੀ
Published : Jun 30, 2018, 12:30 pm IST
Updated : Jun 30, 2018, 12:30 pm IST
SHARE ARTICLE
Punjab University
Punjab University

ਪੰਜਾਬ ਯੂਨੀਵਰਸਟੀ ਵਲੋਂ ਛੇੜਖ਼ਾਨੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਇਕ ਹੋਰ ਅਧਿਆਪਕ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਬਾਰੇ ਸਮਾਚਾਰ ਹੈ ਹਾਲਾਂਕਿ ਇਸ ਦਾ ....

ਚੰਡੀਗੜ੍ਹ, ਪੰਜਾਬ ਯੂਨੀਵਰਸਟੀ ਵਲੋਂ ਛੇੜਖ਼ਾਨੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਇਕ ਹੋਰ ਅਧਿਆਪਕ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਬਾਰੇ ਸਮਾਚਾਰ ਹੈ ਹਾਲਾਂਕਿ ਇਸ ਦਾ ਫ਼ੈਸਲਾ 8 ਜੁਲਾਈ ਦੀ ਸੈਨੇਟ ਬੈਠਕ ਵਿਚ ਹੋਣਾ ਹੈ। ਸੈਕਟਰ-25 ਦੇ ਡਾ. ਹਰਬੰਸ ਸਿੰਘ ਡੈਂਟਲ ਵਿਗਿਆਨ ਸੰਸਥਾ ਦੇ ਇਸ ਅਧਿਆਪਕ 'ਤੇ ਕਾਫ਼ੀ ਗੰਭੀਰ ਦੋਸ਼ ਹਨ। ਇਕ ਤੋਂ ਵੱਧ ਲੜਕੀਆਂ ਨੇ ਇਸ ਅਧਿਆਪਕ 'ਤੇ ਛੇੜਖਾਨੀ, ਅਸ਼ਲੀਲ ਸੁਨੇਹੇ ਭੇਜਣ ਦੇ ਦੋਸ਼ ਲਾਏ ਹਨ। ਇਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਵਾਲੀ ਪੰਜਾਬ ਯੂਨੀਵਰਸਟੀ ਦੀ ਸਰੀਰਕ ਸ਼ੋਸ਼ਣ ਵਿਰੋਧੀ ਕਮੇਟੀ ਨੇ ਅਪਣੀ ਰੀਪੋਰਟ ਵਿਚ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। 

ਇਸ ਤੋਂ ਪਹਿਲਾਂ ਪਿਛਲੀ ਸੈਨੇਟ ਬੈਠਕ ਜੋ ਮਈ ਮਹੀਨੇ ਹੋਈ ਸੀ, ਉਸ ਵਿਚ ਯੂਨੀਵਰਸਟੀ ਦੇ ਇਕ ਹੋਰ ਅਧਿਆਪਕ ਡਾ. ਕੋਮਲ ਸਿੰਘ ਨੂੰ ਛੇੜਖਾਨੀ ਦਾ ਦੋਸ਼ੀ ਕਰਾਰ ਦਿੰਦਿਆਂ ਉਸ ਨੂੰ ਬਰਖ਼ਾਸਤ ਕਰ ਦਿਤਾ ਸੀ। ਹਾਲਾਂਕਿ ਕੁੱਝ ਮੈਂਬਰਾਂ ਨੇ ਉਸ ਨਾਲ ਥੋੜ੍ਹੀ ਰਿਆਇਤ ਕਰਨ ਦੀ ਗੁਜ਼ਾਰਿਸ਼ ਕੀਤੀ ਸੀ, ਜਿਸ ਕਾਰਨ ਉਸ ਨੂੰ ਕਿਸੇ ਹੋਰ ਯੂਨੀਵਰਸਟੀ ਵਿਚ ਨੌਕਰੀ ਕਰਨ ਦੀ ਖੁਲ੍ਹ ਦਿਤੀ ਗਈ। 

ਵੀ.ਸੀ. ਖ਼ੁਦ ਸ਼ੱਕ ਦੇ ਘੇਰੇ 'ਚ : ਉਪਰੋਕਤ ਦੋ ਅਧਿਆਪਕਾਂ ਤੋਂ ਇਲਾਵਾ ਮੌਜੂਦਾ ਵੀ.ਸੀ. ਪ੍ਰੋ. ਅਰੁਨ ਗਰੋਵਰ ਵੀ ਅਜਿਹੇ ਹੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਪੂਟਾ ਪ੍ਰਧਾਨ ਨੇ ਉਸ ਵਿਰੁਧ ਦੋਸ਼ ਲਾਏ ਹੋਏ ਹਨ। ਭਾਵੇਂ ਕਈ ਕਮੇਟੀਆਂ ਨੇ ਪ੍ਰੋ. ਗਰੋਵਰ ਨੂੰ ਕਲੀਨ ਚਿੱਟ ਦਿਤੀ ਹੋਈ ਹੈ ਪਰ ਪ੍ਰਭਾਵਤ ਮਹਿਲਾ ਅਧਿਆਪਕ ਦੀ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਕਿਸੇ ਬਾਹਰੀ ਏਜੰਸੀ ਤੋਂ ਹੀ ਕਰਵਾਈ ਜਾਵੇ। ਇਸ ਮਹਿਲਾ ਅਧਿਆਪਕ ਨੇ ਚਾਂਸਲਰ ਦਫ਼ਤਰ ਤਕ ਵੀ ਪਹੁੰਚ ਕੀਤੀ ਹੈ ਪਰ ਮਾਮਲਾ ਪਿਛਲੇ ਕਈ ਸਾਲਾਂ ਤੋ ਲਟਕ ਰਿਹਾ ਹੈ। 

ਪੂਟਾ ਸਖ਼ਤ ਸਜ਼ਾ ਦੇ ਹੱਕ ਵਿਚ: ਪੰਜਾਬ ਯੂਨੀਵਰਸਟੀ ਅਧਿਆਪਕ ਐਸੋਸੀਏਸ਼ਨ (ਪੂਟਾ) ਵੀ ਦੋਸ਼ੀ ਅਧਿਆਪਕ ਨੂੰ ਸਖ਼ਤ ਸਜ਼ਾ ਦੇ ਹੱਕ ਵਿਚ ਖੜੀ ਹੈ। ਪੂਟਾ ਪ੍ਰਧਾਨ ਪ੍ਰੋ. ਰਜੇਸ਼ ਗਿੱਲ ਨੇ ਦਸਿਆ ਕਿ ਪੂਟਾ ਦੇ ਸਕੱਤਰ ਪ੍ਰੋ. ਗੋਸਵਾਮੀ ਪਹਿਲਾਂ ਹੀ ਕਹਿ ਚੁਕੇ ਹਨ ਕਿ ਜੇਕਰ ਡਾ. ਕੋਮਲ ਸਿੰਘ ਨੂੰ ਬਰਖ਼ਾਸਤ ਕੀਤਾ ਜਾ ਸਕਦਾ ਹੈ ਤਾਂ ਡੈਂਟਲ ਕਾਲਜ ਦੇ ਇਸ ਅਧਿਆਪਕ ਨੂੰ ਤਾਂ ਵੱਡੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਪਰ ਗਿੱਲ ਨੇ ਇਸ ਗੱਲ 'ਤੇ ਗਿਲਾ ਵੀ ਪ੍ਰਗਟ ਕੀਤਾ ਕਿ ਅਹੁਦਾ ਵੇਖ ਕੇ ਹੀ ਕਾਰਵਾਈ ਕੀਤੀ ਜਾ ਰਹੀ ਹੈ।

ਸਿਰਫ਼ ਅਧਿਆਪਕਾਂ ਨੂੰ ਹੀ ਸਜ਼ਾ ਦਿਤੀ ਜਾ ਰਹੀ ਹੈ। ਹਾਲਾਂਕਿ ਵੀ.ਸੀ. 'ਤੇ ਵੀ ਅਜਿਹੇ ਦੋਸ਼ ਹਨ। ਦੂਜਾ ਇਕ ਅਧਿਕਾਰੀ ਦੇ ਮੁੰਡੇ ਨੇ ਇਕ ਲੜਕੀ ਨਾਲ ਬਦਤਮੀਜੀ ਕੀਤੀ, ਉਸ ਲੜਕੇ 'ਤੇ ਕੋਈ ਕਾਰਵਾਈ ਨਹੀਂ ਹੋਈ, ਉਲਟਾ ਪੀੜਤ ਲੜਕੀ ਦੀ ਪੀ.ਐਚ.ਡੀ. ਰਜਿਸਟਰੇਸ਼ਨ ਖ਼ਤਰੇ 'ਚ ਪੈ ਗਈ ਸੀ। 
ਕੇਸ ਬਾਰੇ ਪਤਾ ਨਹੀਂ : ਜਿਸ ਮਹਿਲਾ ਅਧਿਆਪਕ ਨੇ ਪ੍ਰੋ. ਗਰੋਵਰ 'ਤੇ ਦੋਸ਼ ਲਾਏ ਹਨ ਉਸ ਨੇ ਦਸਿਆ ਕਿ ਉਨ੍ਹਾਂ ਨੂੰ ਖ਼ੁਦ ਪਤਾ ਨਹੀਂ ਕਿ ਕੇਸ਼ ਦਾ ਕੀ ਬਣ ਰਿਹਾਹੈ। ਉਨ੍ਹਾਂ ਅਪਣੀ ਮੰਗ ਫਿਰ ਦੁਹਰਾਈ ਕਿ ਕੇਸ ਦੀ ਨਿਰਪੱਖ ਜਾਂਚ ਕਿਸੇ ਬਾਹਰਲੀ ਏਜੰਸੀ ਤੋਂ ਕਰਵਾਈ ਜਾਵੇ। 

ਇਸ ਮਾਮਲੇ ਬਾਰੇ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਦੇ ਅਧਿਆਪਕ ਪ੍ਰੋ. ਇੰਦਰਜੀਤ ਸਿੰਘ ਸੰਧੂ ਦਾ ਵੀ ਕਹਿਣਾ ਹੈ ਕਿ ਦੋਸ਼ੀ ਅਧਿਅਪਾਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਸਮਾਜ ਵਿਚ ਅਧਿਆਪਕ ਦੇ ਰੁਤਸੇ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM
Advertisement