
ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਟਿਕਰੀ ਬਾਰਡਰ 'ਤੇ ਪਹੁੰਚੇ ਕਿਸਾਨ ਦੀ ਹੋਈ ਮੌਤ।
ਤਪਾ ਮੰਡੀ: ਕੇਂਦਰ (Central Government) ਦੇ ਖੇਤੀ ਕਾਨੂੰਨਾ (Farm Laws) ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ (Delhi Border) 'ਤੇ ਜਾਰੀ ਕਿਸਾਨ ਅੰਦੋਲਨ (Farmers Protest) 'ਚ ਪਿੰਡ ਤਪਾ (Tapa) ਦੇ ਨਜ਼ਦੀਕੀ ਪਿੰਡ ਮਹਿਤਾ (Mehta) ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਿਸਾਨ ਰਜਿੰਦਰ ਕੁਮਾਰ (Rajinder Kumar) ਹਫਤਾ ਕੁ ਪਹਿਲਾਂ ਇਸ ਸੰਘਰਸ਼ 'ਚ ਸ਼ਾਮਲ ਹੋਇਆ ਸੀ। ਉਕਤ ਕਿਸਾਨ ਬੀਕੇਯੂ ਉਗਰਾਹਾਂ (BKU Ugrahan) ਜਥੇਬੰਦੀ ਦਾ ਵਰਕਰ ਦੱਸਿਆ ਜਾ ਰਿਹਾ ਹੈ।
ਹੋਰ ਪੜ੍ਹੋ: ਪਟਵਾਰੀ ਦੀਆਂ 1152 ਅਸਾਮੀਆਂ 'ਤੇ ਭਰਤੀ ਲਈ 2.33 ਲੱਖ ਅਰਜ਼ੀਆਂ, 8 ਅਗਸਤ ਨੂੰ ਹੋਵੇਗੀ ਪ੍ਰੀਖਿਆ
PHOTO
ਬੀਤੀ ਰਾਤ ਉਸਨੂੰ ਦਿਲ ਦਾ ਦੌਰਾ ਪੈਣ ਤੋਨ ਬਾਅਦ ਕਿਸਾਨ ਆਗੂਆਂ ਨੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਲੇ ਖੇਤੀ ਕਾਨੂੰਨਾ ਦੇ ਰੱਦ ਨਾ ਹੋਣ ਕਾਰਨ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ ਅਤੇ ਲਗਾਤਾਰ ਕਿਸਾਨੀ ਸੰਘਰਸ਼ 'ਚ ਸ਼ਾਮਲ ਹੁੰਦਾ ਰਹਿੰਦਾ ਸੀ।
ਹੋਰ ਪੜ੍ਹੋ: ਗਾਇਕ ਦੀਪ ਢਿੱਲੋਂ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਲੜਕੀ ਦੀ ਮਦਦ ਲਈ ਕੀਤੀ ਲੋਕਾਂ ਨੂੰ ਅਪੀਲ
Farmers Protest
ਹੋਰ ਪੜ੍ਹੋ: ਦਿੱਲੀ ਪਹੁੰਚ ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ, Tweet ਕਰ ਦਿੱਤੀ ਜਾਣਕਾਰੀ
ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਅਜੇ ਵੀ ਜਾਰੀ ਹੈ। ਪਹਿਲਾਂ ਵੀ ਇਸ ਸੰਘਰਸ਼ 'ਚ ਸ਼ਾਮਲ ਹੋਏ ਕਈ ਕਿਸਾਨਾਂ ਦੀ ਮੌਤ ਹੋਈ ਹੈ।