
ਪੰਜਾਬ ਦੇ ਸਰਬੋਤਮ ਸਿਆਸਤਦਾਨ ਦਾ ਮਿਲਿਆ ਸੀ ਖ਼ਿਤਾਬ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ 73 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੀ.ਜੀ.ਆਈ. ਚੰਡੀਗੜ੍ਹ 'ਚ ਅੱਜ ਸਵੇਰੇ 11 ਵਜੇ ਆਖ਼ਰੀ ਸਾਹ ਲਿਆ। ਦਸਿਆ ਜਾ ਰਿਹਾ ਹੈ ਕਿ ਉਹ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਬੀਰ ਦਵਿੰਦਰ ਸਿੰਘ ਦੇ ਫੂਡ ਪਾਈਪ ਵਿਚ ਕੈਂਸਰ ਪਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਬੀਰ ਦਵਿੰਦਰ ਸਿੰਘ ਦਾ ਅੰਤਮ ਸਸਕਾਰ ਪਟਿਆਲਾ ਵਿਖੇ ਹੀ ਹੋਵੇਗਾ। ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਪੰਜਾਬ ਦੀ ਵਿਧਾਨ ਸਭਾ ਵਿਚ 2003 ਤੋਂ 2004 ਤਕ ਡਿਪਟੀ ਸਪੀਕਰ ਵੀ ਰਹੇ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦਿਹਾਂਤ
ਸਿਆਸੀ ਸਫ਼ਰ ’ਤੇ ਨਜ਼ਰ
ਬੀਰ ਦਵਿੰਦਰ ਸਿੰਘ ਨੂੰ ਇਕ ਚੰਗੇ ਸਿਆਸਤਦਾਨ ਹੋਣ ਦੇ ਨਾਲ-ਨਾਲ ਪੰਜਾਬ ਦੇ ਹੱਕਾਂ ਦੀ ਗੱਲ ਚੁੱਕਣ ਵਾਲਾ ਵਧੀਆ ਬੁਲਾਰਾ ਵੀ ਮੰਨਿਆ ਜਾਂਦਾ ਸੀ। ਇਕ ਚੰਗੇ ਲੇਖਕ ਮੰਨੇ ਜਾਣ ਵਾਲੇ ਬੀਰ ਦਵਿੰਦਰ ਸਿੰਘ ਨੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਵਿਦਿਆਰਥੀ ਆਗੂ ਵਜੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਸੀ।
ਬੀਰ ਦਵਿੰਦਰ 1967 ਵਿਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਵਜੋਂ ਸਿਆਸਤ ਵਿਚ ਆਏ ਸਨ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਆਗੂ ਵਜੋਂ ਗ੍ਰੈਜੂਏਟ ਹੋਣ ਤੋਂ ਬਾਅਦ, ਬੀਰ ਦਵਿੰਦਰ ਸਿੰਘ ਨੂੰ ਕਾਂਗਰਸ ਨੇ 1980 ਵਿਚ ਸਰਹਿੰਦ ਤੋਂ ਚੋਣ ਲੜਨ ਲਈ ਚੁਣਿਆ ਸੀ, ਜਿਸ ਵਿਚ ਉਹ ਵੱਡੇ ਫਰਕ ਨਾਲ ਜਿੱਤੇ ਅਤੇ ਹਲਕੇ ਦੇ ਰਾਜਨੀਤਕ ਮਾਮਲਿਆਂ ਵਿਚ ਸਰਗਰਮ ਹੋ ਕੇ ਸੁਧਾਰ ਲਈ ਕੰਮ ਕਰਦੇ ਰਹੇ।
ਇਹ ਵੀ ਪੜ੍ਹੋ: ਪਟਿਆਲਾ 'ਚ ਨਮਕੀਨ ਨੂੰ ਲੈ ਕੇ ਮਹਿਲਾ ਨੇ ਕੀਤਾ ਹੰਗਾਮਾ, ਸੱਦ ਲਿਆਈ ਮੁੰਡੇ ਤੇ ਕਰਵਾਇਆ ਦੁਕਾਨ 'ਤੇ ਹਮਲਾ
ਇਸ ਮਗਰੋਂ ਉਨ੍ਹਾਂ ਨੇ 1980 ਤੋਂ 1985 ਤਕ ਸਰਹਿੰਦ ਹਲਕੇ ਦੀ ਨੁਮਾਇੰਦਗੀ ਵੀ ਕੀਤੀ। 2002 ਤੋਂ 2007 ਤਕ ਉਨ੍ਹਾਂ ਨੇ ਖਰੜ ਮੱਧ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੂੰ ਵਿਧਾਨ ਸਭਾ ਦੀ 2002-07 ਦੀ ਸਰਕਾਰ ਦੌਰਾਨ ਸਰਬੋਤਮ ਸਿਆਸਤਦਾਨ ਦਾ ਖ਼ਿਤਾਬ ਵੀ ਮਿਲਿਆ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਟਕਸਾਲੀ ਵਲੋਂ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਸੀ।
ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਹਾਲੀਵੁੱਡ ਫ਼ਿਲਮ ਦੀ Releasing ਤਾਰੀਖ ਦਾ ਕੀਤਾ ਖੁਲਾਸਾ
ਮੁਹਾਲੀ ਨੂੰ ਦਿਵਾਇਆ ਸੀ ਜ਼ਿਲ੍ਹੇ ਦਾ ਦਰਜਾ
ਡਿਪਟੀ ਸਪੀਕਰ ਵਜੋਂ ਅਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਮੁਹਾਲੀ ਲਈ ਤਨਦੇਹੀ ਨਾਲ ਕੰਮ ਕੀਤਾ ਅਤੇ ਮੁਹਾਲੀ ਨੂੰ ਜ਼ਿਲ੍ਹੇ ਦਾ ਦਰਜਾ ਦਿਵਾਇਆ। ਇੰਨਾ ਹੀ ਨਹੀਂ ਸਗੋਂ ਬੀਰ ਦਵਿੰਦਰ ਸਿੰਘ ਨੇ ਨੋਇਡਾ ਦੀ ਤਰਜ਼ 'ਤੇ ਗ੍ਰੇਟਰ ਮੁਹਾਲੀ ਖੇਤਰ ਦੀ ਸਥਾਪਨਾ ਕੀਤੀ।