ਜਾਣਕਾਰੀ ਦੀ ਘਾਟ ਕਾਰਨ ਸਮੱਸਿਆ ਪੈਦਾ ਹੋਈ : ਗੁਰਜੀਤ ਸਿੰਘ ਔਜਲਾ 
Published : Jul 30, 2020, 11:25 am IST
Updated : Jul 30, 2020, 11:25 am IST
SHARE ARTICLE
Gurjeet Singh Aujla
Gurjeet Singh Aujla

ਨਵਜੋਤ ਸਿੱਧੂ ਦੇ ਹਲਕੇ ’ਚ ਜੰਗੀ ਪੱਧਰ ’ਤੇ ਕੰਮ ਹੋ ਰਹੇ ਹਨ : ਦਿਨੇਸ਼ ਬੱਸੀ

ਅੰਮ੍ਰਿਤਸਰ, 29 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਪਿੱਛੋਂ ਦਸਿਆ ਕਿ ਜਾਣਕਾਰੀ ਸਹੀ ਸਮੇਂ ਨਾ ਪੁੱਜਣ ਦਾ ਸਿੱਟਾ ਹੈ ਕਿ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਮੁੱਖ ਮੰਤਰੀ ਨੂੰ ਲਿੱਖਣਾ ਪਿਆ। ਉਨ੍ਹਾਂ ਦਸਿਆ ਕਿ ਪੁਲਾਂ ਨਾਲ ਸਬੰਧਤ ਰੋਕਾਂ ਖ਼ਤਮ ਕਰਨ ਦੇ ਮਕਸਦ ਨਾਲ ਉਹ ਦਿਨੇਸ਼ ਬੱਸੀ ਤੇ ਹੋਰਨਾਂ ਨਾਲ ਦਿੱਲੀ ਜਾ ਰਹੇ ਹਨ, ਜਿੱਥੇ ਉਹ ਸਬੰਧਤ ਕੇਦਰੀ ਮੰਤਰੀ ਨੂੰ ਮਿਲ ਕੇ ਹਰੀ ਝੰਡੀ ਲੈਣ ਲਈ ਹਰ ਸੰਭਵ ਯਤਨ ਕਰਨਗੇ।

File Photo File Photo

ਉਪਰੰਤ ਨਗਰ ਸੁਧਾਰ ਟਰੱਸਟ  ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਮੁੱਖ ਮੰਤਰੀ ਨੂੰ ਅਪਣੇ ਹਲਕੇ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਣ ਦਾ ਪੂਰਾ ਹੱਕ ਹੈ  ਪਰ ਜੋ ਪੱਤਰ ਕੈਪਟਨ ਸਾਹਿਬ ਨੂੰ ਲਿੱਖਿਆ ਗਿਆ ਹੈ, ਉਸ ਵਿਚ ਨਿਗਮ ਦੇ ਐਸ ਈ ਤੇ ਐਕਸੀਅਨ ਦੀ ਗਲਤੀ ਹੈ ਜਿੰਨ੍ਹਾਂ ਨੇ ਉਨਾਂ ਨੂੰ ਸਹੀ ਜਾਣਕਾਰੀ ਮੁਹਈਆ ਨਹੀਂ  ਕਰਵਾਈ। ਬੱਸੀ ਮੁਤਾਬਕ ਇਸ ਸਬੰਧੀ ਮੁੱਖ ਮੰਤਰੀ, ਸਿੱਧੂ ਸਾਹਿਬ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਸੂਚਤ ਕਰਵਾਏ ਕੰੰਮਾਂ ਬਾਰੇ ਕੀਤਾ ਗਿਆ ਹੈ।

ਉਨ੍ਹਾਂ ਵੇਰਵੇ ਸਹਿਤ ਦਸਿਆ ਕਿ ਸਿੱਧੂ ਸਾਹਬ ਕਦੇ-ਕਦੇ ਹਲਕੇ ਵਿਚ ਜਾਂਦੇ ਹਨ ਤੇ ਉਨ੍ਹਾਂ ਦੀ ਨਿਰਭਰਤਾ ਮਿਲੀ ਫ਼ੀਡਬੈਕ ’ਤੇ ਹੈ। 13 ਕਰੋੜ ਦੇ ਕੰਮ ਉਨ੍ਹਾਂ ਦੇ ਹਲਕੇ ਵਿਚ ਕੌਂਸਲਰਾਂ ਦੇ ਹੋ ਰਹੇ ਹਨ। ਭੰਡਾਰੀਪੁਲ ’ਤੇ ਕੰਮ ਚਲ ਰਿਹਾ ਹੈ। ਵੱਲਾ ਰੋਡ ’ਤੇ ਪੁਲ ਦਾ ਕੰਮ ਚਲ ਰਿਹਾ ਹੈ ਜੋ 40 ਫ਼ੀ ਸਦੀ ਹੋ ਚੱੁਕਾ ਹੈ। ਇਸ ਦੀ ਮੁਕੰਮਲਤਾ 2021 ਮਾਰਚ ਨੂੰ ਹੋਣੀ ਹੈ। ਜੌੜੇ ਫਾਟਕ ਦਾ ਅੰਡਰ ਪਾਸ ਤ ੇ25.44 ਕਰੋੜ ਰੇਲਵੇ ਨੂੰ ਜਮਾਂ ਕਰਵਾਇਆ ਹੈ। 22 ਨੰਬਰ ਫਾਟਕ 255 ਕਰੋੜ ਦੀ ਲਾਗਤ ਲਗ ਗਈ ਕੇਵਲ ਫੋਰ ਐਸ ਪੁਲ ਦਾ ਹੀ ਰੇੜਕਾ  ਵਿਰਾਸਤੀ ਹੈ ਜਿਸ ਦੇ ਨਜ਼ਦੀਕ ਇਤਿਹਾਸਕ ਕੰਪਨੀ ਬਾਗ਼ ਹੈ। ਰੇਲਵੇ ਪੁਲਾਂ ਸਬੰਧੀ ਰੇਲ ਮੰਤਰੀ ਨੂੰ ਉਹ ਤੇ ਐਸ ਈ ਮਿਲਣ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement