ਪੇਗਾਸਸ ਤੇ ਖੇਤੀ ਕਾਨੂੰਨਾਂ ਵਿਰੁਧ ਹੋਇਆ ਜ਼ੋਰਦਾਰ ਹੰਗਾਮਾ 
Published : Jul 30, 2021, 7:24 am IST
Updated : Jul 30, 2021, 7:24 am IST
SHARE ARTICLE
image
image

ਪੇਗਾਸਸ ਤੇ ਖੇਤੀ ਕਾਨੂੰਨਾਂ ਵਿਰੁਧ ਹੋਇਆ ਜ਼ੋਰਦਾਰ ਹੰਗਾਮਾ 


ਸਪੀਕਰ ਨੇ ਦਿਤੀ ਚਿਤਾਵਨੀ, 'ਹੰਗਾਮੇ ਦੀ ਘਟਨਾ ਦੁਹਰਾਈ ਤਾਂ ਹੋਵੇਗੀ ਕਾਰਵਾਈ'

ਨਵੀਂ ਦਿੱਲੀ, 29 ਜੁਲਾਈ : ਸੰਸਦ ਦੇ ਮਾਨਸੂਨ ਇਜਲਾਸ ਦੇ ਛੇਵੇਂ ਦਿਨ ਵੀ ਜ਼ੋਰਦਾਰ ਹੰਗਾਮੇ ਦੀ ਭੇਂਟ ਚੜਿ੍ਹਆ | ਪੇਗਾਸਸ ਜਾਸੂਸੀ ਕਾਂਡ ਅਤੇ ਨਵੇਂ ਖੇਤੀ ਕਾਨੂੰਨਾਂ ਨੂੰ  ਲੈ ਕੇ ਵੀਰਵਾਰ ਨੂੰ  ਵੀ ਸਦਨ ਦੀ ਕਾਰਵਾਈ ਸਹੀ ਢੰਗ ਨਾਲ ਨਹੀਂ ਚੱਲ ਸਕੀ | ਹਾਲਾਂਕਿ ਲੋਕ ਸਭਾ ਵਿਚ ਦੋ ਬਿਲ ਅੰਤਰਦੇਸ਼ੀ ਜਲਯਾਨ ਬਿੱਲ 2021 ਅਤੇ ਏਅਰਪੋਰਟ ਆਰਥਕ ਰੈਗੂਲੇਟਰੀ ਪਾਸ ਹੋ ਗਏ | ਇਸ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁਕਰਵਾਰ ਸਵੇਰੇ 11 ਵਜੇ ਦੁਬਾਰਾ ਸ਼ੁਰੂ ਹੋਵੇਗੀ |
ਅੱਜ ਵੀ ਦੋਵੇਂ ਸਦਨਾਂ ਦੀ ਕਾਰਵਾਈ ਨਾਹਰੇਬਾਜ਼ੀ ਨਾਲ ਸ਼ੁਰੂ ਹੋਈ | ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸੰਸਦ ਦੀ ਮਰਿਆਦਾ ਬਣੀ ਰਹਿਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਹੰਗਾਮੇ ਦੀ ਘਟਨਾ ਦੁਹਰਾਈ ਜਾ ਰਹੀ ਹੈ | ਅੱਗੇ ਤੋਂ ਇਸ ਉੱਤੇ ਕਾਰਵਾਈ ਹੋਵੇਗੀ | 
ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਲੋਕ ਸਭਾ ਵਿਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੇ ਸੰਬੋਧਨ 'ਤੇ ਹੰਗਾਮਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਕਾਰਵਾਈ 11.30 ਵਜੇ ਤਕ ਮੁਲਤਵੀ ਕੀਤੀ ਗਈ | ਉਧਰ ਰਾਜ ਸਭਾ ਵਿਚ ਜ਼ੋਰਦਾਰ ਨਾਹਰੇਬਾਜ਼ੀ ਕਾਰਨ ਸਦਨ ਦੀ ਕਾਰਵਾਈ 12 ਵਜੇ ਤਕ ਮੁਲਤਵੀ ਕੀਤੀ ਗਈ | ਇਸ ਤੋਂ ਬਾਅਦ ਦੋਵੇਂ ਸਦਨਾਂ ਵਿਚ ਹੰਗਾਮਾ ਜਾਰੀ ਰਿਹਾ, ਜਿਸ ਦੇ ਚਲਦਿਆਂ ਕਾਰਵਾਈ ਦੋ ਵਜੇ ਤਕ ਮੁਲਤਵੀ ਕੀਤੀ ਗਈ | ਉਧਰ ਰਾਜ ਸਭਾ ਵਿਚ ਹੰਗਾਮੇ ਦੌਰਾਨ ਫ਼ੈਕਟਰ ਰੈਗੂਲੇਸ਼ਨ (ਸੋਧ) ਬਿੱਲ 2021 ਪਾਸ ਕਰ ਦਿਤਾ ਗਿਆ ਅਤੇ ਨਾਰੀਅਲ ਡਿਵੈਲਪਮੈਂਟ ਬੋਰਡ (ਸੋਧ) ਬਿੱਲ, 2021 ਪੇਸ਼ ਕੀਤਾ ਗਿਆ | ਇਸ ਤੋਂ ਪਹਿਲਾਂ ਲੋਕ ਸਭਾ ਵਿਚ ਭਾਜਪਾ ਸੰਸਦ ਮੈਂਬਰ ਨਿਸ਼ਿਕਾਂਤ ਦੁਬੇ ਨੇ ਟੀਐਮਸੀ ਸੰਸਦ ਮੈਂਬਰ 'ਤੇ ਵੱਡਾ ਆਰੋਪ ਲਗਾਇਆ | ਉਨ੍ਹਾਂ ਕਿਹਾ ਕਿ ਮੈਂ ਝਾਰਖੰਡ ਤੋਂ ਆਉਂਦਾ ਹਾਂ ਅਤੇ 13 ਸਾਲ ਮੈਨੂੰ ਸਦਨ ਵਿਚ ਹੋ ਗਏ ਪਰ ਕਲ ਟੀਐਮਸੀ ਸਾਂਸਦ ਨੇ ਮੈਨੂੰ 'ਬਿਹਾਰੀ ਗੁੰਡਾ' ਕਿਹਾ | ਬਿਹਾਰ, ਝਾਰਖੰਡ, ਯੂਪੀ ਦੇ ਲੋਕ ਗੁੰਡੇ ਨਹੀਂ ਹਨ | ਇਸ ਤੋਂ ਬਾਅਦ 2 ਵਜੇ ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ | 
ਇਸ ਦੌਰਾਨ ਨਾਹਰੇਬਾਜ਼ੀ ਵਿਚਾਲੇ ਸਹਿਰੀ ਹਵਾਬਾਜੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਲੋਕ ਸਭਾ ਵਿਚ ਏਅਰਪੋਰਟ ਆਰਥਕ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਬਿਲ 
2021 ਪੇਸ਼ ਕੀਤਾ | ਜਿਸ ਨੂੰ  ਲੋਕ ਸਭਾ ਵਿਚ ਪਾਸ ਕਰ ਦਿਤਾ | ਕੇਂਦਰੀ ਮੰਤਰੀ ਸਰਬੋਨੰਦ ਸੋਨੋਵਾਲ ਨੇ ਲੋਕ ਸਭਾ ਵਿਚ ਇਨਲੈਂਡ ਵੈਸਲਜ਼ ਬਿੱਲ ਪੇਸ਼ ਕੀਤਾ, ਜਿਸ ਨੂੰ  ਲੋਕ ਸਭਾ ਨੇ ਪਾਸ ਕਰ ਦਿਤਾ | ਇਸ ਤੋਂ ਬਾਅਦ ਸਦਨ ਦੀ ਕਾਰਵਾਈ ਵੀਰਵਾਰਾ ਸਵੇਰੇ 11 ਵਜੇ ਤਕ  ਲਈ ਮੁਲਤਵੀ ਕਰ ਦਿਤੀ ਗਈ |     (ਏਜੰਸੀ)
 

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement