
ਸਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
ਦਿੜ੍ਹਬਾ/ਛਾਜਲੀ, 29 ਜੁਲਾਈ (ਕੁਲਵਿੰਦਰ ਸਿੰਘ ਰਿੰਕਾ) : ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਵਿਖੇ ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਸਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼ਹੀਦ ਊਧਮ ਸਿੰਘ ਦੇ ਵਿਚਾਰਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਸਾਂਝੀ ਕੀਤੀ ਗਈ। ਮੰਚ ਦੇ ਸਕੱਤਰ ਪ੍ਰਿੰਸੀਪਲ ਅਨਿਲ ਕੁਮਾਰ ਨੇ ਮੰਚ ਅਤੇ ਊਧਮ ਸਿੰਘ ਬਾਰੇ ਖੋਜ ਕਰਨ ਵਾਲੇ ਸ੍ਰੀ ਰਕੇਸ਼ ਕੁਮਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਕੇਸ ਕੁਮਾਰ ਰੇਲਵੇ ਵਿਭਾਗ ਤੋਂ ਇੰਜਨੀਆਰ ਰੀਟਾਇਰ ਹਨ ਜਿਨ੍ਹਾਂ ਦੀ ਰੇਲਵੇ ਵਿਭਾਗ ਬਾਰੇ ਇੱਕ ਵੱਡਮੁੱਲੀ ਕਿਤਾਬ ਲਿਖੀ ਹੈ ਜੋ ਰੇਲਵੇ ਦੇ ਇੰਜਨੀਆਰ ਦੇ ਵਿਦਿਆਰਥੀਆ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਪੜ੍ਹਾਈ ਜਾਂਦੀ ਹੈ । ਇਸ ਤੋਂ ਬਿਨ੍ਹਾ ਨੇ 16 ਕਿਤਾਬਾਂ ਗਦਰ ਇਤਾਹਾਸ ਬਾਰੇ ਲਿਖੀਆਂ ਹਨ ਤੇ ਉੱਧਮ ਸਿੰਘ ਬਾਰੇ ਵਿਸ਼ੇਸ਼ ਖੋਜ ਕਰਕੇ ਲਿਖਿਆ ਹੈ। ਇਸ ਤੋਂ ਬਾਅਦ ਇਤਿਹਾਸਕਾਰ ਰਾਕੇਸ ਕੁਮਾਰ ਜੀ ਨੇ ਊਧਮ ਸਿੰਘ ਬਾਰੇ ਬਿਲਕੁਲ ਨਵੇਂ ਅਤੇ ਅਸਲੀ ਤੱਥ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਹਨਾਂ ਨੇ ਸ਼ਹੀਦ ਊਧਮ ਸਿੰਘ ਜੀ ਬਾਰੇ ਪ੍ਰਚੱਲਤ ਕਈ ਮਿੱਥਕ ਵਿਚਾਰਾਂ ਦਾ ਖੰਡਨ ਕਿੱਤਾ। ਇਸ ਮੌਕੇ ਤੇ ਸ਼ਾਮਲ ਹੋਏ ਲੈਕਚਰਾਰ ਵਿਸ਼ਵ ਕਾਂਤ ਤੇ ਪਦਮ ਕੁਮਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਅਵਨੀਸ ਕੁਮਾਰ ਨੇ ਆਏ ਸਤਿਕਾਰਯੋਗ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਜ਼ਿੰਮੇਵਾਰੀ ਮਾਸਟਰ ਜਸਵਿੰਦਰ ਸਿੰਘ ਨੇ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਤੇ ਹਰਦੀਪ ਕੌਰ ਪੰਜਾਬੀ ਅਧਿਆਪਕ, ਸੀਮਾ ਰਾਣੀ, ਅੰਜੂ ਰਾਣੀ, ਮੁਨੀਸਾ ਰਾਣੀ, ਪ੍ਰਿਤਪਾਲ ਡੀ.ਪੀ.ਏ. ਹਰਮੀਤ ਸਿੰਘ ਐਸ.ਐਲ.ਏ. ਦੀਪਿਕਾ ਸ਼ਰਮਾ, ਤਰਸੇਮ ਸਿੰਘ ਸੇਵਾਦਾਰ, ਸਿਵਦਿਆਲ ਸਿੰਘ ਸੇਵਾਦਾਰ, ਮਨਜੀਤ ਕੌਰ ਸੇਵਾਦਾਰ ਤੇ ਅਮਨਦੀਪ ਕੌਰ ਸੇਵਾਦਾਰ ਹਾਜ਼ਰ ਸਨ।
Photo 29-14