
ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਅੰਡਰ ਗਰਾਊਂਡ 132 ਕੇਵੀ ਕੇਬਲ ਪ੍ਰਾਜੈਕਟ ਦਾ ਕੀਤਾ ਉਦਘਾਟਨ
ਮਾਲ ਮੰਡੀ ਅਤੇ ਸਕੱਤਰੀ ਬਾਗ ਦੇ ਸਬ ਸਟੇਸ਼ਨਾਂ ਨੂੰ ਆਪਸ ਵਿੱਚ ਜੋੜੇਗਾ ਇਹ ਅੰਡਰ ਗਰਾਊਂਡ ਕੇਬਲ ਪ੍ਰੋਜੈਕਟ - ਹਰਭਜਨ ਸਿੰਘ ਈਟੀਓ
ਅੰਮ੍ਰਿਤਸਰ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਉਚੇਚੇ ਤੌਰ ਤੇ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਅੰਡਰ ਗਰਾਊਂਡ ਕੇਬਲ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ।ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ 132 ਕੇਵੀ ਦਾ ਇਹ ਕੇਵਲ ਪ੍ਰੋਜੈਕਟ ਤਿੱਨ ਕਿਲੋਮੀਟਰ ਏਰੀਏ ਦੇ ਵਿਚ ਫੈਲਾਇਆ ਗਿਆ ਹੈ ਅਤੇ ਇਸ ਤੇ ਲਗਪਗ 120 ਕਰੋੜ ਰੁਪਏ ਦਾ ਖਰਚ ਆਇਆ ਹੈ।
photo
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਦੇ ਨਾਲ ਸ਼ਹੀਦਾਂ ਸਾਹਿਬ ਦੇ ਕੋਲ ਦੇ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਵਿਚ ਕਾਫੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸਥਾਪਤ ਹੋਣ ਵਾਲਾ ਇਹ ਪਹਿਲਾ ਪ੍ਰਾਜੈਕਟ ਹੈ ਅਤੇ ਅੱਗੇ ਤੋਂ ਵੀ ਪੰਜਾਬ ਦੇ ਵਿੱਚ ਅਜਿਹੇ ਪ੍ਰੋਜੈਕਟ ਲਗਾਏ ਜਾਣਗੇ ਤਾਂ ਜੋ ਬਿਜਲੀ ਸਪਲਾਈ ਨੂੰ ਦਰੁਸਤ ਕੀਤਾ ਜਾ ਸਕੇ।
photo
ਉਨ੍ਹਾਂ ਕਿਹਾ ਕਿ ਇਹ ਅੰਡਰਗਰਾਊਂਡ ਬਿਜਲੀ ਪ੍ਰੋਜੈਕਟ ਮਾਲ ਮੰਡੀ ਅਤੇ ਸਕੱਤਰੀ ਬਾਗ ਦੇ ਸਬ ਸਟੇਸ਼ਨਾਂ ਨੂੰ ਆਪਸ ਵਿੱਚ ਜੋੜੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੇ ਪੰਜਾਬ ਦੇ ਅੰਦਰ ਅਜਿਹੇ ਪ੍ਰਾਜੈਕਟ ਲਾਂਚ ਕਰੇਗੀ ਅਤੇ ਬਿਜਲੀ ਸਪਲਾਈ ਨੂੰ ਵਿਸ਼ਵ ਪੱਧਰ ਤੇ ਦਰੁਸਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਤੁਹਾਨੂੰ ਢਿੱਲੀਆਂ ਤਾਰਾਂ ਨਜ਼ਰ ਨਹੀਂ ਆਉਣਗੀਆਂ।