ਲੁਧਿਆਣਾ 'ਚ ਕਾਰ 'ਚ ਬੈਠੇ ਬੱਚੇ ਤੋਂ ਅਚਾਨਕ ਚੱਲੀ ਗੋਲੀ, ਪਿਤਾ ਦੀ ਪਿੱਠ 'ਚ ਵੱਜੀ, ਹਸਪਤਾਲ ਭਰਤੀ

By : GAGANDEEP

Published : Jul 30, 2023, 2:52 pm IST
Updated : Jul 30, 2023, 2:52 pm IST
SHARE ARTICLE
photo
photo

ਜ਼ਖਮੀ ਦੀ ਹਾਲਤ ਦੱਸੀ ਜਾ ਰਹੀ ਗੰਭੀਰ

 

ਲੁਧਿਆਣਾ: ਲੁਧਿਆਣਾ ਦੇ ਪਿੰਡ ਅਕਾਲਗੜ੍ਹ ਖੁਰਦ 'ਚ ਕਾਰ 'ਚ ਬੈਠੇ 9 ਸਾਲਾ ਬੱਚੇ ਤੋਂ ਗੋਲੀ ਚੱਲ ਗਈ। ਗੋਲੀ ਉਸ ਦੇ ਪਿਤਾ ਕਿਸਾਨ ਦਲਜੀਤ ਸਿੰਘ ਉਰਫ ਜੀਤਾ ਦੀ ਪਿੱਠ ਵਿਚ ਲੱਗੀ। ਜਿਸ ਨੂੰ ਜ਼ਖ਼ਮੀ ਹਾਲਤ ਵਿਚ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਜਿਥੇ ਦਲਜੀਤ ਦੀ ਹਾਲਤ ਵੇਖਦੇ ਹੋਏ ਉਸ ਨੂੰ ਲੁਧਿਆਣਾ ਭੇਜ ਦਿਤਾ ਗਿਆ। ਜਿਸ ਤੋਂ ਬਾਅਦ ਉਸ ਦਾ ਡੀਐਮਸੀ ਵਿਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਨੌਜਵਾਨ 'ਤੇ ਜਾਨਲੇਵਾ ਹਮਲਾ, ਹਸਪਤਾਲ ਕਰਵਾਇਆ ਭਰਤੀ

ਪੁਲਿਸ ਦੀ ਮੁੱਢਲੀ ਪੜਤਾਲ ਅਨੁਸਾਰ ਐਤਵਾਰ ਸਵੇਰੇ ਦਲਜੀਤ ਸਿੰਘ ਜੀਤਾ ਆਪਣੀ ਪਤਨੀ ਅਤੇ ਪੁੱਤਰ ਨਾਲ ਸਾਉਣ ਮਹੀਨੇ ਲਈ ਸੰਧਾਰਾ ਲੈਣ ਲਈ ਆਪਣੇ ਪਿੰਡ ਅਕਾਲਗੜ੍ਹ ਖੁਰਦ ਤੋਂ ਆਪਣੇ ਸਹੁਰੇ ਘਰ ਜਾ ਰਿਹਾ ਸੀ। ਉਹ ਕਾਰ 'ਚ ਘਰ ਤੋਂ ਕੁਝ ਦੂਰੀ 'ਤੇ ਪਹੁੰਚਿਆ ਸੀ ਕਿ ਅਚਾਨਕ ਗੋਲੀ ਚੱਲ ਗਈ। ਫਿਰ ਉਸ ਨੇ ਦੇਖਿਆ ਕਿ ਉਸ ਦੀ ਪਿਸਤੌਲ ਪਿਛਲੀ ਸੀਟ 'ਤੇ ਬੈਠੇ ਪੁੱਤਰ ਦੇ ਹੱਥ ਵਿਚ ਹੈ, ਜਿਸ ਤੋਂ ਗੋਲੀ ਚੱਲ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪਿਸਤੌਲ ਬੰਦ ਸੀ ਜਾਂ ਨਹੀਂ।

ਇਹ ਵੀ ਪੜ੍ਹੋ: ਪੰਜਾਬ ਵਿਚ ਚਲਾਈ ਜਾ ਰਹੀ ਨਸ਼ਿਆਂ ਖਿਲਾਫ਼ ਮੁਹਿੰਮ ਸ਼ਲਾਘਾਯੋਗ ਹੈ, ਮਨ ਕੀ ਬਾਤ 'ਚ ਬੋਲੇ PM ਨਰਿੰਦਰ ਮੋਦੀ

ਪੁਲਿਸ ਜਾਂਚ 'ਚ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੇ ਨਾਲ ਖੇਡਦੇ ਸਮੇਂ ਪਿਸਤੌਲ ਦਾ ਤਾਲਾ ਤਾਂ ਨਹੀਂ ਖੁੱਲ੍ਹਿਆ ਹੋ ਸਕਦਾ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਹ ਪਿਸਤੌਲ ਬੱਚੇ ਦੇ ਹੱਥ ਕਿਵੇਂ ਲੱਗਾ। ਉਸ ਸਮੇਂ ਜ਼ਖਮੀ ਜੀਤਾ ਨੇ ਇਹ ਪਿਸਤੌਲ ਕਾਰ ਵਿੱਚ ਕਿੱਥੇ ਰੱਖਿਆ ਸੀ। ਫਿਲਹਾਲ ਇਸ ਸਬੰਧੀ ਪੁਲਿਸ ਨੂੰ ਕੋਈ ਰਸਮੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਘਟਨਾ ਦਾ ਪਤਾ ਲੱਗਦਿਆਂ ਹੀ ਜਾਂਚ ਕੀਤੀ ਜਾ ਰਹੀ ਹੈ। ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਬੱਚੇ ਕੋਲ ਪਿਸਤੌਲ ਕਿਥੋਂ ਆਇਆ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement