ਭਾਰਤ ਨੇ ਮਹਿਜ਼ 300 ਘੰਟਿਆਂ 'ਚ ਹੀ ਅਪਰੇਸ਼ਨ ਸੰਧੂਰ ਰਾਹੀਂ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਦਿੱਤਾ ਜਵਾਬ : MP ਸਤਨਾਮ ਸੰਧੂ
Published : Jul 30, 2025, 7:16 pm IST
Updated : Jul 30, 2025, 7:16 pm IST
SHARE ARTICLE
India responded to Pakistan's nefarious act through Operation Sandhur in just 300 hours: MP Satnam Sandhu
India responded to Pakistan's nefarious act through Operation Sandhur in just 300 hours: MP Satnam Sandhu

ਰਾਜ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਤਨਾਮ ਸੰਧੂ ਨੇ ਪਹਿਲਗਾਮ ਅੱਤਵਾਦੀ ਹਮਲੇ 'ਚ ਮਾਰੇ ਗਏ ਸੈਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ/ਮੋਹਾਲੀ : ਪਹਿਲਗਾਮ 'ਚ ਹੋਇਆ ਅੱਤਵਾਦੀ ਹਮਲਾ ਪਾਕਿਸਤਾਨ ਦੀ ਸੋਚੀ ਸਮਝੀ ਸਾਜਿਸ਼ ਹੀ ਨਹੀਂ ਸੀ, ਬਲਕਿ ਇਹ ਸਾਡੇ ਮੁਲਕ ਦੀ ਆਤਮਾ ਤੇ ਸਾਡੀ ਫ਼ਿਰਕੂ ਸਦਭਾਵਨਾ ਨੂੰ ਮਾਰਨ ਦੀ ਕੋਸ਼ਿਸ਼ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜ ਸਭਾ ਦੇ ਸੰਸਦ ਮੈਂਬਰ ਸ. ਸਤਨਾਮ ਸਿੰਘ ਸੰਧੂ ਜੀ ਨੇ ਵਿਸ਼ੇਸ਼ ਚਰਚਾ ਦੌਰਾਨ ਕੀਤਾ। ਇਸ ਦਰਮਿਆਨ ਉਨ੍ਹਾਂ ਨੇ ਪਹਿਲਗਾਮ ਹਮਲਾ, ਅਪਰੇਸ਼ਨ ਸੰਧੂਰ ਤੇ ਧਾਰਾ 370 ਦੇ ਨਾਲ ਨਾਲ ਸਿੱਖ ਇਤਿਹਾਸ ਬਾਰੇ ਵੀ ਚਰਚਾ ਕੀਤੀ।

ਐਮਪੀ ਸਤਨਾਮ ਸਿੰਘ ਸੰਧੂ ਨੇ ਸੰਸਦ 'ਚ ਬੋਲਦਿਆਂ ਪਹਿਲਗਾਮ ਹਮਲੇ 'ਚ ਸ਼ਹੀਦ ਹੋਏ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਪਰੇਸ਼ਨ ਸੰਧੂਰ ਤੋਂ ਬੌਖਲਾਏ ਪਾਕਿਸਤਾਨ ਵੱਲੋਂ ਪੂੰਛ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ 'ਤੇ ਕੀਤੀ ਗਈ ਸ਼ੈਲਿੰਗ 'ਚ ਸ਼ਹੀਦ ਹੋਏ ਰਾਗੀ ਅਮਰੀਕ ਸਿੰਘ, ਭਾਈ ਅਮਰਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।

ਇਸ ਦੇ ਨਾਲ ਨਾਲ ਐਮਪੀ  ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਅਪਰੇਸ਼ਨ ਸੰਧੂਰ ਲਈ ਸਰਬ ਪਾਰਟੀ ਵਫ਼ਦ ਦਾ ਹਿੱਸਾ ਬਣ ਦਾ ਸੁਭਾਗ ਪ੍ਰਾਪਤ ਹੋਇਆ, ਜਿਸ ਦੇ ਲਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।  ਸੰਧੂ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਜੀ ਇੱਕ ਅਜਿਹੇ ਦੂਰਦਰਸ਼ੀ ਨੇਤਾ ਹਨ, ਜਿਨ੍ਹਾਂ ਨੇ ਹਰ ਮੁਸ਼ਕਿਲ ਨੂੰ ਰਣਨੀਤਕ ਮੌਕੇ 'ਚ ਬਦਲਿਆ ਹੈ। ਇਸ ਦੇ ਨਾਲ ਹੀ ਮੈਂ ਸਾਡੇ ਦੇਸ਼ ਦੇ ਰੱਖਿਆ ਬਲਾਂ ਦੀ ਬਹਾਦਰੀ ਤੇ ਉਨ੍ਹਾਂ ਦੀ ਰਣਨੀਤਿਕ ਪ੍ਰਤਿਭਾ ਨੂੰ ਸਲਾਮ ਕਰਦਾ ਹਾਂ।"

ਐਮਪੀ ਸਤਨਾਮ ਸੰਧੂ ਨੇ ਅੱਗੇ ਕਿਹਾ ਕਿ "ਭਾਰਤ ਨੇ ਪਾਕਿਸਤਾਨ ਵੱਲੋਂ ਪਹਿਲਗਾਮ 'ਚ ਕੀਤੇ ਗਏ ਅੱਤਵਾਦੀ ਹਮਲੇ ਦਾ ਜਵਾਬ ਸਿਰਫ਼ 300 ਘੰਟਿਆਂ 'ਚ ਦਿੱਤਾ ਸੀ, ਜਦਕਿ ਅਮਰੀਕਾ ਵਰਗਾ ਸੁਪਰਪਾਵਰ ਮੁਲਕ ਨੂੰ ਵੀ ਖੂੰਖਾਰ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਖ਼ਤਮ ਕਰਨ ਵਿੱਚ ਲਗਭਗ 10 ਸਾਲ ਲੱਗ ਗਏ ਸੀ। ਇੱਕ ਦਹਾਕੇ ਦੀ ਰਣਨੀਤੀ ਤੇ ਅਰਬਾਂ ਡਾਲਰ ਦਾ ਖ਼ਰਚਾ ਕਰਨ ਤੋਂ ਬਾਅਦ 40 ਮਿੰਟਾਂ ਦੀ ਏਬਟਾਬਾਦ ਛਾਪੇਮਾਰੀ ਨੂੰ ਅੰਜਾਮ ਦਿੱਤਾ ਗਿਆ ਸੀ।"

ਇਸ ਦੇ ਨਾਲ ਹੀ ਐਮਪੀ ਸੰਧੂ ਨੇ ਕਿਹਾ ਕਿ "ਅਪਰੇਸ਼ਨ ਸੰਧੂਰ ਨੇ 9 ਅੱਤਵਾਦੀ ਟਿਕਾਣਿਆਂ ਨੂੰ ਮਹਿਜ਼ 22 ਮਿੰਟਾਂ 'ਚ ਤਬਾਹ ਕਰਕੇ ਇਤਿਹਾਸ ਰਚਿਆ ਅਤੇ ਹੁਣ ਭਾਰਤ ਦਾ ਅਪਰੇਸ਼ਨ ਸੰਧੂਰ ਵਿਦੇਸ਼ਾਂ ਵਿੱਚ ਕੇਸ ਸਟੱਡੀਜ਼ ਦਾ ਹਿੱਸਾ ਬਣਨ ਜਾ ਰਿਹਾ ਹੈ।"

ਇਸ ਦੇ ਨਾਲ ਨਾਲ ਸੰਸਦ ਮੈਂਬਰ ਸਤਨਾਮ ਸੰਧੂ ਨੇ ਇਹ ਵੀ ਕਿਹਾ ਕਿ ''ਪਹਿਲਗਾਮ ਹਮਲਾ ਕੋਈ ਸਾਧਾਰਨ ਘਟਨਾ ਨਹੀਂ ਸੀ, ਬਲਕਿ ਇੱਕ ਸੋਚੀ ਸਮਝੀ ਗਈ ਕੌਮਾਂਤਰੀ ਸਾਜਿਸ਼ ਦਾ ਹਿੱਸਾ ਸੀ। ਇਹ ਭਾਰਤ ਦੀ ਪ੍ਰਭੂਸੱਤਾ, ਸਾਡੀ ਮਜ਼ਹਬੀ ਆਜ਼ਾਦੀ ਤੇ ਫ਼ਿਰਕੂ ਸਦਭਾਵਨਾ 'ਤੇ ਸੋਚਿਆ ਸਮਝਿਆ ਹਮਲਾ ਸੀ।"

ਰਾਜਸਭਾ ਦੇ ਮਾਨਸੂਨ ਸੈਸ਼ਨ ਦੀ ਇਸ ਵਿਸ਼ੇਸ਼ ਚਰਚਾ ਦੌਰਾਨ ਸੰਸਦ ਮੈਂਬਰ ਸਤਨਾਮ ਸੰਧੂ ਨੇ ਸਿੱਖ ਇਤਿਹਾਸ ਉੱਪਰ ਵੀ ਚਾਨਣਾ ਪਾਇਆ। ਉਨ੍ਹਾਂ ਨੇ ਪਹਿਲਗਾਮ ਹਮਲੇ ਦੀ ਤੁਲਨਾ ਮੁਗ਼ਲ ਇਤਿਹਾਸ ਦੇ ਉਸ ਦੌਰ ਨਾਲ ਕੀਤੀ, ਜਦੋਂ ਭਾਰਤ 'ਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਸੀ। ਉਨ੍ਹਾਂ ਕਿਹਾ, "ਜਦੋਂ ਮਾਸੂਮ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਕਲਮਾ ਪੜ੍ਹਨ ਲਈ ਮਜਬੂਰ ਕੀਤਾ ਗਿਆ ਤਾਂ ਸਾਨੂੰ ਔਰੰਗਜ਼ੇਬ ਦੇ ਤਸੀਹਿਆਂ ਦੀ ਯਾਦ ਆ ਗਈ, ਜਦੋਂ ਤਲਵਾਰ ਦੀ ਨੋਕ 'ਤੇ ਇਸਲਾਮ ਕਬੂਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਹਮਲਾ ਸਿਰਫ਼ ਜਾਨ ਲੈਣ ਲਈ ਨਹੀਂ ਸੀ, ਬਲਕਿ ਇਹ ਭਾਰਤ ਦੀ ਆਤਮਾ ਨੂੰ ਮਾਰਨ ਦੀ ਕੋਸ਼ਿਸ਼ ਸੀ। ਇਹੀ ਸੋਚ ਔਰੰਗਜ਼ੇਬ ਦੀ ਵੀ ਸੀ।"

ਸੰਧੂ ਨੇ ਅੱਗੇ ਕਿਹਾ, "ਜਦੋਂ ਔਰੰਗਜ਼ੇਬ ਨੇ ਕਸ਼ਮੀਰ ਦੀ ਹੀ ਧਰਤੀ 'ਤੇ ਕਲਮਾ ਪੜ੍ਹਨ ਜਾਂ ਸਿਰ ਕਲਮ ਕਰਾਉਣ ਦਾ ਹੁਕਮ ਦਿੱਤਾ, ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਰਮ ਦੀ ਰੱਖਿਆ ਕਰਨ ਲਈ ਅੱਗੇ ਆਏ ਅਤੇ ਔਰੰਗਜ਼ੇਬ ਦੀ ਹਕੂਮਤ ਨੂੰ ਚੁਨੌਤੀ ਦਿੱਤੀ।"

ਉਨ੍ਹਾਂ ਨੇ ਅੱਗੇ ਕਿਹਾ, "ਗੁਰੂ ਤੇਗ਼ ਬਹਾਦਰ ਜੀ ਨੂੰ ਕਲਮਾ ਪੜ੍ਹਨ ਲਈ ਮਜਬੂਰ ਕੀਤਾ ਅਤੇ ਗੱਲ ਨਾ ਮੰਨਣ 'ਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ, ਭਾਈ ਸਤਿ ਦਾਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਭਾਈ ਦਿਆਲਾ ਨੂੰ ਤੇਲ 'ਚ ਉਬਾਲਿਆ ਗਿਆ ਸੀ। ਇਹ ਸਭ ਸਿਰਫ਼ ਇਸ ਕਰਕੇ ਕੀਤਾ ਗਿਆ ਸੀ, ਤਾਂ ਕਿ ਗੁਰੂ ਸਾਹਿਬ ਜੀ ਡਰ ਕੇ ਕਲਮਾ ਪੜ੍ਹ ਲੈਣ। ਗੁਰੂ ਸਾਹਿਬਾਨ ਨੇ ਫ਼ਿਰ ਵੀ ਕਲਮਾ ਨਹੀਂ ਪੜ੍ਹਿਆ ਸੀ, ਬਲਕਿ ਪੰਥ ਦੀ ਰੱਖਿਆ ਲਈ ਉਨ੍ਹਾਂ ਨੇ ਆਪਣਾ ਸੀਸ ਦੇ ਦਿੱਤਾ ਸੀ।"

ਇਸ ਦੇ ਨਾਲ ਨਾਲ ਸੰਸਦ ਦੀ ਵਿਸ਼ੇਸ਼ ਚਰਚਾ ਦੌਰਾਨ ਸ. ਸੰਧੂ ਨੇ ਧਾਰਾ 370 ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, "ਅੱਜ ਦਾ ਭਾਰਤ ਵਿਸ਼ਵ ਦੀ ਤੀਜੀ ਸ਼ਕਤੀ ਬਣਨ ਦੀ ਰਾਹ 'ਤੇ ਹੈ। ਪੂਰੀ ਦੁਨੀਆ ਅੱਜ ਭਾਰਤ ਵੱਲ ਦੇਖ ਰਹੀ ਹੈ। ਧਾਰਾ 370 ਹਟਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਅੰਦੇਸ਼ੀ ਤੇ ਉਨ੍ਹਾਂ ਦੇ ਗਵਰਨੈਂਸ ਮਾਡਲ ਨੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਹੈ ਅਤੇ ਕਸ਼ਮੀਰ ਅਮਨ, ਸ਼ਾਂਤੀ ਤੇ ਖ਼ੁਸ਼ਹਾਲੀ ਦੀ ਰਾਹ 'ਤੇ ਤੁਰ ਪਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement