
ਭਾਰਤ-ਪਾਕਿ ਤਣਾਅ ਦੇ ਬਾਵਜੂਦ ਹੋਈ ਮੀਟਿੰਗ
ਗੁਰਦਾਸਪੁਰ: ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਉਣ ਤੋਂ ਬਾਅਦ ਜਿੱਥੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਾਲਾ ਮਾਹੌਲ ਬਰਕਰਾਰ ਹੈ। ਉਥੇ ਹੀ ਇਸ ਤਣਾਅ ਦੇ ਬਾਵਜੂਦ ਕਰਤਾਰਪੁਰ ਕੋਰੀਡੋਰ ਬਾਰੇ ਜ਼ੀਰੋ ਪੁਆਇੰਟ 'ਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ ਹੈ। ਦੱਸ ਦਈਏ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਤੇ ਇਹ ਕੋਰੀਡੋਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਵੰਬਰ 'ਚ ਖੋਲ੍ਹਿਆ ਜਾਣਾ ਹੈ।
Kartarpur Corridor Meeting
ਜ਼ਿਕਰਯੋਗ ਹੈ ਪਿਛਲੇ ਕੁਝ ਮਹੀਨਿਆਂ ਦੌਰਾਨ ਕਰਤਾਰਪੁਰ ਲਾਂਘੇ 'ਤੇ ਕਈ ਮੀਟਿੰਗਾਂ ਕੀਤੀਆਂ, ਜਿਸ 'ਚ ਦੋਵਾਂ ਪਾਸਿਆਂ ਦੇ ਮਾਹਿਰਾਂ ਨੇ ਪ੍ਰਸਤਾਵਿਤ ਕ੍ਰਾਸਿੰਗ ਪੁਆਇੰਟਾਂ ਦੇ ਅਨੁਕੂਲਣ, ਨਿਰਦੇਸ਼ਾਂ ਤੇ ਹੋਰ ਇੰਜਨੀਅਰਿੰਗ ਪਹਿਲੂਆਂ' 'ਤੇ ਵਿਚਾਰ ਵਟਾਂਦਰੇ ਕੀਤੇ ਗਏ ਸੀ। ਸੂਤਰਾਂ ਨੇ ਦੱਸਿਆ ਕਿ ਬੈਠਕ ਵਿੱਚ ਹਰ ਪਾਸਿਓਂ 15 ਅਧਿਕਾਰੀਆਂ ਦੇ ਸਮੂਹ ਸ਼ਾਮਲ ਹਨ। ਕਰਤਾਰਪੁਰ ਜ਼ੀਰੋ ਪੁਆਇੰਟ ਉਹ ਥਾਂ ਹੈ,ਜਿੱਥੇ ਭਾਰਤ ਤੇ ਪਾਕਿਸਤਾਨ ਵਾਲੇ ਪਾਸਿਓਂ ਕੌਰੀਡੋਰ ਮਿਲਦਾ ਹੈ।
Kartarpur Corridor Meeting
ਇਹ ਲਾਂਘਾ ਪਾਕਿਸਤਾਨ ਸਥਿਤ ਕਰਤਾਰਪੁਰ ਦੇ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਅਸਥਾਨ ਨਾਲ ਜੋੜ ਦੇਵੇਗਾ। ਇਹ ਲਾਂਘਾ ਭਾਰਤੀ ਸਿੱਖ ਸ਼ਰਧਾਲੂਆਂ ਦੀ ਵੀਜ਼ਾ ਮੁਕਤ ਆਵਾਜਾਈ ਦੀ ਸਹੂਲਤ ਦੇਵੇਗਾ। ਇਸ ਲਈ ਸਿਰਫ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਰਮਿਟ ਪ੍ਰਾਪਤ ਕਰਨਾ ਪਵੇਗਾ, ਜੋ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਵੱਲੋਂ 1522 ਵਿਚ ਸਥਾਪਤ ਕੀਤਾ ਗਿਆ ਸੀ।
ਇਹ ਪਹਿਲੀ ਬੈਠਕ ਹੈ ਜੋ ਭਾਰਤ ਵੱਲੋਂ 5 ਅਗਸਤ ਨੂੰ ਸੰਵਿਧਾਨ ਦੀ ਧਾਰਾ 370 ਰੱਦ ਕਰਨ ਤੋਂ ਬਾਅਦ ਕੀਤੀ ਗਈ। ਪਾਕਿਸਤਾਨ ਤੇ ਭਾਰਤ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਮੌਕੇ ਲਾਹੌਰ ਤੋਂ ਲਗਪਗ 125 ਕਿਲੋਮੀਟਰ ਦੂਰ ਨਾਰੋਵਾਲ ਵਿੱਚ ਲਾਂਘਾ ਖੋਲ੍ਹਣ ਸਬੰਧੀ ਰੂਪ-ਰੇਖਾਵਾਂ 'ਤੇ ਵਿਚਾਰ ਵਟਾਂਦਰੇ ਕਰ ਰਹੇ ਹਨ। ਇਹ ਲਾਂਘਾ ਵੀ 1947 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਵੀਜ਼ਾ ਮੁਕਤ ਲਾਂਘਾ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।