ਪੰਜਾਬ 'ਚ ਅੰਤਰਰਾਸ਼ਟਰੀ ਹੁਨਰ ਵਿਕਾਸ ਕੇਂਦਰ ਅਤੇ ਸਕਿੱਲ ਯੂਨੀਵਰਸਟੀ ਸਥਾਪਤ ਕਰੇ ਕੇਂਦਰ ਸਰਕਾਰ : ਚੰਨੀ
Published : Sep 30, 2019, 7:41 pm IST
Updated : Sep 30, 2019, 7:41 pm IST
SHARE ARTICLE
GOI should set up India International Skill Centre and Skill University in Punjab : Charanjit Singh Channi
GOI should set up India International Skill Centre and Skill University in Punjab : Charanjit Singh Channi

ਤਕਨੀਕੀ ਸਿਖਿਆ ਮੰਤਰੀ ਨੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਹੁਨਰ ਵਿਕਾਸ ਸੰਮੇਲਨ 'ਚ ਕੀਤੀ ਸ਼ਿਰਕਤ

ਨਵੀਂ ਦਿੱਲੀ : ਪੰਜਾਬ ਦੇ ਤਕਨੀਕੀ ਸਿੱਖਿਆ ਤੇ ਰੁਜ਼ਗਾਰ ਉੱਤਪਤੀ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਸਰਕਾਰ ਤੋਂ ਪੰਜਾਬ ਵਿਚ ਇੰਟਰਨੈਸ਼ਨਲ ਸਕਿੱਲ ਸੈਂਟਰ ਅਤੇ ਸਕਿੱਲ ਯੂਨੀਵਰਸਿਟੀ ਸਥਾਪਤ ਕਰਨ ਦੀ ਮੰਗ ਕੀਤੀ ਹੈ। ਮੰਤਰੀ ਨੇ ਇਹ ਮੰਗ ਪਰਵਾਸੀ ਭਾਰਤੀ ਭਵਨ ਨਵੀਂ ਦਿੱਲੀ ਵਿਖੇ ਕਰਵਾਏ ਰਾਸ਼ਟਰੀ ਸੰਮੇਲਨ ਦੌਰਾਨ ਹੁਨਰ ਵਿਕਾਸ ਬਾਰੇ ਵਿਜ਼ਨ ਡਾਕੂਮੈਂਟ ਪੇਸ਼ ਕਰਨ ਮੌਕੇ ਰੱਖੀ। ਇਹ ਸੰਮੇਲਨ ਹੁਨਰ ਵਿਕਾਸ ਅਤੇ ਉੱਦਮਤਾ ਬਾਰੇ ਕੇਂਦਰੀ ਮੰਤਰੀ ਡਾ. ਮਹੇਂਦਰਾ ਨਾਥ ਪਾਂਡੇ ਦੀ  ਅਗਵਾਈ ਹੇਠ ਹੁਨਰ ਵਿਕਾਸ ਅਤੇ ਉੱਦਮਤਾ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਕਰਵਾਇਆ ਗਿਆ ਜਿਸ ਵਿਚ 18 ਸੂਬਿਆਂ ਦੇ ਮੰਤਰੀਆਂ ਨੇ ਭਾਗ ਲਿਆ।

GOI should set up India International Skill Centre and Skill University in Punjab : Charanjit Singh Channi GOI should set up India International Skill Centre and Skill University in Punjab : Charanjit Singh Channi

ਪੰਜਾਬ ਦੇ ਤਕਨੀਕੀ ਸਿਖਿਆ ਤੇ ਰੁਜ਼ਗਾਰ ਉੱਤਪਤੀ ਮੰਤਰੀ ਚੰਨੀ ਨੇ ਪੰਜਾਬ ਲਈ ਭਵਿੱਖਮੁਖੀ ਦਸਤਾਵੇਜ਼ ਪੇਸ਼ ਕਰਨ ਮੌਕੇ ਭਾਰਤ ਸਰਕਾਰ ਤੋਂ ਪੰਜਾਬ ਵਿਚ ਅੰਤਰਰਾਸ਼ਟਰੀ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਦੀ ਮੰਗ ਰੱਖੀ ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ ਵਿਚ ਜਾ ਕੇ ਉਦਯੋਗ ਵਿੱਚ  ਕੰਮ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਚੰਨੀ ਨੇ ਪੰਜਾਬ ਲਈ ਸਕਿੱਲ ਯੂਨੀਵਰਸਿਟੀ ਦੀ ਮੰਗ ਵੀ ਰੱਖੀ ਅਤੇ ਕਿਹਾ ਕਿ ਸੂਬਾ ਸਰਕਾਰ ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਜ਼ਮੀਨ ਮੁਹੱਈਆ ਕਰਵਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਹੁਨਰ ਸਿਖਲਾਈ ਕੋਰਸ ਚਲਾਉਣ ਦੇ ਨਾਲ ਨਾਲ ਯੂਨੀਵਰਸਿਟੀ ਦੇ ਕੈਂਪਸ ਵਿਚ ਸੈਂਟਰ ਆਫ਼ ਐਕਸੀਲੈਂਸ ਵੀ ਸਥਾਪਤ ਕੀਤੇ ਜਾਣਗੇ।

GOI should set up India International Skill Centre and Skill University in Punjab : Charanjit Singh Channi GOI should set up India International Skill Centre and Skill University in Punjab : Charanjit Singh Channi

ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਹੁਨਰ ਸਿਖਲਾਈ ਕੇਂਦਰਾਂ ਲਈ ਇਹ ਸਕਿਲ ਯੂਨੀਵਰਸਿਟੀ ਅਸੈਸਮੈਂਟ ਅਤੇ ਸਰਟੀਫਿਕੇਸ਼ਨ ਅਥਾਰਟੀ ਹੋਣੀ ਚਾਹੀਦੀ ਹੈ। ਚੰਨੀ ਨੇ ਕਿਹਾ ਕਿ ਇਸ ਨਾਲ ਹੁਨਰ ਸਿਖਲਾਈ ਦੇ ਮਿਆਰ ਵਿਚ ਵਾਧਾ ਹੋਵੇਗਾ ਅਤੇ ਸਾਡੇ ਨੌਜਵਾਨ ਨੂੰ ਵੀ ਆਸਾਨੀ ਨਾਲ  ਰਾਸ਼ਟਰੀ ਅਤੇ ਅੰਦਰਰਾਸ਼ਟਰੀ  ਉਦਯੋਗਾਂ ਵਿੱਚ ਰੁਜ਼ਗਾਰ ਦੇ ਮੌਕੇ ਮਿਲਣਗੇ। ਚੰਨੀ ਨੇ ਹੁਨਰ ਵਿਕਾਸ  ਅਤੇ ਉੱਦਮਤਾ ਬਾਰੇ ਕੇਂਦਰੀ ਮੰਤਰਾਲੇ ਨੂੰ  ਪੀ.ਐਮ.ਕੇ.ਵੀ.ਵਾਈ. ਸਕੀਮ ਦੀ ਪ੍ਰਬੰਧਕੀ ਲਾਗਤ 4 ਫ਼ੀ ਸਦੀ ਤੋਂ ਵਧਾ ਕੇ 8 ਫ਼ੀ ਸਦੀ ਕਰਨ ਦੀ ਬੇਨਤੀ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਨੂੰ ਵੱਖਰੇ ਤੌਰ 'ਤੇ ਹੁਨਰ ਵਿਕਾਸ ਸਕੀਮਾਂ ਚਲਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਕਿਉਂ ਕਿ ਵੱਖ ਵੱਖ ਰਾਜਾਂ ਦੀਆਂ ਵੱਖ ਵੱਖ ਸਕਿੱਲ ਜ਼ਰੂਰਤਾਂ ਹਨ ਅਤੇ ਭਾਰਤ ਸਰਕਾਰ ਨੂੰ ਸਿਰਫ਼ ਮੋਨੀਟਰਿੰਗ ਅਥਾਰਟੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।

GOI should set up India International Skill Centre and Skill University in Punjab : Charanjit Singh Channi GOI should set up India International Skill Centre and Skill University in Punjab : Charanjit Singh Channi

ਇਸ ਮੌਕੇ ਚੰਨੀ ਨੇ ਹੁਨਰ ਵਿਕਾਸ ਅਤੇ ਉੱਦਮਤਾ ਬਾਰੇ ਕੇਂਦਰੀ ਮੰਤਰੀ ਡਾ. ਮਹੇਂਦਰਾ ਨਾਥ ਪਾਂਡੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਜਸ਼ਨਾਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement